ਪਟਿਆਲਾ

ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਦਾ ਸਾਰਾ ਸਿਸਟਮ ਅਪਰਾਧੀਆਂ ਦੇ ਕਬਜੇ ਵਿੱਚ ਆ ਗਿਆ ਅਪਰਾਧੀ ਬੇ—ਖੌਫ ਹੋ ਕੇ ਸੜਕਾਂ ਤੇ ਘੁੰਮ ਰਹੇ — ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਮੌਜੂਦਾ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨਾਲ ਕੋਈ ਬਦਲਾਅ ਨਹੀਂ ਆਇਆ, ਉਲਟਾ ਪੰਜਾਬ ਵਿੱਚ ਗੈਂਗਸਟਰ ਵਾਦ, ਲੁੱਟਾਂ ਖੋਹਾਂ, ਚੌਰੀਆਂ, ਡਕੈਤੀਆਂ ਅਤੇ ਕਤਲਾਂ ਦੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ, ਅਜਿਹੀਆਂ ਘਟਨਾਵਾਂ ਨੂੰ ਰੋਕਣ *ਚ ਸਰਕਾਰ ਨਾਕਾਮ ਵਿਖਾਈ ਦੇ ਰਹੀ ਹੈ, ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਅਤੀ ਚਿੰਤਾਯੋਗ ਦੱਸਦਿਆਂ ਅਤੇ ਖਤਰੇ ਦੀ ਘੰਟੀ ਮੰਨਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ, ਅੱਜ ਪੰਜਾਬ ਦਾ ਸਾਰਾ ਸਿਸਟਮ ਅਪਰਾਧੀਆਂ ਦੇ ਕਬਜੇ ਵਿੱਚ ਆ ਗਿਆ ਹੈ। ਹੁਣ ਅਪਰਾਧੀ ਬੇ—ਖੌਫ ਹੋ ਕੇ ਸੜਕਾਂ ਤੇ ਘੁੰਮ ਰਹੇ ਹਨ ਜਿਹੜੇ ਕਿ ਸ਼ਰੇਆਮ ਦਿਲ ਦਹਿਲਾਉਣ ਵਾਲੀਆਂ ਵਾਰਦਾਤਾਂ ਨੂੰ ਅੰਨਜਾਮ ਦੇ ਰਹੇ ਹਨ ਕਾਨੂੰਨ ਦਾ ਡਰ ਅਪਰਾਧੀਆਂ *ਚ ਖਤਮ ਹੋ ਗਿਆ ਹੈ, ਹੁਣ ਅਪਰਾਧੀਆਂ ਨੂੰ ਕੋਈ ਡਰ ਭੈਅ ਨਹੀਂ ਰਿਹਾ ਜਿਹੜੇ ਕਿ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਸ਼ਰੇਆਮ ਕਾਤਲਾਣਾ ਹਮਲੇ ਹੋ ਰਹੇ ਹਨ ਤੇ ਪੰਜਾਬ ਦੇ ਲੋਕਾਂ ਦੇ ਮਨਾਂ *ਚ ਡਰ ਦਾ ਮਾਹੌਲ ਬਣ ਚੁੱਕਾ ਹੈ, ਆਪਣੇ ਆਪ ਨੂੰ ਅਨੁਸੁਰੱਖਿਅਤ ਮਹਿਸੂਸ ਕਰ ਰਹੇ ਹਨ, ਪੰਜਾਬ ਨੂੰ ਛੱਡਕੇ ਪਰਿਵਾਰਾਂ ਸਮੇਤ ਵਿਦੇਸ਼ਾ ਵਲ ਰੁੱਖ ਕਰ ਰਹੇ ਹਨ। ਸਰਕਾਰ ਦੀ ਕਮੀ ਕਰਕੇ ਘਟਨਾਵਾਂ ਵਾਪਰ ਰਹੀਆਂ ਹਨ, ਤੇ ਪ੍ਰਸ਼ਾਸ਼ਨ ਦਾ ਵੀ ਲੋਕਾਂ ਤੇ ਕੋਈ ਕੰਟਰੋਲ ਨਹੀ ਹੈ ਵਾਪਰ ਰਹੀਆਂ ਘਟਨਾਵਾਂ ਨੂੰ ਵੇਖ ਪੰਜਾਬ ਦੇ ਲੋਕ ਬਹੁਤ ਦੁੱਖੀ ਅਤੇ ਚਿੰਤਾ *ਚ ਡੁੱਬੇ ਨਜ਼ਰ ਆ ਰਹੇ ਹਨ।

ਅਪਰਾਧਿਕ ਘਟਨਾਵਾਂ ਨੇ ਪੰਜਾਬ ਦੀ ਸੁੱਖ ਸ਼ਾਤੀ ਨੂੰ ਭੰਗ ਕੀਤਾ ਹੈ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿਰੋਧੀ ਤਾਕਤਾਂ ਖਿਲਾਫ ਸਿਕੰਜਾ ਕਸਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ। ਹੁਣ ਜੇਲਾਂ ਵੀ ਸੁਰੱਖਿਅਤ ਨਹੀਂ ਰਹੀਆਂ। ਜੇਲ੍ਹਾਂ ਚੋਂ ਹੀ ਅਪਰਾਧੀ ਆਪਣਾ ਕੰਮ ਚਲਾ ਰਹੇ ਹਨ ਜੇਲਾਂ ਦੇ ਗੇਟਾਂ ਤੇ ਪੈਰਾ ਮਿਲਟਰੀ ਫੋਰਸ ਦੀ ਪੱਕੀ ਡਿਊਟੀ ਲਗਾਈ ਜਾਵੇ ਅਤੇ ਜੇਲਾਂ ਅੰਦਰ ਜੈਮਰ ਲਾਏ ਜਾਣ, ਸਰਕਾਰੀ ਅਫਸਰ ਮੁਲਾਜਮ ਚਾਹੇ ਕੋਈ ਵੀ ਵਿਅਕਤੀ ਹੋਵੇ ਉਨ੍ਹਾਂ ਦੀ ਚੰਗੀ ਤਰ੍ਹਾਂ ਚੈਕਿੰਗ/ਤਲਾਸ਼ੀ ਲੈ ਕੇ ਜੇਲ ਦੇ ਅੰਦਰ ਜਾਨ ਦਿੱਤਾ ਜਾਵੇ ਤਾਂ ਜੋ ਚਲ ਰਹੇ ਕਰਾਇਮ ਨੂੰ ਨੱਥ ਪਾਈ ਜਾ ਸਕੇ। ਨਸ਼ੇ ਅਤੇ ਮੋਬਾਇਨ ਜੇਲਾਂ *ਚ ਮਿਲ ਰਹੇ ਹਨ, ਨਸ਼ਿਆਂ ਦਾ ਦੈਤ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਿਹੜੇ ਮੌਜੂਦਾ ਹਾਲਾਤ ਪੰਜਾਬ ਵਿੱਚ ਚਲ ਰਹੇ ਹਨ ਉਹ ਰੋਗਟੇ ਖੜੇ ਕਰਨ ਅਤੇ ਦਿਲ ਦਹਿਲਾਉਣ ਵਾਲੇ ਹਨ ਕੋਈ ਦਿਨ ਅਜਿਹਾ ਨਹੀਂ, ਜਿਸ ਦਿਨ ਅਖਬਾਰਾਂ ਤੇ ਇਲੈਕਟ੍ਰੋਨਿਕ ਮੀਡੀਆਂ *ਚ ਲੁੱਟਾਂ ਖੋਹਾਂ, ਡਕੈਤੀਆਂ, ਚੋਰੀਆਂ, ਗੈਂਗਸਟਰ ਵਾਦ ਅਤੇ ਕਤਲਾਣਾਂ ਹਮਲਿਆਂ ਦੀਆਂ ਖਬਰਾਂ ਪੜਨ ਸੁਣਨ ਤੇ ਦੇਖਣ ਨੂੰ ਨਾ ਮਿਲਦੀਆਂ ਹੋਣ। ਇਹ ਅਪਰਾਧਿਕ ਘਟਨਾਵਾਂ ਪੰਜਾਬ ਵਿੱਚ ਆਮ ਹੁੰਦੀਆਂ ਜਾ ਰਹੀਆਂ ਹਨ ਜਿਸ ਤੋਂ ਲਗਦਾ ਹੈ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਹੀ ਨਹੀਂ ਹੈ। ਇਸ ਮੌਕੇ ਅਵਤਾਰ ਸਿੰਘ, ਜਮੀਲ ਖਾਨ, ਹੁਕਮ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ, ਰਾਮ ਪਾਲ ਸਿੰਘ, ਜੋਗਰਾਜ, ਸਾਹਿਬ ਸਿੰਘ, ਜੋਰਾ ਸਿੰਘ, ਮਹਿੰਦੀ ਹਸਨ, ਪ੍ਰਮਿੰਦਰ ਸਿੰਘ ਗੋਨਾ, ਨਰਿੰਦਰ ਪਾਲ ਸਿੰਘ, ਜਗਜੀਤ ਸਿੰਘ, ਪਾਲਾ ਸਿੰਘ, ਤਜਿੰਦਰ ਸਿੰਘ, ਬਲਜਿੰਦਰ ਸਿੰਘ, ਕਰਮਜੀਤ ਸਿੰਘ, ਸ਼ਿਵ ਕੁਮਾਰ, ਜਗਤਾਰ ਸਿੰਘ, ਸੌਕਤ ਅਲੀ, ਨਰੇਸ਼ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *