ਵਿਧਾਇਕ ਬ੍ਰਹਮ ਮਹਿੰਦਰਾ ਹਨ ਯੂਥ ਪਰਾਇਡ-ਸੰਜੀਵ ਕਾਲੂ
ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ)
ਯੂਥ ਕਾਂਗਰਸ ਲੋਕ ਸਭਾ ਜਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਅਤੇ ਅਸੈਂਬਲੀ ਪ੍ਰਧਾਨ ਤਾਰਾ ਦੱਤ ਨੇ ਆਉਣ ਵਾਲੀਆ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਰਾਜਨੀਤਕ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ।
ਪਟਿਆਲਾ 2 ਤੋਂ ਵਿਧਾਇਕ ਬ੍ਰਹਮ ਮਹਿੰਦਰਾ ਨੂੰ ਯੂਥ ਪਰਾਇਡ ਘੋਸ਼ਿਤ ਕਰਦੇ ਹੋਏ ਉਹਨਾਂ ਦੀ ਹਮਾਇਤ ਵਿੱਚ ਇੱਕ ਪੋਸਟਰ ਜਾਰੀ ਕੀਤਾ ਇਸ ਮੌਕੇ ਸੰਜੀਵ ਕਾਲੂ ਅਤੇ ਤਾਰਾ ਦੱਤ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਅਤੇ ਉਹਨਾਂ ਦੀ ਸਖਸ਼ੀਅਤ ਨੌਜਵਾਨਾ ਵਿੱਚ ਕਾਫੀ ਲੋਕਪ੍ਰਿਯ ਹੈ।ਨੌਜਵਾਨ ਵਰਗ ਬ੍ਰਹਮ ਮਹਿੰਦਰਾ ਨੂੰ ਆਪਣਾ ਆਇਕਨ ਮੰਨਦਾ ਹੈ।ਅਤੇ ਵਿਧਾਇਕ ਬ੍ਰਹਮ ਵੀ ਹਮੇਸ਼ਾ ਨੌਜ਼ਵਾਨਾ ਦੇ ਦੁੱਖ ਸੁੱਖ ਵਿੱਚ ਉਹਨਾਂ ਦਾ ਪੂਰਾ ਸਾਥ ਨਿਭਾਉਂਦੇ ਸਨ।ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦਾ ਹਰ ਨੌਜਵਾਨ ਆਗੂ ਵਿਧਾਇਕ ਮਹਿੰਦਰਾ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਖੜਾ ਹੈ ਅਤੇ ਯੂਥ ਕਾਂਗਰਸ ਵਿਧਾਨ ਸਭਾ ਚੋਣਾ ਵਿੱਚ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜ਼ੋੜ ਕੇ ਆਪਣਾ ਅਹਿਮ ਰੋਲ ਅਦਾ ਕਰੇਗੀ।ਇਸ ਮੌਕੇ ਅਮਰਪ੍ਰੀਤ ਬੋਬੀ, ਨਿਤਿਨ ਗੋਇਲ,ਸੋਨੂੰ ਪੰਡਿਤ,ਟਿੰਕੂ ਪੂਰੀ,ਵਿਸ਼ਾਲ ਮਿੱਤਲ,ਜ਼ਸਵੀਰ ਜੱਸੀ,ਹਿੰਮਾਂਸ਼ੂ ਜ਼ੌਸ਼ੀ,ਸੁੱਚਾ ਬਾਜਵਾ,ਹੈਪੀ ਤ੍ਰਿਪੜੀ,ਗੁਰਦੀਪ ਦੀਪਾ,ਅਮਨ ਵਰਮਾ,ਗੌਰਵ ਸੂਦ,ਰਮਨ ਜੱਸਲ,ਸੌਰਵ ਸੂਦ,ਨਿਸ਼ਾਤ ਬਾਂਸਲ, ਅਮਨਦੀਪ ਸਿੰਘ,ਵਿਸ਼ਾਲ ਸ਼ਰਮਾ,ਅਰਵਿੰਦਰ ਸਿੰਘ,ਗੌਰਵ ਖੁਰਾਣਾ, ਨਰਿੰਦਰ ਸੋਨੂੰ, ਪੰਕਜ ਮਿੱਤਲ, ਸ਼ੈਂਟੀ, ਕਪਿਲ,ਰੋਹਿਤ,ਸਾਹਿਲ ਪੰਡਿਤ, ਸੰਨੀ ਸ਼ਰਮਾ,ਸਾਹਿਲ ਜ਼ੋਹਰ ਅਤੇ ਦਲੀਪ ਕੁਮਾਰ ਆਦਿ ਯੂਥ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

