ਖ਼ਾਲਸਾ ਕਾਲਜ ਵਿਚ ਐਨ. ਸੀ. ਸੀ. ਕੈਡਿਟਾਂ ਲਈ ਵਿਸ਼ੇਸ਼ ਲੈਕਚਰ ਦਾ ਆਯੋਜਨ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਵਨ ਪੰਜਾਬ ਨੇਵਲ ਯੂਨਿਟ ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਸਰਵਜੀਤ ਸਿੰਘ ਸੈਣੀ ਇੰਡੀਅਨ ਨੇਵੀ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ, ਖ਼ਾਲਸਾ ਕਾਲਜ ਪਟਿਆਲਾ ਦੀ ਅਗਵਾਈ ਅਧੀਨ ਨੇਵਲ ਵਿੰਗ, ਖਾਲਸਾ ਕਾਲਜ ਪਟਿਆਲਾ ਦੇ ਐਨ. ਸੀ. ਸੀ. ਕੈਡਿਟ ਲਈ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਟੀਫਿਕੇਟ ‘ਬੀ’ ਅਤੇ ‘ਸੀ’ ਦੀ ਪ੍ਰੀਖਿਆ ਦੀ ਤਿਆਰੀ ਲਈ ਅਹਿਮ ਵਿਚਾਰ ਚਰਚਾ ਅਤੇ ਵਿਦਿਆਰਥੀ ਜੀਵਨ ਵਿਚ ਐਨ. ਸੀ. ਸੀ. ਦੇ ਫਾਇਦਿਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਵਿਦਿਆਰਥੀਆਂ ਲਈ ਅਜਿਹੀਆਂ ਗਤੀਵਿਧੀਆਂ ਕਰਵਾਉਣਾ ਸੰਸਥਾ ਦੀ ਪਹਿਲਕਦਮੀ ਰਹੀ ਹੈ। ਵਿਦਿਆਰਥੀ ਸਮੇਂ ਦੇ ਹਾਣੀ ਬਣਨ, ਇਸ ਲਈ ਸੰਸਥਾ ਸਮੇਂ ਸਮੇਂ ’ਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਦਾ ਹਿੱਸਾ ਬਣਾਉਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਵਿਚ ਵਿਦਿਆਰਥੀ ਜਿੱਥੇ ਆਪਣੇ ‘ਬੀ’ ਅਤੇ ‘ਸੀ’ ਸਰਟੀਫਿਕੇਟ ਦੀ ਪ੍ਰੀਖਿਆ ਦੀ ਤਿਆਰੀ ਕਰਨਗੇ
ਉਥੇ ਨਾਲ ਨਾਲ ਦੇਸ਼ ਵਿੱਚ ਵੱਖ ਵੱਖ ਨੌਕਰੀਆਂ ਪ੍ਰਾਪਤ ਕਰਨ ਲਈ ਵੀ ਤਿਆਰ ਹੋਣਗੇ। ਇਸ ਲੈਕਚਰ ਦੌਰਾਨ ਮੁੱਖ ਵਕਤਾ ਵਜੋਂ ਫਲਾਇੰਗ ਅਫਸਰ ਪ੍ਰੋ. ਬਲਦੇਵ ਸਿੰਘ, ਏਅਰ ਵਿੰਗ ਖ਼ਾਲਸਾ ਕਾਲਜ ਨੇ ਦੱਸਿਆ ਕੇ ਸਰਟੀਫਿਕੇਟ ‘ਬੀ’ ਅਤੇ ‘ਸੀ’ ਦੀ ਪ੍ਰੀਖਿਆ ਬਹੁਤ ਹੀ ਮਹੱਤਵਪੂਰਨ ਪ੍ਰੀਖਿਆ ਹੈ। ਸੀ ਸਰਟੀਫਿਕੇਟ ਪਾਸ ਕੈਡਿਟ ਨੂੰ ਕੇਂਦਰ ਅਤੇ ਰਾਜਾਂ ਦੀਆਂ ਸਾਰੀਆਂ ਨੌਕਰੀਆਂ ਵਿੱਚ ਫਾਇਦਾ ਮਿਲਦਾ ਹੈ। ਵਿਦਿਆਰਥੀ ਕੋਲ ਬਹੁਤ ਸਾਰੇ ਮੌਕੇ ਉਪਲੱਬਧ ਹੰਦੇ ਹਨ ਅਤੇ ਉਸਦੇ ਅੰਦਰ ਆਤਮ ਵਿਸ਼ਵਾਸ ਪੈਦਾ ਹੁੰਦਾ ਜਿਸ ਸਦਕਾ ਉਹ ਆਪਣੀ ਜਿੰਦਗੀ ਦੇ ਅਹਿਮ ਫੈਸਲੇ ਲੈਣ ਦੇ ਯੋਗ ਬਣਦਾ ਹੈ। ਕਾਲਜ ਦੇ ਨੇਵਲ ਵਿੰਗ ਦੇ ਸਬ ਲੈਫਟੀਨੈਂਟ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਕਮਾਂਡਿੰਗ ਅਫ਼ਸਰ ਕੈਪਟਨ ਸਰਵਜੀਤ ਸਿੰਘ ਸੈਣੀ ਇੰਡੀਅਨ ਨੇਵੀ ਦੀ ਯੋਗ ਅਗਵਾਈ ਅਤੇ ਯੂਨਿਟ ਦੀ ਮਿਹਨਤ ਸਦਕਾ, ਖ਼ਾਲਸਾ ਕਾਲਜ ਪਟਿਆਲਾ ਦੇ ਦੋ ਕੈਡਿਟ ਅਨਮੋਲਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਇਸ ਵਾਰ ਦੀ ਆਰ ਡੀ ਪਰੇਡ 2023 ਦਾ ਹਿੱਸਾ ਬਣੇ ਅਤੇ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ। ਅਖੀਰ ਵਿਚ ਵੱਖ ਵੱਖ ਕੈਡਿਟ ਨੇ ਸਵਾਲ ਪੁੱਛੇ ਜਿੰਨ੍ਹਾਂ ਦਾ ਜਵਾਬ ਵਕਤਾ ਨੇ ਬਾਖੂਬੀ ਦਿੱਤਾ। ਇਸ ਲੈਕਚਰ ਵਿਚ ਕਾਲਜ ਦੇ ਨੇਵਲ ਵਿੰਗ, ਦੇ ਸਾਰੇ ਵਿਦਿਆਰਥੀ ਹਾਜ਼ਰ ਸਨ।

