ਪਟਿਆਲਾ

ਪਸ਼ੂ ਪਾਲਣ ਦੇ ਚੌਥਾ ਦਰਜਾ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਦਾ ਮੰਗ ਪੱਤਰ ਡਿਪਟੀ ਡਾਇਰੈਕਟਰ ਦਫਤਰ ਅੱਗੇ ਗੇਟ ਮੀਟਿੰਗ ਕਰਕੇ ਦਿੱਤਾ ਗਿਆ ?

ਪਟਿਆਲਾ 15 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸੂਬਾ ਸਟੇਟ ਸਬ ਕਮੇਟੀ ਪਸ਼ੂ ਪਾਲਣ ਵਿਭਾਗ ਵਲੋਂ ਮੰਗ ਹਫਤੇ ਦੇ ਤੌਰ ਤੇ ਮਿਤੀ 12 ਦਸੰਬਰ ਤੋਂ ਮਿਤੀ 16 ਦਸੰਬਰ ਤੱਕ ਮਨਾਇਆ ਜਾ ਰਿਹਾ। ਇਸ ਹਫਤੇ ਦੀ ਰੋਸ਼ਨੀ ਵਿੱਚ ਅੱਜ ਪਸ਼ੂ ਪਾਲਣ ਵਿਭਾਗ ਦੇ ਚੌਥਾ ਦਰਜਾ ਕੰਟਰੈਕਟ ਅਤੇ ਆਊਟ ਸੋਰਸ ਮੁਲਾਜਮਾਂ ਵਲੋਂ ਆਪਣੀਆਂ ਮੰਗ ਪੱਤਰ ਡਿਪਟੀ ਡਾਇਰੈਕਟਰ ਦਫਤਰ ਫਾਰਮ ਰੈਲੀ ਵਿਖੇ ਗੇਟ ਮੀਟਿੰਗ ਕਰਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਰਮ ਪਟਿਆਲਾ ਡਾ ਬਿਕਰਮਜੀਤ ਸਿੰਘ ਏ.ਡੀ. ਨੂੰ ਦਿੱਤਾ ਗਿਆ। ਗੇਟ ਮੀਟਿਗ ਦੀ ਅਗਵਾਈ ਕਲਾਸ ਫੋਰਥ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪਸ਼ੂ ਪਾਲਣ ਸੂਬਾ ਸਬ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੋਤਮ ਭਾਰਦਵਾਜ ਨੇ ਕੀਤੀ।

ਇਸ ਮੌਕੇ ਤੇ ਹੋਰ ਜੋ ਆਗੂ ਹਾਜ਼ਰ ਸਨ ਉਹਨਾਂ ਵਿੱਚ ਪ੍ਰਮੁੱਖ ਤੌਰ ਤੇ ਸਰਵ ਸ੍ਰੀ ਜਸਪਾਲ ਸਿੰਘ ਜਿਲਾ ਪ੍ਰਧਾਨ, ਸੁਖਵਿੰਦਰ ਸਿੰਘ ਰਾਜਪੁਰਾ, ਇੰਦਰਪਾਲ ਸਿੰਘ ਚੇਅਰਮੈਨ, ਮਹਾਵੀਰ ਰਵਾਰੀ, ਸੁਖਵਿੰਦਰ ਸਿੰਘ ਭਟੇੜੀ, ਸੁਰਜੀਤ ਸਿੰਘ ਰਵਾਰੀ, ਜੁਗਨੂੰ ਪ੍ਰਧਾਨ ਰੋਣੀ ਫਾਰਮ, ਰਿੰਕੂ, ਗੱਜਣ ਸਿੰਘ, ਬਲਵੀਰ ਸਿੰਘ, ਕਾਕਾ ਸਿੰਘ, ਜੈ ਸਿੰਘ ਰਵਾਰੀ, ਬਲਵੀਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਸ਼ਰਨਜੀਤ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਗਗਨਦੀਪ ਸਿੰਘ, ਚਮਕੌਰ ਸਿੰਘ ਨਾਭਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਮਾਧੋ ਲਾਲ ਰਾਹੀ, ਬਲਜਿੰਦਰ ਸਿੰਘ ਆਦਿ ਸ਼ਾਮਲ ਸਨ। ਮੰਗਾਂ ਵਿੱਚੋਂ ਮੁੱਖ ਮੰਗਾਂ ਕੱਚੇ ਕਰਮੀਆਂ ਨੂੰ ਪੱਕਾ ਕਰਵਾਉਣਾ, ਵਿਭਾਗਾਂ ਵਿਚਲੇ ਚੋਥਾ ਦਰਜਾ ਕਰਮਚਾਰੀਆਂ ਦੀਆਂ ਪਦ ਉਨਤੀਆਂ ਕਰਨਾ, ਸੀਨੀਆਰਤਾ ਸੂਚੀਆਂ ਬਣਾਉਣਾ, ਵਰਦੀਆਂ ਦੇਣਾ, 2004 ਦੀ ਪੁਰਾਣੀ ਪ੍ਰਚਲਿਤ ਪੈਨਸ਼ਨ ਬਹਾਲ ਕਰਨਾ, ਪੱਦ ਉਨਤੀ ਸਬ ਇੰਸਪੈਕਟਰ ਵਲੋਂ ਕਰਨ, ਰਿਸਕ ਅਲਾਊਂਸ ਦੇਣਾ ਅਤੇ ਐਚ.ਆਰ.ਐਮ.ਐਸ. ਵਿਚਲੀਆਂ ਹਾਜਰੀਆਂ/ਛੁੱਟੀਆਂ ਲਗਾਉਣ ਤੋਂ ਛੋਟ ਦੇਣਾ ਸ਼ਾਮਲ ਹਨ।

Leave a Reply

Your email address will not be published. Required fields are marked *