ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦੀ ਕੀਤੀ ਹੱਤਿਆ, ਅੰਨੇ ਕਤਲ ਕੇਸ ਦੀ ਗੁੱਥੀ ਪਟਿਆਲਾ ਪੁਲਿਸ ਨੇ ਸੁਲਝਾਈ
ਪਟਿਆਲਾ 13 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਹਿਤਾਬ ਸਿੰਘ ਆਈ.ਪੀ.ਐਸ, ਕਪਤਾਨ ਪੁਲਿਸ ਡਿਟੈਕਟਿਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਮਿੰਦਰ ਸਿੰਘ ਛੀਨਾਂ, ਆਈ.ਜੀ ਪਟਿਆਲਾ ਰੇਂਜ ਪਟਿਆਲਾ ਜੀ ਅਤੇ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਟਿਆਲਾ ਪੁਲਿਸ ਵੱਲੋਂ ਕਾਰਵਾਈ ਕਰਦਿਆ ਮੋਹਿਤ ਅਗਰਵਾਲ, ਪੀ.ਪੀ.ਐਸ ਡੀ.ਐਸ.ਪੀ ਸਿਟੀ-2 ਪਟਿਆਲਾ ਅਤੇ ਇੰਸ: ਜੀ.ਐਸ ਸਿਕੰਦ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਨੇ ਕੱਲ ਮਿਤੀ 12-06-2022 ਨੂੰ ਦਰਜ ਹੋਏ ਮੁਕੱਦਮਾ ਨੰਬਰ 57 ਮਿਤੀ 12-06-2022 ਅ/ਧ 364 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਗੁੱਥੀ ਨੂੰ ਬੜੀ ਬਰੀਕੀ ਅਤੇ ਟੈਕਨੀਕਲ ਢੰਗ ਨਾਲ ਤਫਤੀਸ਼ ਕਰਕੇ ਸਿਰਫ 8 ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ ਹੈ।
ਆਈਪੀਐਸ ਮਹਿਤਾਬ ਨੇ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਮਿ੍ਰਤਕ ਦੀ ਪਤਨੀ ਰਜੀਆ ਬੇਗਮ ਉਰਫ ਸੋਨੀਆ ਨੇ ਆਪਣੇ ਪ੍ਰੇਮੀ ਸੁਖਦੀਪ ਸਿੰਘ ਉਰਫ ਦੀਪ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਨੂਰਖੇੜੀਆ ਨਾਲ ਮਿਲ ਕੇ ਮਿ੍ਰਤਕ ਨੂੰ ਰਸਤੇ ਤੋ ਹਟਾਉਣ ਦੀ ਨਿਯਤ ਨਾਲ ਕਤਲ ਕਰ ਦਿੱਤਾ ਹੈ, ਜਿਸ ਪਰ ਮੁਕੱਦਮਾ ਵਿਚ ਅ/ਧ 302 ਆਈ.ਪੀ.ਸੀ ਦਾ ਵਾਧਾ ਜੁਰਮ ਕਰਕੇ ਦੋਵਾ ਦੋਸ਼ੀਆਨ ਨੂੰ ਅੱਜ ਮਿਤੀ 13-06-2022 ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਦੋਵੇ ਦੋਸ਼ੀਆਨ ਪਾਸੋ ਪੁੱਛ ਗਿੱਛ ਕਰਨ ਉਪਰੰਤ ਪਾਇਆ ਗਿਆ ਕਿ ਉਹਨਾਂ ਵੱਲੋ ਮਿ੍ਰਤਕ ਕਾਸਿਮ ਮੁਹੰਮਦ ਦਾ ਕਤਲ ਕਰਕੇ ਉਸਦੀ ਲਾਸ਼ ਨੂਰਖੇੜੀਆ ਘਨੌਰ ਰੋਡ ਵਿਖੇ ਦੱਬੀ ਗਈ ਸੀ, ਜੋ ਅੱਜ ਮਿ੍ਰਤਕ ਦੀ ਲਾਸ਼ ਨੂੰ ਦੋਸ਼ੀ ਦੇ ਸ਼ਨਾਖਤ ਕਰਨ ਅਨੁਸਾਰ ਦੱਬੀ ਜਗਾ ਤੋ ਮੈਜਿਸਟ੍ਰੇਟ ਸਾਹਿਬ ਦੀ ਹਾਜ਼ਰੀ ਵਿੱਚ ਕੱਢਵਾ ਕੇ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਨੇ ਮੁੱਕਦਮਾ ਉਕਤ ਬਲਦੇਵ ਸਿੰਘ ਪੁੱਤਰ ਫਕੀਰੀਆ ਸਿੰਘ ਵਾਸੀ ਬਲਬੀਰ ਕਲੋਨੀ ਚੌਰਾ ਦੇ ਡਪਨਕਭ ਗੋ ਦਰਜ ਰਸਿਜਟਰ ਕੀਤਾ ਗਿਆ ਸੀ ਕਿ ਉਸਦਾ ਲੜਕਾ ਕਾਸਿਮ ਮੁਹੰਮਦ ਉਰਫ ਲਵਲੀ ਉਮਰ ਕਰੀਬ 30 ਸਾਲ, ਜੋ ਮਿਤੀ 11-06-2022 ਨੂੰ ਵਕਤ ਕਰੀਬ 07:30 ਪੀ.ਐਮ ਪਰ ਆਪਣੇ ਦੋਸਤ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿ ਕੇ ਆਪਣੀ ਕਾਰ ਨੰਬਰ ਛ੍ਹ-01-ਅਅ-9078 ਮਾਰਕਾ ਆਲਟੋ ਪਰ ਸਵਾਰ ਹੋ ਕਰ ਘਰ ਤੋਂ ਚਲਾ ਗਿਆ ਸੀ। ਪਰੰਤੂ ਉਹ ਹੁਣ ਤੱਕ ਘਰ ਵਾਪਸ ਨਹੀ ਆਇਆ ਅਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਜਿਸਦੀ ਤਲਾਸ਼ ਕਰਨ ਪਰ ਉਸਦੀ ਕਾਰ ਬਾਇਪਾਸ ਰੋਡ ਨੇੜੇ ਤਿਕੋਨੀ ਮਾਰਕਿਟ ਸਾਹਮਣੇ ਫੇਸ-2 ਅਰਬਨ ਅਸ਼ਟੇਟ ਪਟਿਆਲਾ ਸੜਕ ਪਰ ਇੱਕ ਸਾਇਡ ਖੜੀ ਮਿਲੀ। ਜੋ ਕਾਰ ਦੀ ਪਿਛਲੀ ਸੱਜੀ ਤਾਕੀ ਅਤੇ ਕਾਰ ਦੀ ਪਿਛਲੀ ਸੀਟ ਪਰ ਕਾਫੀ ਖੂਨ ਲੱਗਿਆ ਹੋਇਆ ਸੀ। ਜੋ ਇਤਲਾਹ ਮੋਸੂਲ਼ ਹੋਣ ਉਪਰੰਤ ਪਹਿਲੀ ਨਜਰੇ ਬਿਆਨ ਲਿਖ ਕਰ ਅ/ਧ 364 ਆਈ.ਪੀ.ਸੀ ਬਰਖਿਲਾਫ ਨਾ-ਮਾਲੂਮ ਵਿਅਕਤੀ/ਵਿਅਕਤੀਆਨ ਦੇ ਦਰਜ ਰਜਿਸਟਰ ਕੀਤਾ ਗਿਆ ਸੀ।

