ਪਟਿਆਲਾ

ਗਿਆਨਦੀਪ ਮੰਚ ਵੱਲੋਂ ਪੁਸਤਕ ਲੋਕ ਅਰਪਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ:) ਪਟਿਆਲਾ ਵੱਲੋਂ ਜਨਵਾਦੀ ਕਵਿਤਾ ਮੰਚ ਪੰਜਾਬ ਦੇ ਸਹਿਯੋਗ ਨਾਲ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸ਼ਾਇਰ ਭੁਪਿੰਦਰ ਦੀ ਪੁਸਤਕ, ਭੁਪਿੰਦਰ ਦਾ ਕਾਵਿ ਚਿੰਤਨ (“ਬੇਦਾਵਾ ਨਹੀ” ਪੁਸਤਕ ਦੇ ਸੰਦਰਭ ਵਿੱਚ) ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਭੁਪਿੰਦਰ ਦੀ ਪੁਸਤਕ ਬਾਰੇ ਅਤੇ ਕਵੀ ਦੀ ਕਾਵਿ ਦ੍ਰਿਸ਼ਟੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆ ਡਾ. ਜੀ.ਐਸ. ਆਨੰਦ ਨੇ ਮੰਚ ਦੀਆਂ ਨਿਰੰਤਰ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਨਾਮਵਰ ਆਲੋਚਕਾ ਡਾ. ਅਰਵਿੰਦਰ ਕੌਰ ਕਾਕੜਾ ਨੇ ਪੇਪਰ ਵਕਤਾ ਵਜੋਂ ਬੋਲਦਿਆਂ ਕਿਹਾ ਕਿ ਭੁਪਿੰਦਰ ਦੀ ਕਵਿਤਾ ਸਮਾਜ ਦੀਆਂ ਦਰਪੇਸ਼ ਵਿਸੰਗਤੀਆਂ ਨੂੰ ਤੋੜਦੀ ਹੋਈ ਮਨੁੱਖ ਦੀ ਚੇਤਨਾ ਨੂੰ ਹਲੂਣ ਕੇ ਜਗਾਉਣ ਦੇ ਯਤਨ ਵਿੱਚ ਹੈ। ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਅਤੇ ਸ਼੍ਰੋਮਣੀ ਸਾਹਿਤਕਾਰ ਡਾ. ਤੇਜਵੰਤ ਮਾਨ ਨੇ ਕਿਹਾ ਕਿ ਬੇਦਾਵਾ ਦੇਣ ਦੀ ਪ੍ਰੰਪਰਾ ਠੀਕ ਨਹੀਂ ਹੈ,

ਭੁਪਿੰਦਰ ਦੀ ਕਵਿਤਾ ਸਵੈ ਨਾਲ ਜੰਗ ਲੜਨ ਦੀ ਪ੍ਰੇਰਨਾ ਦਿੰਦੀ ਹੈ। ਪੇਪਰ ਤੇ ਸੰਵਾਦ ਰਚਾਉਣ ਵਾਲੇ ਪ੍ਰਮੁੱਖ ਵਿਦਵਾਨਾਂ ਵਿਚੋਂ ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਸੰਤੋਖ ਸੁੱਖੀ, ਤਰਲੋਚਨ ਮੀਰ, ਕੇ ਸਾਧੂ ਸਿੰਘ, ਆਸ਼ਾ ਸ਼ਰਮਾ ਅਤੇ ਕੁਲਵੰਤ ਸੈਦੋਕੇ ਨੇ ਵੀ ਆਪੋ ਆਪਣੇ ਵਿਚਾਰ ਰੱਖੇ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਸ਼ਾਇਰਾਂ ਵਿਚੋਂ ਗੁਰਚਰਨ ਪੱਬਾਰਾਲੀ, ਗੁਰਦਰਸ਼ਨ ਗੁਸੀਲ, ਡਾ. ਸੁਰਜੀਤ ਖੁਰਮਾ, ਚਮਕੌਰ ਸਿੰਘ ਚਹਿਲ, ਗੁਰਨਾਮ ਸਿੰਘ ਅਕੀਦਾ, ਗੁਲਜ਼ਾਰ ਸ਼ੌਂਕੀ, ਤ੍ਰਿਲੋਕ ਢਿੱਲੋਂ, ਸਰਵਨ ਕੁਮਾਰ ਵਰਮਾ, ਲਾਲ ਮਿਸਤਰੀ, ਬਚਨ ਸਿੰਘ ਗੁਰਮ, ਚੰਨ ਪਟਿਆਲਵੀ, ਜਸਵਿੰਦਰ ਖਾਰਾ, ਤਜਿੰਦਰ ਅਨਜਾਨਾ, ਬਲਵਿੰਦਰ ਸਿੰਘ ਰਾਜ਼, ਸਤੀਸ਼ ਵਿਦਰੋਹੀ, ਬਲਬੀਰ ਸਿੰਘ ਦਿਲਦਾਰ, ਚਰਨ ਪੁਆਧੀ, ਹਰੀ ਸਿੰਘ ਚਮਕ, ਸੁਖਵਿੰਦਰ ਕੌਰ, ਰਾਜਵਿੰਦਰ ਜਟਾਣਾ, ਮੰਗਤ ਖਾਨ, ਦਵਿੰਦਰ ਪਟਿਆਲਵੀ, ਨਰੇਸ਼ ਕੁਮਾਰੀ, ਜੱਗਾ ਰੰਗੂਵਾਲ, ਨਦੀਮ ਖਾਨ, ਸੋਨੂੰ ਖੱਤਰੀ, ਹਰਦੀਪ ਜੱਸੋਵਾਲ, ਹਰਵਿਨ ਸਿੰਘ, ਸ਼ਾਮ ਸਿੰਘ ਪ੍ਰੇਮ, ਕ੍ਰਿਸ਼ਨ ਧਿਮਾਨ ਤੋਂ ਇਲਾਵਾ ਜਸਵੰਤ ਸਿੰਘ ਕੌਲੀ, ਸੁਰਿੰਦਰ ਆਹਲੂਵਾਲੀਆ, ਤਾਰਾ ਸਿੰਘ ਭਮਰਾ, ਦਲਜੀਤ ਸਿੰਘ ਅਰੋੜਾ, ਸੁਰਿੰਦਰ ਬੇਦੀ, ਸੁਖਮਨੀ ਕੌਰ ਅਤੇ ਗੁਰਦਰਸ਼ਨ ਸਿੰਘ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਨਾਮਵਰ ਸ਼ਾਇਰਾ, ਸੰਤੋਸ਼ ਸੰਧੀਰ ਵਲੋਂ ਖੂਬਸੂਰਤੀ ਨਾਲ ਨਿਭਾਈ ਗਈ।

Leave a Reply

Your email address will not be published. Required fields are marked *