ਪਟਿਆਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਇੰਜੀਨੀਅਰਾਂ ਵਲੋਂ 08 ਫਰਵਰੀ ਤੋਂ 10 ਫਰਵਰੀ ਤੱਕ ਰੋਸ ਧਰਨਾ ਦੂਜੇ ਦਿਨ *ਚ ਸ਼ਾਮਿਲ

ਪਟਿਆਲਾ 9 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ/ਸਹਾਇਕ ਇੰਜੀਨੀਅਰਾਂ ਅਤੇ ਪਦ ਉੱਨਤ ਮੰਡਲ ਇੰਜੀਨੀਅਰਾਂ ਦੇ ਹਲਕਾ ਦਫਤਰ ਅੱਗੇ ਇਕੱਠੇ ਹੋ ਕੇ ਅੱਜ ਧਰਨੇ ਦੇ ਦੂਜੇ ਦਿਨ ਵਿੱਚ ਸ਼ਿਰਕਤ ਕੀਤੀ ਇਸ ਧਰਨੇ ਦੀ ਅਗਵਾਈ ਜੋਨਲ ਪ੍ਰਧਾਨ ਇੰਜੀ: ਅਜੇਪਾਲ ਸਿੰਘ ਅਤੇ ਜਨਰਲ ਸਕੱਤਰ ਇੰਜੀ: ਰਾਮਦਾਸ ਨੇ ਕੀਤੀ। ਜੋਨ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਸਰਕਾਰ ਨੂੰ ਨਿਗਰਾਨ ਇੰਜੀਨੀਅਰ ਰਾਹੀਂ ਰੋਸ ਪੱਤਰ ਭੇਜਿਆ ਗਿਆ ਹੈ ਪਰੰਤੂ ਸਰਕਾਰ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਮੌਕੇ ਤੇ ਪ੍ਰਦਰਸ਼ਨ ਕਰਦਿਆਂ ਇੰਜੀਨੀਅਰਾ ਵੱਲੋਂ ਸਰਕਾਰ ਵਿਰੁੱਧ ਨਾਹਰੇ ਬਾਜੀ ਕੀਤੀ ਅਤੇ ਦੱਸਿਆ ਗਿਆ ਕਿ ਪੰਜਾਬ ਬਾਡੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਮੰਗਾਂ ਦਾ ਹੱਲ ਨਾ ਹੋਣ ਦੀ ਸਰਤ ਵਿੱਚ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਤੇ ਇੰਜੀ: ਕਮਰਜੀਤ ਸਿੰਘ ਮਾਨ, ਇੰਜੀ: ਬੋਪੇਸ਼, ਇੰਜੀ: ਰਾਜੇਸ਼ ਮੌਰੀਆਂ, ਇੰਜੀ: ਮੋਤੀ ਲਾਲ, ਇੰਜੀ: ਗੁਰਜੀਤ ਸਿੰਘ, ਇੰਜੀ: ਜਗਦੀਸ਼ ਸਿੰਘ ਚੀਮਾ, ਇੰਜੀ: ਬਲਜੀਤ ਸਿੰਘ, ਇੰਜੀ: ਜਸ਼ਨਦੀਪ ਸਿੰਘ, ਇੰਜੀ: ਜਗਜੀਤ ਸਿੰਘ, ਇੰਜੀ: ਨਵਦੀਪ ਓਬਰਾਏ, ਇੰਜੀ: ਵਿਸ਼ਾਲ ਪੁਰੀ, ਇੰਜੀ: ਕੁਲਵੰਤ ਸਿੰਘ, ਇੰਜੀ: ਕਿਸ਼ਨ, ਇੰਜੀ: ਇੰਦਰਪਾਲ ਸਿੰਘ, ਇੰਜੀ: ਰਜਤ ਕਾਂਸਲ, ਇੰਜੀ: ਸਿਮਰਨਜੀਤ ਸਿੰਘ, ਇੰਜੀ: ਜਤਿਨ, ਇੰਜੀ: ਰਮਨਪਾਲ ਸਿੰਘ, ਇੰਜੀ: ਬਲਜੀਤ ਸਿੰਘ ਤੇ ਹੋਰ ਆਗੂ ਹਾਜਰ ਸਨ।

Leave a Reply

Your email address will not be published. Required fields are marked *