ਪਟਿਆਲਾ

ਸ੍ਰੀ ਭੂਤਨਾਥ ਮੰਦਿਰ ਵਿਖੇ ਭਗਵਾਨ ਸ਼ਿਵ ਨੂੰ ਲਗਾਇਆ ਵਿਆਹ ਹੱਥ

ਅੱਜ ਤੋਂ ਪ੍ਰੋਗਰਾਮਾਂ ਦੀ ਲੜੀ ਦੀ ਸ਼ੁਰੂਆਤ, ਹਲਦੀ ਦੀ ਰਸਮ ਕੱਲ

ਪਟਿਆਲਾ, 14 ਫਰਵਰੀ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਨੌਰੀ ਅੱਡੇ ਸਥਿਤ ਪ੍ਰਾਚੀਨ ਸ੍ਰੀ ਭੂਤਨਾਥ ਮੰਦਿਰ ’ਚ ਭਗਵਾਨ ਸ਼ਿਵ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਿਸ ਨੂੰ ਲੈ ਕੇ ਅੱਜ ਮੰਦਿਰ ਵਿਖੇ ਇਕੱਠੀਆਂ ਹੋਈਆਂ ਮਹਿਲਾ ਸ਼ਰਧਾਲੂਆਂ ਵਲੋਂ ਵਿਆਹ ਹੱਥ ਦੀ ਰਸਮ ਅਦਾ ਕੀਤੀ ਗਈ। ਜਿਸ ਸਬੰਧੀ ਕਮੇਟੀ ਮੈਂਬਰ ਅਤੇ ਸਵਦੇਸ਼ੀ ਜਾਗਰਨ ਮੰਚ ਦੇ ਸੰਯੋਜਕ ਸੁਸ਼ੀਲ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵਾਨ ਸ਼ਿਵ ਦੇ ਵਿਆਹ ਦੇ ਰਸਮੋ ਰਿਵਾਜ ਅੱਜ ਸ਼ੁਰੂ ਹੋ ਗਏ ਹਨ। ਯੋਜਨਾ ਅਨੁਸਾਰ ਮੰਦਿਰ ’ਚ ਇਕੱਠੀਆਂ ਹੋਈਆਂ ਮਹਿਲਾ ਸ਼ਰਧਾਲੂਆਂ ਵਲੋਂ ਅੱਜ ਨੱਚਦੇ ਗਾਉਂਦੇ ਹੋਏ ਕੀਰਤਨ ਕਰਕੇ ਵਿਆਹ ਹੱਥ ਦੀ ਰਸਮ ਅਦਾ ਕੀਤੀ ਗਈ। ਉਨਾਂ ਦੱਸਿਆ ਕਿ ਸ਼ਰਧਾਲੂਆਂ ਵਲੋਂ ਇਸ ਰਸਮ ਮੌਕੇ ਭਗਵਾਨ ਸ਼ਿਵ ਦੀ ਝੋਲੀ ਸ਼ਗਨ ਪਾ ਕੇ ਅਤੇ ਤਿਲਕ ਲਗਾ ਕੇ ਉਨਾਂ ਦਾ ਅਭਿਸ਼ੇਕ ਕੀਤਾ ਗਿਆ ਤੇ ਵਿਆਹ ਤੇ ਰੀਤੀ ਰਿਵਾਜ ਸ਼ੁਰੂ ਕਰ ਦਿੱਤੇ ਗਏ।

ਉਨਾਂ ਦੱਸਿਆ ਕਿ ਸ਼ਰਧਾਲੂਆਂ ਵਿਚ ਵਿਆਹ ਦਾ ਉਤਸ਼ਾਹ ਇੰਞ ਹੀ ਵੇਖਣ ਨੂੰ ਮਿਲ ਰਿਹਾ ਸੀ ਜਿਵੇਂ ਉਨਾਂ ਦੇ ਪਰਿਵਾਰ ਵਿਚ ਵਿਆਹ ਰੱਖਿਆ ਹੋਵੇ। ਉਨਾਂ ਦੱਸਿਆ ਕਿ ਸੱਦੇ ਅਨੁਸਾਰ ਇਲਾਕਾ ਵਾਸੀ ਸਮੇਂ ਸਿਰ ਖ਼ੁਦ ਹੀ ਮੰਦਿਰ ਵਿਖੇ ਇਕੱਠੇ ਹੋ ਗਏ ਅਤੇ ਕੀਰਤਨ ਕਰਦੇ ਹੋਏ ਨੱਚਣਾ ਗਾਉਣਾ ਸ਼ੁਰੂ ਕਰ ਦਿੱਤਾ ਤੇ ਵਿਆਹ ਹੱਥ ਦੀ ਰਸਮ ਉਨਾਂ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰਿੰਦਰ ਖੰਨਾ ਅਤੇ ਹੋਰਨਾ ਮੈਂਬਰਾਂ ਦੀ ਹਾਜ਼ਰੀ ਵਿਚ ਨਿਭਾਈ। ਸੁਸ਼ੀਲ ਨੇ ਦੱਸਿਆ ਕਿ ਸ਼ਿਵ ਰਾਤਰੀ ਮੌਕੇ ਕੀਤੇ ਜਾ ਰਹੇ ਸਾਰੇ ਪ੍ਰੋਗਰਾਮ ਦੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪ੍ਰਬੰਧਕਾਂ ਦੀ ਡਿਊਟੀਆਂ ਵੀ ਨਿਰਧਾਰਿਤ ਕਰ ਦਿੱਤੀਆਂ ਹਨ। ਉਨਾਂ ਦੱਸਿਆ ਕਿ 18 ਫਰਵਰੀ ਨੂੰ ਸਨੌਰੀ ਅੱਡਾ ਵਿਖੇ ਦੁਕਾਨਦਾਰਾਂ ਵਲੋਂ ਮਿਲਕੇ ਵੱਖ-ਵੱਖ ਲੰਗਰਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਜਿਸ ਵਿਚ ਪੂਰੀ ਛੋਲੇ, ਰਬੜੀ ਫ਼ਲੂਦਾ ਆਈਸਕ੍ਰੀਮ, ਪੁਲਾਉ, ਗੋਲ-ਗੱਪੇ, ਗੰਨੇ ਦਾ ਰਸ ਆਦਿ ਸ਼ਾਮਲ ਹਨ। ਇਸ ਮੌਕੇ ਪਵਨ ਕੁਮਾਰ ਯੋਧਾ, ਵਰੁਣ ਕੌਸ਼ਲ, ਅਜੇ ਸ਼ਰਮਾ, ਵਿਕਰਮ ਕਿਸ਼ੋਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *