ਪੰਜਾਬਪਟਿਆਲਾ

ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਬਿਜਲੀ ਝਮੱਕਾ ਵੀ ਨਹੀਂ ਮਾਰੇਗੀ,ਪਰ ਹਲਕਾ ਅਮਲੋਹ ਦੇ ਕਿਸਾਨਾਂ ਨੂੰ 2 ਤੋ 3 ਘੰਟੇ ਹੀ ਮਿਲ ਰਹੀ ਹੈ ਬਿਜਲੀ:— ਰਾਜੂ ਖੰਨਾ।

ਕਿਸਾਨਾਂ ਦੀ ਮੱਕੀ, ਸੂਰਜਮੁਖੀ ਤੇ ਹਰਾ ਚਾਰਾ ਬਿਜਲੀ ਨਾ ਆਉਣ ਕਾਰਨ ਰਿਹਾ ਸੁੱਕ।

ਕਿਸਾਨਾਂ ਲਈ 6 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।

ਬਿਜਲੀ ਮਹਿਕਮੇ ਅਨੁਸਾਰ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ 4 ਘੰਟੇ ਬਿਜਲੀ।

ਅਮਲੋਹ,13 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਹਰ ਰੋਜ਼ ਹੀ ਬਿਜ਼ਲੀ ਦੀ ਨਾਜਕ ਸਪਲਾਈ ਨੂੰ ਲੈਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ,ਤੇ ਕਹਿੰਦੇ ਹਨ ਕਿ ਇਸ ਵਾਰ ਬਿਜਲੀ ਦਾ ਬੱਲਬ ਝਮੱਕਾ ਵੀ ਨਹੀਂ ਮਾਰੇਗਾ।ਪਰ ਹਲਕਾ ਅਮਲੋਹ ਦੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਮਸਾ 2 ਤੋਂ 3 ਘੰਟੇ ਹੀ ਸਪਲਾਈ ਮਿਲ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਬਿਜਲੀ ਦੀ ਮਾੜੀ ਸਪਲਾਈ ਨੂੰ ਲੈਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਬਿਜਲੀ ਦੀ ਘੱਟ ਸਪਲਾਈ ਕਾਰਨ ਹਲਕਾ ਅਮਲੋਹ ਦੇ ਕਿਸਾਨਾਂ ਦੀ ਮੱਕੀ, ਸੂਰਜਮੁਖੀ ਤੇ ਹਰੇ ਚਾਰੇ ਦੀ ਫ਼ਸਲ ਸੁੱਕ ਰਹੀ ਹੈ। ਜਦੋਂ ਕਿ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ 4 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਹਲਕਾ ਅਮਲੋਹ ਅੰਦਰ ਆਲੂਆਂ ਦੀ ਫਸਲ ਜ਼ਿਆਦਾ ਹੋਣ ਕਾਰਨ ਪੁਟਾਈ ਤੋਂ ਬਾਅਦ ਹਲਕਾ ਅਮਲੋਹ ਦੇ ਕਿਸਾਨਾਂ ਵੱਲੋਂ ਮੱਕੀ ਤੇ ਸੂਰਜਮੁਖੀ ਦੀ ਕਾਸ਼ਤ ਵੱਡੇ ਪੱਧਰ ਤੇ ਕੀਤਾ ਜਾਂਦੀ ਹੈ।ਜਿਸ ਨੂੰ ਪਾਣੀ ਲਗਾਉਣ ਲਈ ਬਿਜ਼ਲੀ ਦੀ ਸਪਲਾਈ ਘੱਟੋ ਘੱਟ 6 ਘੰਟੇ ਸਰਕਾਰ ਨੂੰ ਯਕੀਨੀ ਬਣਾਉਣੀ ਚਾਹੀਦੀ ਹੈ।ਤੇ ਇਹ ਬਿਜਲੀ ਸਪਲਾਈ ਰਾਤ ਦੀ ਥਾਂ ਦਿਨ ਨੂੰ ਦਿੱਤੀ ਜਾਣੀ ਚਾਹੀਦੀ ਹੈ।ਤਾ ਜੋ ਕਿਸਾਨ ਰਾਤਾਂ ਝਾਕਣ ਦੀ ਥਾਂ ਦਿਨ ਵਿੱਚ ਆਪਣੀ ਫ਼ਸਲ ਨੂੰ ਸਹੀ ਢੰਗ ਨਾਲ ਪਾਣੀ ਲਗਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਸਰਕਾਰ ਦੇ ਬਿਜਲੀ ਸਪਲਾਈ ਦੇ ਦਾਅਵੇ ਕੋਰਾ ਝੂਠ ਹਨ। ਕਿਉਂਕਿ ਉਹਨਾਂ ਪਾਸ ਹਰ ਰੋਜ਼ ਹੀ ਕਿਸਾਨਾਂ ਬਿਜਲੀ ਦੀ ਨਾ ਮਾਤਰ ਸਪਲਾਈ ਦੀਆਂ ਸ਼ਿਕਾਇਤਾਂ ਲੈ ਕਿ ਆ ਰਹੇ ਹਨ। ਉਹਨਾਂ ਸਰਕਾਰ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਸੁੱਕ ਰਹੀਆਂ ਫਸਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ 6 ਘੰਟੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਤਾ ਜੋ ਕਿਸਾਨਾਂ ਨੂੰ ਫਸਲਾਂ ਨੂੰ ਪਾਣੀ ਲਗਾਉਣ ਲਈ ਕੋਈ ਸਮੱਸਿਆਂ ਨਾ ਆਵੇ।

Leave a Reply

Your email address will not be published. Required fields are marked *