ਪਟਿਆਲਾ

ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਮਿਲਾਵਟ ਖੋਰਾਂ ਖਿਲਾਫ ਕੀਤਾ ਪ੍ਰਦਰਸ਼ਨ

ਮਿਲਾਵਟ ਖੋਰ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੌਤ ਦੇ ਮੂੰਹ ਤੱਕ ਲੈ ਜਾ ਰਹੇ –ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) (ਰਮਨਦੀਪ/ਮਧੂਸਾਰ ਬਿਊਰੋ) – ਲੋਕਾਂ ਦੀ ਤੰਦਰੁਸਤੀ ਹਿੱਤਾਂ ਨੂੰ ਧਿਆਨ ‘ਚ ਰੱਖ ਸੂਬੇ ਨੂੰ ਰੋਗ ਮੁਕਤ ਕਰਵਾਉਣ ਲਈ ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ ‘ਚ ਮਿਲਾਵਟ ਤੋਂ ਮੁਕੰਮਲ ਛੁਟਕਾਰਾਂ ਦਿਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਪੰਜਾਬ ਹਿੱਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਇਸ ਸਮੱਸਿਆਂ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਿਲਾਵਟ ਖੋਰਾਂ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਇਹੋ ਜਿਹੇ ਪਾਪੀ ਨਜ਼ਾਇਜ਼ ਮੁਨਾਫੇ ਖੋਰ ਮਿਲਾਵਟੀ ਪਦਾਰਥ ਲੋਕਾਂ ਨੂੰ ਵੇਚਣ ਵਾਲਿਆਂ ਦੀ ਗਿਣਤੀ ਕੋਈ ਘੱਟ ਨਹੀਂ ਜਿਹੜੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆ ਰਹੇ ਅਜਿਹੇ ਲੋਕ ਸਮਾਜ ਦੇ ਪਾਪੀ ਮਹਾਂ ਗੁਨਾਹਗਾਰ ਹੁੰਦੇ ਹਨ। ਜਿਹੜੇ ਤੰਦਰੁਸਤ ਪੰਜਾਬ ਦੀ ਸਿਰਜਣਾ ਵਿੱਚ ਅੜਿੱਕਾ ਬਣਕੇ ਖੜੇ ਹਨ। ਮਿਲਵਟ ਖੋਰ ਇਨਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜ਼ਹਿਰ ਪਰੋਸ਼ ਰਹੇ ਹਨ। ਜਿਨ੍ਹਾਂ ਨਾਲ ਕੈਂਸਰ ਵਰਗੇ ਜਾਨਲੇਵਾ ਰੋਗਾਂ ਦੇ ਲੋਕ ਸ਼ਿਕਾਰ ਹੋ ਜਾਂਦੇ ਹਨ।

ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਮਿਲਵਟ ਖੋਰੀ ਨੂੰ ਜੜ੍ਹੋਂ ਖਤਮ ਕਰਵਾਉਣ ਲਈ ਤੁਸੀਂ ਅਵਾਜ ਨਹੀਂ ਚੁੱਕੋਗੇ ਤਾਂ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਗੰਭੀਰ ਬਿਮਾਰੀਆਂ ਦੇ ਮਹਿੰਗੇ ਇਲਾਜਾਂ ਵਿਚ ਹੀ ਬਰਬਾਦ ਹੁੰਦੀ ਜਾਵੇਗੀ। ਮਿਸ਼ਨ ਤੰਦਰੁਸਤ ਪੰਜਾਬ ਦਾ ਨਾਅਰਾ ਦੇ ਕੇ ਪਿਛਲੀ ਸਾਬਕਾ ਕੈਪਟਨ ਸਰਕਾਰ ਵੱਲੋਂ ਮੁਹਿੰਮ ਚਲਾਈ ਉਹ ਵੀ ਹੋਲਡਿੰਗ ਬੋਰਡਾਂ ਤੱਕ ਹੀ ਸੀਮਿਤ ਰਹਿ ਗਈ ਅਜਿਹੇ ਵਿੱਚ ਪੰਜਾਬ ਦੀ ਤੰਦਰੁਸਤੀ ਦੀ ਕਿਵੇਂ ਆਸ ਲਾਈ ਜਾ ਸਕਦੀ ਹੈ। ਜਦੋਂ ਕਿ ਮਿਲਾਵਟਖੋਰ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੋਤ ਦੇ ਮੁੰਹ ਤੱਕ ਲੈ ਕੇ ਜਾ ਰਹੇ ਹਨ। ਪ੍ਰਧਾਨ ਅਰਵਿੰਰ ਕੁਮਾਰ ਕਾਕਾ ਨੇ ਕਿਹਾ ਕਿ ਨਾ ਕਿਸੀ ਸਰਕਾਰ ਨੇ ਵਿਧਾਨ ਸਭਾ ‘ਚੋਂ ਮਿਲਵਟ ਖੋਰਾਂ ਤੇ ਨੱਥ ਪਾਉਣ ਲਈ ਚਰਚਾ ਤੇ ਬਹਿਸ ਕੀਤੀ ਤੇ ਨਾ ਕਦੇ ਮਿਲਾਵਟ ਖੋਰਾਂ ਨੂੰ ਸਖਤ ਸਜਾਵਾਂ ਅਤੇ ਵੱਡੇ ਜੁਰਮਾਨਿਆਂ ਦੀ ਵਕਾਲਤ ਕੀਤੀ । ਸਿਰਫ ਰਾਜਨੀਤੀ ਹੀ ਕੀਤੀ।

ਸਿਹਤ ਵਿਭਾਗ ਬੇਲੋੜੀ ਸਿਆਸੀ ਦਖਲਅੰਦਾਜੀ ਕਾਰਨ ਬੇਵੱਸ ਹੀ ਰਿਹਾ ਹੈ ਕੁਝ ਕਰਨ ਦੀ ਬਜਾਏ ਮੁੱਕ ਦਰਸ਼ਨ ਬਣਕੇ ਤਮਾਸ਼ਾ ਦੇਖ ਰਿਹਾ ਹੈ ਖਾਨਾ ਪੂਰਤੀ ਲਈ ਸੈਪਲ ਭਰੇ ਜਾਂਦੇ ਹਨ ਬਾਅਦ ਵਿੱਚ ਕਲੀਨ ਚਿੱਟ ਦਿੱਤੀ ਜਾਂਦੀ ਹੈ। ਜੇਕਰ ਮਿਲਵਟ ਖੋਰੀ ਨੂੰ ਜੜੋਂ ਖਤਮ ਕੀਤਾ ਜਾਵੇ ਤਾਂ ਪੰਜਾਬ ਦੇ ਬਹੁ ਗਿਣਤੀ ‘ਚੋਂ ਲੋਕ ਰੋਗ ਮੁਕਤ ਹੋ ਜਾਣਗੇ ਤੇ ਨਵੇਂ ਹਸਪਤਾਲ ਬਣਾਉਮ ਦੀ ਵੀ ਕੋਈ ਲੋੜ ਨਾ ਪਵੇ। ਪੰਜਾਬ ਸਰਕਾਰ ਨੂੰ ਮਿਲਵਟ ਖੋਰੀ ਤੇ ਨੱਥ ਪਾਉਣ ਲਈ ਦੋਸ਼ੀਆਂ ਖਿਲਾਫ ਸਖਤਾਈ ਕਰਨ ਦੀਆਂ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਤਾਂ ਜੋ ਦੋਸ਼ੀਆਂ ਨੂੰ ਸਲਾਖਾਂ ਪਿਛੇ ਭੇਜਿਆ ਜਾ ਸਕੇ।ਕਲੱਬ ਵੱਲੋਂ ਮਿਲਾਵਟ ਖੋਰੀ ਦੇ ਖਾਤਮੇ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੋਕੇ ਤੇ ਗੁਰਜੀਤ ਸਿੰਘ, ਸੁੱਖਦੇਵ ਸਿੰਘ, ਪ੍ਰਦੀਪ ਕੁਮਾਰ, ਜਗਜੀਤ ਸਿੰਘ, ਪਰਮਜੀਤ ਕੁਮਾਰ, ਧਰਮ ਪਾਲ, ਜੋਰਾ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਧਰਮਿੰਦਰ ਸਿੰਘ, ਪ੍ਰਕਾਸ਼ ਸਿੰਘ, ਨਰਿੰਦਰ ਪਾਲ ਸਿੰਘ, ਜਗਮੀਤ ਸਿੰਘ, ਹੈਪੀ ਰਾਣਾ, ਸੁਖਵਿੰਦਰ ਸਿੰਘ, ਜੰਗ ਖਾਨ, ਮਾਨ ਸਿੰਘ, ਸ਼ੋਕਤ ਅਲੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *