ਪਟਿਆਲਾ

ਸ਼੍ਰੀ ਰਾਜਾ ਗਣਪੱਤੀ ਵੈਲਫੇਅਰ ਸੁਸਾਇਟੀ ਵੱਲੋਂ ਅਕਾਲੀ ਨੇਤਾ ਵਿੰਦਾ ਗਰੋਵਰ ਤੇ ਸ਼ੱਕੂ ਗਰੋਵਰ ਦਾ ਵਿਸ਼ੇਸ਼ ਸਨਮਾਨ ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)- ਸ੍ਰੀ ਰਾਜਾ ਗਣਪੱਤੀ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ਾਲ ਗਣਪੱਤੀ ਮਹਾਂਉਤਸਵ ਸ਼ਰਧਾ ਤੇ ਧੂੰਮਧਾਮ ਨਾਲ ਮੇਨ ਮਾਰਕੀਟ ਐਸ.ਐਸ.ਟੀ ਨਗਰ ਪਟਿਆਲਾ ਵਿਖੇ ਮਨਾਇਆ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸਾਬਕਾ ਮੈਂਬਰ ਇੰਮਪਰੂਵਮੈਂਟ ਟਰੱਸਟ ਪਟਿਆਲਾ ,ਸੀਨੀਅਰ ਅਕਾਲੀ ਆਗੂ ਪਟਿਆਲਾ ਸ਼ਹਿਰੀ ਸ੍ਰ.ਰਵਿੰਦਰ ਸਿੰਘ ਵਿੰਦਾ ਗਰੋਵਰ ਅਤੇ ਯੂਥ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ (ਮੁੱਖ ਸੇਵਾਦਾਰ ਵਾਰਡ ਨੰ.29 ਪਟਿਆਲਾ)ਵਲੋਂ ਸ਼ਿਰਕਤ ਕੀਤੀ ਗਈ ਅਤੇ ਭਗਵਾਨ ਸ੍ਰੀ ਗਣੇਸ਼ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਸਮਾਗਮ ਦੇ ਆਯੋਜਕ ਪ੍ਰਬੰਧਕ ਕਮੇਟੀ ਵੱਲੋਂ ਅਕਾਲੀ ਨੇਤਾ ਰਵਿੰਦਰ ਸਿੰਘ ਵਿੰਦਾ ਗਰੋਵਰ ਤੇ ਸ਼ੱਕੂ ਗਰੋਵਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ੍ਰੀ ਗਣਪੱਤੀ ਮਹਾਉਤਸਵ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤਾ ਨੇ ਹਾਜ਼ਰੀਆ ਭਰੀਆ, ਉੱਥੇ ਹੀ ਪ੍ਰਸਿੱਧ ਕੀਰਤਨੀ ਭਜਨ ਗਾਈਨ, ਬੱਚਿਆਂ ਵਲੋਂ ਵੱਖ ਵੱਖ ਝਾਕੀਆਂ ਵੀ ਪੇਸ਼ ਕੀਤੀਆ ਗਈਆ। ਅਕਾਲੀ ਆਗੂ ਸ. ਵਿੱਚ ਵਿੰਦਾ ਨੇ ਪ੍ਰਬੰਧਕ ਕਮੇਟੀ ਵਲੋਂ ਕੀਤੇ ਕਾਰਜਾ ਦੀ ਸ਼ਲਾਘਾ ਕੀਤੀ ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਕੇ.ਕੇ. ਕੋਸ਼ਲ, ਪ੍ਰਧਾਨ ਜਨਕ ਰਾਜ ਮੁਟਰੇਜਾ,ਜਨਰਲ ਸਕੱਤਰ ਮੋਹਨ ਲਾਲ, ਕਮਲ ਸ਼ਰਮਾ ਦੇਵ, ਅਮਿਤ ਮੜੀਆ, ਚੰਦ ਪ੍ਰਕਾਸ਼, ਨਵਦੀਪ ਸਿੰਘ, ਅੰਨੂ, ਬਿੰਨੂ ਤੇ ਸੁਸਾਇਟੀ ਦੇ ਹੋਰ ਅਹੁਦੇਦਾਰ ਸਾਹਿਬਾਨ ਤੇ ਇਲਾਕੇ ਦੀ ਸੰਗਤ ਹਾਜ਼ਰ ਸੀ ।

Leave a Reply

Your email address will not be published. Required fields are marked *