ਪਟਿਆਲਾ

ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ

ਪਟਿਆਲਾ, 24 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਘਲੋੜੀ ਗੇਟ ਵਿਖੇ ਸ਼ਹੀਦ ਭਗਤ ਸਿੰਘ ਚੋਂਕ ਚ ਇਕ ਸਾਡੇ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਗੋਗੀਆ ਨੇ ਕਿਹਾ ਕਿ “ਅੱਜ ਵੀ ਕਿਰਤੀ ਲੋਕਾਂ ਦੀ ਲੁੱਟ ਜਾਰੀ ਹੈ। ਸ਼ਹੀਦ ਭਗਤ ਸਿੰਘ ਗੋਰੇ ਅੰਗਰੇਜ਼ਾਂ ਵਿਰੁੱਧ ਲੜਾਈ ਲੜਦੇ ਸ਼ਹਾਦਤ ਦੇ ਗਏ, ਜਦਕਿ ਅੱਜ ਕਾਲੇ ਅੰਗਰੇਜ਼ ਦੇਸ਼ ਨੂੰ ਲੁੱਟ ਰਹੇ ਹਨ। ਦੇਸ਼ ਦੇ ਅਜੋਕੇ ਹਾਲਾਤ ਸ਼ਹੀਦ ਭਗਤ ਸਿੰਘ ਦੇ ਸਮੇਂ ਵਾਂਗ ਹੀ ਹਨ।ਹੁਣ ਲੜਾਈ ਕਾਰਪੋਰੇਟ ਸਿਸਟਮ ਖਿਲਾਫ਼ ਲੋਕ ਲੜ੍ਹ ਰਹੇ ਹਨ।

ਉਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਰਤੀ ਲੋਕਾਂ ਦੀ ਲੁੱਟ ਲਈ ਕੇਂਦਰ ਸਰਕਾਰ ਨੇ ਪਹਿਲਾਂ ਖੇਤੀ ਕਾਨੂੰਨ ਬਣਾਏ, ਜਿਨ੍ਹਾਂ ਵਿਰੁਧ ਕਿਸਾਨ ਅਤੇ ਖਾਸ ਕਰ ਨੌਜਵਾਨ ਅੱਗੇ ਵਧ ਕੇ ਸੰਘਰਸ਼ ਲੜੇ, ਫੇਰ ਵਾਪਸੀ ਦਾ ਢਕਵੰਜ ਰਚਿਆ ਪਰ ਨਤੀਜਾ ਅਜੇ ਵੀ ਜ਼ੀਰੋ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਹਰ ਵਾਅਦਾ ਪੂਰਾ ਕਰ ਰਹੀ ਹੈ, ਸਮੇਂ ਤੋਂ ਪਹਿਲਾਂ ਲੋਕ ਨੂੰ ਰਾਹਤ ਮਿਲ ਰਹੀ ਹੈ। ਇਸ ਦੌਰਾਨ ਕੁੰਦਨ ਗੋਗੀਆ ਤੋਂ ਇਲਾਵਾ ਬਲਾਕ ਪ੍ਰਧਾਨ ਰਾਜਿੰਦਰ ਮੋਹਨ, ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ ਅਤੇ ਸੁਰਜਨ ਸਿੰਘ,ਜੀ ਐਸ ਓਬਰਾਏ, ਰਿਸ਼ਵ ਰਾਜਪੂਤ,ਜਸਵਿੰਦਰ ਸਿੰਘ,ਰਜੇਸ਼ ਮਿੰਟੂ, ਰਜਿੰਦਰ ਕੁਮਾਰ, ਗੋਰਾਂ ਲਾਲ, ਪ੍ਰਵੇਸ਼ ਕੁਮਾਰ ਨਿੱਕੂ, ਹਰਦੀਪ , ਜੀਆ ਲਾਲ ਮੌਜੂਦ ਸਨ।

Leave a Reply

Your email address will not be published. Required fields are marked *