ਮੁਲਾਜਮ ਭਲਾਈ ਮੰਚ ਬ੍ਰਾਂਚ ਰਾਜਿੰਦਰਾ ਹਸਪਤਾਲ ਵਿੱਚ ਵਾਪਸੀ ਕਰਨ ਵਾਲੇ ਆਗੂਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਬੀਤੇ ਦਿਨੀ ਕੁੱਝ ਕਾਰਨਵੱਸ ਮੁਲਾਜਮ ਭਲਾਈ ਮੰਚ ਬ੍ਰਾਂਚ ਰਜਿੰਦਰਾ ਹਸਪਤਾਲ ਦੇ ਚੇਅਰਮੈਨ ਰਾਮ ਬਾਬੂ, ਬਲਜਿੰਦਰ ਸਿੰਘ ਜਨਰਲ ਸਕੱਤਰ, ਸਮੇਤ ਰਾਜਨ ਅੱਟਵਾਲ ਕੈਸ਼ੀਅਰ, ਭੁਵਨੇਸ਼ਵਰ ਰਿੰਕੀ, ਗੁਰਦੇਵ ਸਿੰਘ ਆਗੂ ਜੁਆਇੰਟ ਐਕਸ਼ਨ ਕਮੇਟੀ, ਜਥੇਬੰਦੀ ਵਿੱਚ ਸ਼ਾਮਲ ਹੋ ਗਏ ਸਨ। ਜਿਨ੍ਹਾਂ ਵੱਲੋਂ ਫਿਰ ਤੋਂ ਪ੍ਰਧਾਨ ਰੋਸ਼ਨ ਲਾਲ ਦੀ ਅਗਵਾਈ ਵਿੱਚ ਮੁਲਾਜਮ ਭਲਾਈ ਮੰਚ ਸ਼ਾਮਲ ਹੋ ਕੇ ਘਰ ਵਾਪਸੀ ਕੀਤੀ ਗਈ ਇਨ੍ਹਾਂ ਆਗੂਆਂ ਦਾ ਸੂਬਾ ਪ੍ਰਧਾਨ ਜਸਪਾਲ ਸਿੰਘ ਕਾਮੀ ਕਲਾਂ ਵਲੋਂ ਸਵਾਗਤ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸੂਬਾ ਪ੍ਰਧਾਨ ਜਸਪਾਲ ਸਿੰਘ ਕਾਮੀਕਲਾਂ, ਪ੍ਰਧਾਨ ਰੋਸ਼ਨ ਲਾਲ ਸੀਨੀਅਰ ਮੀਤ ਪ੍ਰਧਾਨ ਮੋਨੀਕਾ ਮਸੀਹ ਨੇ ਸਾਂਝੇ ਤੌਰ ਤੇ ਕਿਹਾ ਕਿ ਸੰਸਥਾ ਨੂੰ ਛੱਡ ਵਾਪਸੀ ਕਰਨ ਵਾਲੇ ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਕੰਧੇ ਨਾਲ ਕੰਧਾ ਜੋੜ ਹਮੇਸ਼ਾਂ ਕਰਮਚਾਰੀਆਂ ਦੇ ਹਿੱਤ ਵਿੱਚ ਜਥੇਬੰਦੀ ਦੇ ਕਾਰਜਾਂ ਵਿੱਚ ਹਮੇਸ਼ਾਂ ਮੋਹਰੀ ਰਹਿਣਗੇ। ਸੂਬਾ ਪ੍ਰਧਾਨ ਜਸਪਾਲ ਸਿੰਘ ਕਾਮੀਕਲਾਂ ਨੇ ਦੱਸਿਆ ਕਿ ਉਕਤ ਆਗੂ ਪਹਿਲਾਂ ਵਾਲੇ ਆਹੁਦਿਆਂ ਤੇ ਹੀ ਬਣੇ ਰਹਿਣਗੇ ਅਤੇ ਬ੍ਰਾਂਚ ਪੱਧਰ ਤੇ ਕਾਰਜਾਂ ਦੇ ਫੈਸਲੇ ਪ੍ਰਧਾਨ ਰੋਸ਼ਨ ਲਾਲ ਵਲੋਂ ਅਹੁਦੇਦਾਰਾਂ ਨਾਲ ਮਿਲ ਕੇ ਲਏ ਜਾਣਗੇ, ਇਸ ਮੌਕੇ ਜਿਲਾ ਪ੍ਰਧਾਨ ਗੁਰਮੁੱਖ ਸਿੰਘ, ਲਾਲ ਸਿੰਘ ਲਾਲੀ, ਰਾਜਨ ਸਨੌਰ, ਤੀਰਥ ਸਿੰਘ, ਨੀਤੂ ਰਾਣੀ, ਅਨੀਤਾ, ਕਾਂਤਾ ਆਦਿ ਅਹੁਦੇਦਾਰ ਵੀ ਹਾਜਰ ਸਨ।

