ਸਰਕਾਰੀ ਸਕੂਲਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਆਪਣੇ ਨਵੇਂ ਜੁੜੇ ਵਿਸ਼ੇ 'Patient care Assistant' ਲਈ ਕੀਤਾ ਗੁਰੂ ਨਾਨਕ ਇੰਸਟੀਚਿਊਟ ਵਿਖੇ ਦੌਰਾ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹਾ ਬਰਨਾਲ਼ਾ ਦੇ ਦੋ ਜਾਣੇ – ਪਹਿਚਾਣੇ ਸਰਕਾਰੀ ਸੀਂ. ਸਕੈਂ. ਸਕੂਲ ਬੁੱਢੀਕਲ਼ਾਂ ਅਤੇ ਸੁੱਖਪੁਰਾ ਦੇ ਵਿਦਿਆਰਥੀ ਆਪਣੇ ਸਟਾਫ਼ ਨਾਲ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨੋਲੋਜੀ ਵਿਖੇ ਪਹੁੰਚੇ। ਸਕੂਲੀ ਅਧਿਆਪਕਾਂ ਦਾ ਕਹਿਣਾ ਸੀ , ਕਿ ਅਸੀਂ ਬੱਚਿਆਂ ਦੇ ਸਿਲੇਬਸ ਵਿਚ ਨਵੇਂ ਜੁੜੇ ਵਿਸ਼ੇ ਨੂੰ ਲੈ ਕੇ ਵਿਦਿਆਰਥੀਆਂ ਨੂੰ ਇਕ ਮੈਡੀਕਲ ਇੰਸਟੀਚਿਊਟ ਦਾ ਦੌਰਾ ਕਰਵਾਉਣਾ ਚਾਹੁੰਦੇ ਹਾਂ, ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਪ੍ਰਤੀ ਪ੍ਰੈਕਟੀਕਲ ਟ੍ਰੇਨਿੰਗ ਮਿਲ ਸਕੇ। ਅਧਿਆਪਕਾ ਦਾ ਇਹ ਵੀ ਕਹਿਣਾ ਸੀ,ਕਿ ਸਾਡੇ ਏਰੀਆ ਦੇ ਵਿਚ ਅਜਿਹਾ ਕੋਈ ਇੰਸਟੀਚਿਊਟ ਜਾਂ ਕਾਲਜ਼ ਨਹੀਂ ਹੈ, ਜੋ ਕਿ ਸਾਡੇ ਵਿਦਿਆਥੀਆਂ ਨੂੰ ਪੂਰਾ ਪ੍ਰੈਕਟੀਕਲ ਕਰਾ ਸਕੇ ਤੇ ਇੰਨਾ ਪੁਰਾਣਾ ਹੋਵੇ। ਇਸ ਕਰਕੇ ਸਾਨੂੰ ਸਪੈਸ਼ਲ ਦੋ ਬੱਸਾਂ ਕਰਕੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਵਿਖੇ ਆਉਣਾ ਪਇਆ,ਕਿਉੰਕਿ ਇਹ ਪੰਜਾਬ ਦਾ ਨੰ.1 ਇੰਸਟੀਚਿਊਟ ਹੈ। ਇਸ ਦੌਰੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਇੰਸਟੀਚਿਊਟ ਦੇ ਕੋਆਰਡੀਨੇਟਰ ਮਿਸਜ਼. ਰਸ਼ਮੀ ਸ਼ਰਮਾ ਅਤੇ ਸਮੂਹ ਸਟਾਫ਼ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਹਾਲ ਵਿੱਚ ਬਿਠਾਇਆ ਗਿਆ। ਇਸ ਉਪਰੰਤ ਇੰਸਟੀਚਿਊਟ ਦੇ ਐੱਚ.ਓ.ਡੀ ਮਿਸਜ਼ ਅਮਰਪਾਲ ਕੌਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਇੰਸਟੀਚਿਊਟ ਦੇ ਕੋਰਸਾਂ ਤੋਂ ਜਾਣੂ ਕਰਵਾਇਆ ਗਿਆ। ਨਾਲ ਹੀ ਉਹਨਾਂ ਇਹ ਵੀ ਦੱਸਿਆ,ਕਿ ਗੁਰੂ ਨਾਨਕ ਇੰਸਟੀਚਿਊਟ ਸੰਨ 1991 ਤੋਂ ਪੈਰਾਂ ਮੈਡੀਕਲ ਦੇ ਕੋਰਸ ਕਰਵਾ ਰਿਹਾ ਹੈ।ਸਾਡੇ ਕਿੰਨੇ ਹੀ ਵਿਦਿਆਰਥੀਆਂ ਨੇ ਆਪਣੀਆਂ ਖੁਦ ਦੀਆਂ ਲੈਬੋਰਟਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ,ਕਿੰਨੇ ਹੀ ਵਿਦਿਆਰਥੀ ਸਰਕਾਰੀ ਨੌਕਰੀਆਂ ਕਰ ਰਹੇ ਹਨ ਅਤੇ ਪ੍ਰਾਈਵੇਟ ਖੇਤਰ ਵਿੱਚ ਤਾਂ ਵਿਦਿਆਰਥੀ ਨੌਕਰੀ ਕਰ ਹੀ ਰਹੇ ਹਨ। ਇੱਥੇ ਵਿਦਿਆਰਥੀਆਂ ਨੂੰ ਪੂਰਾ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ।
ਇਸ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੰਸਟੀਚਿਊਟ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥੀ ਇੰਸਟੀਚਿਊਟ ਦੀਆਂ ਲੈਬੋਰਟਰੀਆਂ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ।ਸਭ ਤੋਂ ਪਹਿਲਾਂ ਬੱਚਿਆਂ ਨੂੰ ਮੈਡੀਕਲ ਲੈਬੋਰਟਰੀ ਦਿਖਾਈ ਗਈ।ਇਸ ਵਿਚ ਇੰਸਟੀਚਿਊਟ ਦੇ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੈਡੀਕਲ ਟੈਸਟਾਂ ਬਾਰੇ ਦੱਸਿਆ ਗਿਆ, ਨਾਲ ਹੀ ਸਕੂਲੀ ਵਿਦਿਆਰਥੀਆਂ ਦਾ ਬਲੱਡ ਗਰੁੱਪ ਅਤੇ ਐੱਚ.ਬੀ. ਟੈਸਟ ਕੀਤਾ ਅਤੇ ਵਿਦਿਆਰਥੀਆਂ ਨੂੰ ਸੈੱਲਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਓਪਰੇਸ਼ਨ ਥੀਏਟਰ ਦਾ ਦੌਰਾ ਕਰਵਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਨੂੰ ਦਿਖਾਇਆ ਗਿਆ,ਕਿ ਓਪਰੇਸ਼ਨ ਥੀਏਟਰ ਵਿਚ ਕਿਹੜੇ ਕਿਹੜੇ ਨਿਯਮ ਲਾਗੂ ਹੁੰਦੇ ਹਨ ਤੇ ਕਿਸ ਤਰ੍ਹਾਂ ਓਪਰੇਸ਼ਨ ਥੀਏਟਰ ਵਿਚ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਫਿਜ਼ਿਓ- ਥਰੇਪੀ ਵਿਭਾਗ ਦਾ ਦੌਰਾ ਕਰਵਾਇਆ ਗਿਆ।ਜਿਸ ਵਿਚ ਗੁਰੂ ਨਾਨਕ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਵੀ ਸਕੂਲ ਬੱਚਿਆਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਗਿਆ ਤੇ ਦੱਸਿਆ, ਕਿ ਕਿਸ ਤਰ੍ਹਾਂ ਲੋਕ ਅੱਜ ਕੱਲ੍ਹ ਲੋਕ ਬਿਨਾਂ ਦਵਾਈਆਂ ਤੋਂ ਕਸਰਤਾਂ ਰਾਹੀਂ ਕਿਸ ਤਰ੍ਹਾਂ ਠੀਕ ਹੋ ਸਕਦੇ ਹਨ।ਨਾਲ ਹੀ ਸਕੂਲੀ ਬੱਚਿਆਂ ਨੂੰ ਸਾਰੀਆਂ ਮਸ਼ੀਨਾਂ ਦਿਖਾਈਆਂ ਗਈਆਂ,ਕਿ ਕਿਸ ਤਰ੍ਹਾਂ ਮਰੀਜ਼ਾਂ ਨੂੰ ਮਸ਼ੀਨਾਂ ਦੇ ਰਾਹੀਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਕਸ-ਰੇ ਵਿਭਾਗ ਦਿਖਾਇਆ ਗਿਆ।
ਇਸ ਵਿਚ ਇੰਸਟੀਚਿਊਟ ਦੇ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਕੂਲੀ ਬੱਚਿਆਂ ਨੂੰ ਦੱਸਿਆ ਗਿਆ, ਕਿ ਐਕਸ-ਰੇ ਕਰਵਾਉਣ ਦੀ ਜਰੂਰਤ ਕਿਉਂ ਤੇ ਕਦੋਂ ਹੁੰਦੀ ਤੇ ਐਕਸ-ਰੇ ਕਿਵੇਂ ਕੀਤਾ ਜਾਂਦਾ ਹੈ, ਬੱਚਿਆਂ ਨੂੰ ਪੂਰੀ ਤਰ੍ਹਾਂ ਡਿਜ਼ੀਟਲ ਐਕਸ-ਰੇ ਮਸ਼ੀਨ ਦੀ ਵਰਤੋਂ ਕਰਕੇ ਦਿਖਾਈ ਗਈ। ਆਖ਼ਿਰ ਵਿਚ ਸਕੂਲੀ ਵਿਦਿਆਰਥੀਆਂ ਨੂੰ Eye (ਅੱਖਾਂ ਦਾ ਕੋਰਸ) ਵਿਭਾਗ ਦਿਖਾਇਆ ਹੈ। ਜਿਸ ਵਿੱਚ ਸਕੂਲੀ ਬੱਚਿਆਂ ਨੂੰ ਅੱਖਾਂ ਦੀ ਦੇਖਭਾਲ ਕਰਨ ਤੇ ਕਿਸ ਤਰ੍ਹਾਂ ਨਿਗ੍ਹਾ ਘੱਟਣ ਤੇ ਚੈੱਕ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਅੱਖਾਂ ਦੇ ਚੈੱਕਅੱਪ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਅਤੇ ਅੱਖਾਂ ਦੇ ਕੋਰਸ ਦੇ ਲਾਭ ਬਾਰੇ ਵੀ ਦੱਸਿਆ।ਇਹਨਾਂ ਸਾਰੀਆਂ ਲੈਬੋਰਟਰੀਆਂ ਨੂੰ ਦੇਖ ਕੇ ਬੱਚਿਆਂ ਨੇ ਕਿਹਾ,ਕਿ ਅਸੀਂ ਯਕੀਨਨ ਹੀ ਬਾਰਵੀਂ ਤੋਂ ਬਾਅਦ ਇੱਥੇ ਆਪਣੇ ਮਾਤਾ – ਪਿਤਾ ਨਾਲ ਆ ਕੇ ਦਾਖ਼ਲਾ ਲਵਾਂਗੇ। ਲੈਬੋਰਟਰੀਆਂ ਦੇ ਦੌਰੇ ਤੋਂ ਬਾਅਦ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਨੂੰ ਮੁਢੱਲੀ ਸਹਾਇਤਾ ਜਿਵੇਂ ਕਿ ਸਿਰ ਦੀ ਪੱਟੀ ,ਹੱਥ ਦੀ ਪੱਟੀ ਅਤੇ ਮੋਢੇ ਦੀ ਪੱਟੀ ਆਦਿ ਦਾ ਪ੍ਰੈਕਟੀਕਲ ਕਰਕੇ ਦਿਖਾਇਆ ਗਿਆ। ਇਸ ਤੋਂ ਬਾਅਦ ਡਾ. ਰਾਹੁਲ ਡਾਵਰ ਜੀ ਵੱਲੋਂ ਸਕੂਲੀ ਬੱਚਿਆਂ ਨੂੰ ਇੱਕ ਮੋਟੀਵੇਸ਼ਨਲ ਲੈਕਚਰ ਦਿੱਤਾ ਗਿਆ,ਜਿਸ ਵਿੱਚ ਡਾ. ਰਾਹੁਲ ਡਾਵਰ ਵੱਲੋਂ ਨਵੇਂ ਸ਼ੁਰੂ ਹੋਏ ਕੋਰਸ ‘ਮੁੱਢਲੀ ਸਹਾਇਤਾ’ ਜੋ ਕਿ ਇਕ ਸਾਲ ਦਾ ਡਿਪਲੋਮਾ ਕੋਰਸ ਹੈ ਬਾਰੇ ਦੱਸਿਆ ਗਿਆ।ਇਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਰਸ ਹੈ, ਜਿਸ ਦੇ ਆਧਾਰ ਤੇ ਕੋਈ ਵੀ ਵਿਦਿਆਰਥੀ ਆਪਣਾ ਖੁਦ ਦਾ ਸੈਂਟਰ ਖੋਲ੍ਹ ਸਕਦਾ ਹੈ। ਸਕੂਲੀ ਬੱਚਿਆਂ ਨੂੰ ਹੱਥ ਧੋਣ ਦੇ ਅਲੱਗ ਅਲੱਗ ਤਰੀਕੇ ਦਸੇ ਜਿਸਦੀ ਕੋਰੋਨਾ ਕਾਲ ਸਮੇਂ ਵੀ ਬਹੁਤ ਮਹੱਤਤਾ ਸੀ। ਆਖ਼ਿਰ ਵਿੱਚ ਗੁਰੂ ਨਾਨਕ ਇੰਸਟੀਚਿਊਟ ਦੇ ਸਮੂਹ ਸਟਾਫ਼ ਵੱਲੋਂ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਯਾਦਗਾਰੀ ਵਜੋਂ ਇੱਕ ਗਰੁੱਪ ਫੋਟੋ ਵੀ ਕਰਵਾਈ ਗਈ।ਇਸ ਪੂਰੀ ਪ੍ਰਕਿਰਿਆ ਵਿੱਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਸਾਰਿਆਂ ਵੱਲੋਂ ਇਸ ਸੈਮੀਨਾਰ ਨੂੰ ਮਿਲ ਕੇ ਸਫ਼ਲ ਬਣਾਇਆ ਗਿਆ।

