ਖ਼ਾਲਸਾ ਕਾਲਜ, ਪਟਿਆਲਾ ਦੇ ਨਾਨ ਟੀਚਿੰਗ ਸਟਾਫ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਖੋਲਿਆ ਮੋਰਚਾ
ਪਟਿਆਲਾ 06 ਸਤੰਬਰ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਰਾਜ ਦੇ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਖਿਲਾਫ ਧਰਨਾ ਲਗਾਇਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਯੂਨਿਟ ਪ੍ਰਧਾਨ ਸ. ਸ਼ਮਸ਼ੇਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਲਜਾਂ ਦਾ ਵਫਦ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਕਈ ਵਾਰ ਪੰਜਾਬ ਸਰਕਾਰ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕਾ ਹੈ, ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਸਿਵਾਏ ਲਾਰਿਆਂ ਦੇ ਪੰਜਾਬ ਸਰਕਾਰ ਨੇ ਅਜੇ ਤੱਕ ਕੁਝ ਨਹੀ ਦਿੱਤਾ। ਯੂਨਿਟ ਦੇ ਸਕੱਤਰ ਸ. ਹਰਮਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਅਸੀਂ ਸਰਕਾਰ ਨਾਲ ਹਮੇਸ਼ਾ ਹੀ ਸ਼ਾਂਤਮਈ ਢੰਗ ਨਾਲ ਗੱਲਬਾਤ ਕੀਤੀ, ਪ੍ਰੰਤੂ ਸਰਕਾਰ ਦੇ ਢਿੱਲੇ ਅਤੇ ਡੰਗ੍ਟਪਾਊ ਰਵੱਈਏ ਕਾਰਨ ਹੁਣ ਮਿਤੀ 06 ਸਤੰਬਰ, 12 ਸਤੰਬਰ ਅਤੇ 17 ਸਤੰਬਰ 2022 ਨੂੰ ਇੱਕ੍ਇੱਕ ਦਿਨ ਦੀ ਸੰਕੇਤਮਕ ਹੜਤਾਲ ਕੀਤੀ ਜਾਵੇਗੀ ਪਰ ਜੇ ਸਰਕਾਰ ਆਪਣੇ ਰਵੱਈਏ ਤੋਂ ਟੱਸ ਤੋਂ ਮੱਸ ਨਾ ਹੋਈ ਤਾਂ ਮਜਬੂਰਨ ਸਾਨੂੰ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣਾ ਪਵੇਗਾ।
ਦਫਤਰ ਸੁਪਰਡੰਟ ਸ. ਰਵਿੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਕਾਫੀ ਉਮੀਦਾਂ ਸਨ ਪ੍ਰੰਤੂ ਇਹ ਸਰਕਾਰ ਵੀ ਅਜੇ ਤੱਕ ਆਪਣੇ ਕਰਮਚਾਰੀਆਂ ਪ੍ਰਤੀ ਤੰਗ ਸੋਚ ਅਪਣਾਕੇ ਬੈਠੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਕਾਲਜਾਂ ਵਿੱਚ ਕੰਮ ਕਰਦੇ ਨਾਨ ਟੀਚਿੰਗ ਸਟਾਫ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ (1) ਮਿਤੀ 01੍12੍2011 ਤੋਂ ਲਾਗੂ ਸੋਧੇ ਹੋਏ ਗ੍ਰੇਡ੍ਪੇ ਜਾਰੀ ਕਰਨਾ (2) ਮਿਤੀ 01੍01੍2017 ਤੋਂ 5¿ ਅੰਤਰਿਮ ਰਾਹਤ ਜਾਰੀ ਕਰਨਾ (3) ਸਰਕਾਰੀ ਮੁਲਾਜ਼ਮਾਂ ਦੀ ਤਰਜ਼ ਤੇ ਏਡਿਡ ਕਾਲਜਾਂ ਵਿੱਚ ਕੰਮ ਕਰਦੇ ਨਾਨ ਟੀਚਿੰਗ ਕਰਮਚਾਰੀਆਂ ਲਈ ਛੇਵੇਂ ਪੇ੍ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ (4) ਡੀ.ਏ. ਦੀ ਬਕਾਇਆ ਰਾਸ਼ੀ ਜਾਰੀ ਕਰਨਾ (5) ਮਿਤੀ 04੍09੍2014 ਸਾਲਾ ਸਟੈਪ ਅਪ ਇਨਕਰੀਮੈਂਟ ਲਾਗੂ ਕਰਨਾ ਆਦਿ ਮੰਗਾਂ ਤੁਰੰਤ ਮੰਨੀਆਂ ਜਾਣ ਤਾਂ ਜੋ ਕਾਲਜਾਂ ਵਿੱਚ ਵਿਦਿਅਕ ਮਾਹੌਲ ਮੁੜ ਤੋਂ ਬਰਕਰਾਰ ਹੋ ਸਕੇ। ਅਨਏਡਿਡ ਕਰਮਚਾਰੀਆਂ ਦੇ ਪ੍ਰਧਾਨ ਸ. ਸ਼ਮਸ਼ੇਰ ਸਿੰਘ ਵੱਲੋਂ ਵੀ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਗਿਆ ਕਿ ਉਹ ਕਾਲਜਾਂ ਦੇ ਗਰੀਬ ਵਰਗ ਦੀਆਂ ਜਾਇਜ਼ ਮੰਗਾਂ ਲਾਗੂ ਕਰਨ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਖੇਚਲ ਕਰੇ ਨਹੀਂ ਤਾਂ ਸਰਕਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ।

