ਪਟਿਆਲਾ

ਬੇਰੋਜਗਾਰਾਂ ਨਾਲ ਕੀਤੇ ਗਏ ਵਾਅਦੇ ਤੇ ਗਰੰਟੀਆਂ ਅਨੁਸਾਰ ਰੋਜ਼ਗਾਰ, ਨੌਕਰੀਆਂ ਨਾ ਦੇਣ ਤੇ ਰੋਸ ਵਜੋਂ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ।

ਨੌਜਵਾਨਾਂ ਦੇ ਮਸਲਿਆਂ ਨੂੰ ਭੁਲਾ ਕੇ ਆਪਦੀ ਪਾਰਟੀ ਦਾ ਪ੍ਰਮੋਟ ਕਰਦੀ ਤੇ ਚਮਕਾਉਂਦੀ ਵਿਖਾਈ ਦੇ ਰਹੀ—ਕਾਕਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਸੂਬੇ ਅੰਦਰ ਲਗਾਤਾਰ ਵਧ ਰਹੀ ਬੇਰੋਜਗਾਰੀ ਦੀ ਗੰਭੀਰ ਤੇ ਵੱਡੀ ਸਮੱਸਿਆ ਨੂੰ ਸਰਕਾਰ ਨਜ਼ਰ ਅੰਦਾਜ ਕਰਦੀ ਵਿਖਾਈ ਦੇ ਰਹੀ ਹੈ। ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਦੇ ਬੇਰੁਜਗਾਰਾਂ ਨਾਲ ਕੀਤੇ ਗਏ ਵਾਅਦਿਆਂ ਤੇ ਗਰੰਟੀਆਂ ਅਨੁਸਾਰ ਰੋਜਗਾਰ ਨੌਕਰੀਆਂ ਨਾ ਦੇਣ ਤੇ ਰੋਸ ਵਜੋ ਮਾਨ ਸਰਕਾਰ ਖਿਲਾਫ ਨਾਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀਆਂ ਨੀਤੀਆਂ ਵਿਰੁੱਧ ਭਾਰੀ ਰੋਸ ਜਤਾਉਂਦਿਆਂ ਕਿਹਾ ਕਿ ਸਰਕਾਰ ਨੇ ਕੇਵਲ ਬੇਰੋਜਗਾਰੀ ਸਬੰਧੀ ਐਲਾਨਾ ਦੀਆਂ ਝੜੀਆਂ ਹੀ ਲਗਾਈਆਂ ਹਨ ਪਰ ਬੇਰੋਜਗਾਰੀ ਉੱਥੇ ਦੀ ਉੱਥੇ ਖੜੀ ਹੈ ਅਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨਾਲ ਕੋਈ ਬਦਲਾਅ ਨਹੀਂ ਹੋਇਆ ਤੇ ਰੋਜਗਾਰ ਨੌਕਰੀਆਂ ਮੁਹਈਆ ਕਰਵਾਉਣ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਲਟਾ ਬੇਰੋਜਗਾਰੀ ਸਿਖਰਾਂ ਤੇ ਹੋਣ ਕਰਕੇ ਬਹੁ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਦੇ ਰਾਹ ਪੈ ਰਹੇ ਹਨ।

ਜਿਹੜੇ ਕਿ ਡਿਗਰੀਆਂ ਪ੍ਰਾਪਤ ਕਰਤਾ ਬੇਰੋਜਗਾਰ ਨੌਜਵਾਨ ਮਾਨਸਿਕ ਪ੍ਰੇਸ਼ਾਨੀਆਂ ਦੇ ਦੌਰ ਵਿੱਚ ਲੰਘ ਰਹੇ ਹਨ ਜਿਨ੍ਹਾਂ ਨੇ ਸਾਲਾਂ ਤੱਕ ਮਿਹਨਤ ਕਰ ਡਿਗਰੀਆਂ ਪ੍ਰਾਪਤ ਕੀਤੀਆਂ ਪਰ ਉਹਨਾਂ ਦੇ ਸੁਪਨੇ ਅਧੁਰੇ ਹੀ ਰਹਿ ਗਏ ਦੁਨੀਆ ਦੀ ਨਜ਼ਰਾਂ ਵਿੱਚ ਕਿਸੇ ਸਮੇਂ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ ਪਰ ਅੱਜ ਪੰਜਾਬ ਦੀ ਨੌਜਵਾਨੀ ਬੇਰੋਜਗਾਰੀ ਕਾਰਨ ਦੁੱਖਾਂ ਤੇ ਫਿਕਰਾਂ ਵਿੱਚ ਡੁੱਬੀ ਹੋਈ ਹੈ ਜਦੋਂ ਤੱਕ ਪੰਜਾਬ ਵਿੱਚ ਬੇਰੋਜਗਾਰੀ ਖਤਮ ਨਹੀਂ ਹੁੰਦੀ ਉਦੋ ਤੱਕ ਖੁਸ਼ਹਾਲ ਤੇ ਰੰਗਲਾ ਪੰਜਾਬ ਦੀ ਆਸ ਨਹੀਂ ਕੀਤੀ ਜਾ ਸਕਦੀ। ਜਦੋਂ ਦੀ ਆਪ ਸਰਕਾਰ ਆਈ ਹੈ ਰੋਜਗਾਰ ਨੌਕਰੀਆਂ ਨੂੰ ਲੈ ਕੇ ਕੋਈ ਬਦਲਾਅ ਨਹੀਂ ਆਇਆ। ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਹਨ। ਬਾਵਜੂਦ ਇਸ ਦੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਰੋਜਗਾਰ ਨੌਕਰੀਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਉਲਟਾ ਸ਼ਰਾਬ ਦੇ ਠੇਕੇ ਖੋਲ ਕੇ ਲੋਕਾਂ ਨੂੰ ਨਸ਼ਿਆਂ ਵਲ ਧੱਕਿਆ ਜਾ ਰਿਹਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੇ ਨੌਜਵਾਨਾ ਦੇ ਮਸਲਿਆਂ ਨੂੰ ਲੈ ਕੇ ਆਪ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਨ੍ਹਾਂ ਮਸਲਿਆਂ ਨੂੰ ਭੁਲਾ ਕੇ ਸਰਕਾਰ ਆਪਦੀ ਪਾਰਟੀ ਨੂੰ ਪ੍ਰਮੋਟ ਕਰਦੀ ਤੇ ਚਮਕਾਉਂਦੀ ਵਿਖਾਈ ਦੇ ਰਹੀ ਹੈ ਹਰ ਕੰਮ ਆਪਣੀ ਪਾਰਟੀ ਦੇ ਸਵਾਰਥ ਲਈ ਕਰ ਰਹੀ ਹੈ ਤੇ ਨੌਜਵਾਨਾਂ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ। ਜਦੋਂ ਕਿ ਮਾਨ ਸਰਕਾਰ ਨੂੰ ਨੌਜਵਾਨਾਂ ਲਈ ਰੋਜਗਾਰ ਨੌਕਰੀਆਂ ਦਾ ਪੱਕਾ ਪ੍ਰਬੰਧ ਕਰਨਾ ਚਾਹੀਦੀ ਹੈ ਇਸ ਮੌਕੇ ਅਜੇ ਕੁਮਾਰ, ਜੋਰਾ ਸਿੰਘ, ਬਿਕਰਮਜੀਤ ਸਿੰਘ, ਰਾਮ ਲਾਲ, ਜੰਗ ਖਾਨ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਸੁਦਾਗਰ ਖਾਨ, ਲੀਲਾ ਸਿੰਘ, ਪ੍ਰਭਜੀਤ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਕਾਲਾ ਖਾਨ, ਮੰਗਤ ਰਾਮ, ਮਹਿੰਦਰ ਸਿੰਘ, ਜਗਤਾਰ ਮਟੂ, ਹਰਪਾਲ ਸਿੰਘ, ਕ੍ਰਿਸ਼ਨਾ, ਦੀਪਕ ਦਮਨ, ਅਮਨ ਸ਼ਰਮਾ, ਪ੍ਰਦੀਪ ਸਿੰਘ, ਅਰਵਿੰਦਰ ਸਿੰਘ, ਮਹਿੰਦੀ ਹਸਨ, ਮੁਨੀਸ਼ ਸਿੰਗਲਾ, ਕੁਲਦੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *