ਖੂਨਦਾਨ ਕੈਂਪ ਲਗਾਉਣ ਵਾਲੇ ਏ.ਡੀ.ਐਫ.ਓ. ਦਾ ਪ੍ਰਧਾਨ ਹਿਮਾਂਸ਼ੂ ਵਡੇਰਾ ਨੇ ਕੀਤਾ ਸਨਮਾਨਿਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਵਾ ਏਕਤਾ ਸਰਵਹਿੱਤ ਮੰਚ ਦੇ ਪ੍ਰਧਾਨ ਹਿਮਾਂਸ਼ੂ ਵਡੇਰਾ ਨੇ ਏ.ਡੀ.ਐਫ.ਓ. ਲਛਮਣ ਦਾਸ ਸ਼ਰਮਾ ਨੂੰ ਸਨਮਾਨਤ ਕਰਦਿਆਂ ਕਿਹਾ ਅੱਜ ਦੇ ਸਮੇਂ ਜਿੱਥੇ ਸਮਾਜ ਵਿੱਚ ਭੱਜ ਦੋੜ ਲੱਗੀ ਹੋਈ ਹੈ ਉੱਥੇ ਹੀ ਲਛਮਣ ਦਾਸ ਜੀ ਵਰਗੇ ਆਪਣੀ ਡਿਊਟੀ ਦੇ ਨਾਲ ਨਾਲ ਸਮਾਜ ਵਾਸਤੇ ਚੰਗੇ ਕੰਮ ਸਮਾਂ ਕੱਢ ਕੇ ਚੰਗੇ ਉਪਰਾਲੇ ਵੀ ਕਰਦੇ ਹਨ। ਪ੍ਰਧਾਨ ਵਡੇਰਾ ਨੇ ਕਿਹਾ ਕਿ ਖੂਨਦਾਨ ਕੈਂਪ ਵਿੱਚ ਜਿੱਥੇ ਸਮਾਜ ਦੇ ਹਰ ਲੋੜਵੰਦ ਇਨਸਾਨ ਨੂੰ ਖੂਨ ਮਿਲ ਜਾਂਦਾ ਹੈ ਤੇ ਜਿਹੜੇ ਖੂਨਦਾਨ ਕਰਦਾ ਹੈ
ਉਹਨਾਂ ਸਮਾਜ ਵਾਸਤੇ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਕਿ ਕਈ ਲੋਕਾਂ ਦੀ ਜਿੰਦਗੀ ਗੰਭੀਰ ਹਾਲਤ ਵਿੱਚ ਹੁੰਦੀ ਹੈ ਜੋ ਕਿ ਖੂਨ ਦੀ ਵਜਾ ਨਾਲ ਚਲ ਰਹੀ ਹੁੰਦੀ ਹੈ। ਉਹਨਾਂ ਵਾਸਤੇ ਇਹ ਖੂਨਦਾਨ ਕਰਨ ਵਾਲੇ ਲੋਕ ਰੱਬ ਦੇ ਰੂਪ ਵਿੱਚ ਮਸੀਹਾ ਬਨਕੇ ਆਉਂਦੇ ਹਨ। ਪ੍ਰਧਾਨ ਹਿਮਾਂਸ਼ੂ ਵਡੇਰਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਇਸ ਤਰ੍ਹਾਂ ਆਪਣਾ ਯੋਗਦਾਨ ਸਮਾਜ ਵਾਸਤੇ ਪਾਉਂਦੇ ਰਹਿਣ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਤਾ ਇਨ੍ਹਾਂ ਕੰਮਾਂ ਵਿੱਚ ਅੱਗੇ ਹਨ ਆਪਣੀ ਜਾਨ ਬਾਜੀ ਲਗਾਕੇ ਦੂਜਿਆਂ ਦੀ ਜਾਨ ਬਚਾਉਂਦੇ ਹਨ ਅੇਤ ਲੰਗਰ ਲਗਾਉਂਦੇ ਹਨ ਆਪ ਖਾਲੀ ਪੇਟ ਰਹਿਕੇ ਦੂਜਿਆ ਦਾ ਪੇਟ ਭਰਦੇ ਹਨ। ਇਸ ਕਰਕੇ ਸਾਨੂੰ ਸਾਰਿਆਂ ਨੂੰ ਪੰਜਾਬੀ ਹੋਣ ਤੇ ਮਾਣ ਹੈ।

