ਪਟਿਆਲਾ

ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਸਰਕਾਰੀ ਹਸਪਤਾਲਾਂ ਵਿੱਚ 10 ਰੁਪਏ ਦੀ ਪਰਚੀ ਉਹ ਤਾਂ ਮੁਫ਼ਤ ਨਹੀਂ ਟੈਸਟ ਤੇ ਦਵਾਈਆਂ ਕਿੱਥੋਂ ਹੋਣਗੀਆਂ — ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਪੰਜਾਬ ਸੂਬੇ ਵਿੱਚ ਚਲ ਰਹੇ ਮੌਜੂਦਾ ਸਿਸਟਮ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਖੱਜਲ ਖੁਆਰੀ ਅਤੇ ਧੱਕੇ ਖਾਣ ਲਈ ਮਜਬੂਰ ਹਨ,ਜਿਨ੍ਹਾਂ ਦੇ ਹਿੱਤਾਂ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਨੂੰ ਜਿੱਥੇ ਅਣਗੋਲਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਅਹਿਮ ਮਸਲਿਆਂ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕੀਤਾ ਜਾ ਰਿਹਾ ਹੈ। ਹੁਣ ਇਹ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਤੇ ਚਲਦੀ ਵਿਖਾਈ ਦੇ ਰਹੀ ਹੈ। ਹਸਪਤਾਲਾਂ ਵਿੱਚ ਸਹੂਲਤਾਂ ਨੂੰ ਲੈ ਕੇ ਸਰਕਾਰ ਵਲੋਂ ਜੋ ਵੱਡੇ—ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ ਸਰਕਾਰੀ ਹਸਪਤਾਲਾਂ ਵਿੱਚ 10 ਰੁਪਏ ਦੀ ਪਰਚੀ ਉਹ ਤਾਂ ਮੁਫਤ ਨਹੀਂ ਹੈ ਟੈਸਟ ਤੇ ਦਵਾਈਆਂ ਕਿੱਥੋਂ ਹੋਣਗੀਆਂ ਨਾ ਲੋੜੀਂਦੇ ਉਪਕਰਨ ਮਸ਼ੀਨਰੀ ਹੈ ਤੇ ਡਾਕਟਰਾਂ ਦੀ ਵੀ ਭਾਰੀ ਘਾਟ ਹੈ ਜਿਸ ਕਰਕੇ ਗਰੀਬ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ *ਚ ਇਲਾਜ ਕਰਵਾਉਣ ਲਈ ਮਜਬੂਰ ਹਨ ਉੱਥੇ ਹੀ ਅਨੇਕਾਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਆਰਥਿਕ ਅੰਨੀ ਲੁੱਟ ਦਾ ਧੰਦਾ ਬਣਾਇਆ ਹੋਇਆ ਹੈ।

ਜਿੱਥੇ ਗਰੀਬ ਮਰੀਜਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਹੋਰ ਵੱਧ ਜਾਂਦੀਆਂ ਹਨ। ਜੇਕਰ ਸਾਰੀਆਂ ਸਹੂਲਤਾਂ ਸਰਕਾਰੀ ਹਸਪਤਾਲਾਂ ਵਿੱਚ ਹੋਣ ਤਾਂ ਗਰੀਬ ਲੋਕ ਛੋਟੀਆਂ ਮੋਟੀਆਂ ਅਤੇ ਗੰਭੀਰ ਬਿਮਾਰੀਆਂ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣੀ ਲੁੱਟ ਖਸੁੱਟ ਕਿਉਂ ਕਰਵਾਉਣ, ਪੰਜਾਬ ਵਿੱਚ ਖੋਲੇ ਗਏ ਨਵੇਂ ਮੁਹੱਲਾ ਕਲੀਨਿੰਗ ਵੀ ਪੀੜਤ ਮਰੀਜਾਂ ਦੇ ਇਲਾਜ ਸਬੰਧੀ ਕਾਰਗਰ ਸਾਬਤ ਨਹੀਂ ਹੋ ਰਹੇ ਆਪ ਦੀ ਸਰਕਾਰ ਦੇ ਦਾਅਵੇ ਖੋਖਲੇ ਤੇ ਗਰੰਟੀਆਂ ਫੇਲ ਹੀ ਸਾਬਤ ਹੋ ਰਹੀਆਂ ਹਨ। ਸਰਕਾਰ ਵਲੋਂ ਗਰੀਬ ਪਰਿਵਾਰਾਂ ਦੇ ਮਰੀਜਾਂ ਦੀ ਬਿਹਤਰ ਤੇ ਮੁਫ਼ਤ ਇਲਾਜ ਸਬੰਧੀ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਜਿਸ ਕਰਕੇ ਲੋਕ ਪ੍ਰੇਸ਼ਾਨ ਤੇ ਬੇ—ਹੱਦ ਦੁੱਖੀ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ ਸਰਕਾਰ ਬਦਲੀ ਹੈ ਹੋਰ ਕੁੱਝ ਨਹੀਂ ਬਦਲਿਆ। ਮਾਨ ਸਰਕਾਰ ਲੋਕਾਂ ਦਾ ਧਿਆਨ ਅਸਲ ਮਸਲਿਆਂ ਤੇ ਹੱਕੀ ਮੰਗਾਂ ਤੋਂ ਹਟਾਉਣ ਲਈ ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਤੇ ਚਲਦੀ ਵਿਖਾਈ ਦੇ ਰਹੀ ਹੈ। ਜੇਕਰ ਹਸਪਤਾਲਾਂ ਵਿੱਚ ਮਰੀਜਾਂ ਸਬੰਧੀ ਸੁਵਿਧਾਵਾਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਨਿਊ ਪਟਿਆਲਾ ਵੈਲਫੇਅਰ ਕਲੱਬ ਨੂੰ ਸੰਘਰਸ਼ ਤੇਜ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਅਵਤਾਰ ਸਿੰਘ, ਕਰਮ ਸਿੰਘ, ਰਮਜਾਨ ਖਾਨ, ਹੁਕਮ ਸਿੰਘ, ਸੰਦੀਪ ਸਿੰਘ, ਮਹਿੰਦੀ ਹਸਨ, ਅਮਰਜੀਤ ਸਿੰਘ, ਪ੍ਰਭਜੀਤ ਸਿੰਘ, ਮਾਨ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ, ਸਾਤਪਾਲ ਸਿੰਘ, ਲਾਲ ਬਾਬੂ, ਮਨਜੀਤ ਸਿੰਘ, ਜੋਗਰਾਜ, ਹਰਜਿੰਦਰ ਸਿੰਘ, ਸ਼ਰਨਦੀਪ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਜੋਨੀ ਧਰਮਸੋਧ, ਜਗਤਾਰ ਸਿੰਘ, ਸੰਤ ਸਿੰਘ, ਗਗਨਦੀਪ ਸਿੰਘ, ਸੁਖਦੇਵ ਸਿੰਘ, ਰਾਜਨ ਕੁਮਾਰ, ਨਰੇਸ਼ ਕੁਮਾਰ, ਮੰਗਤ ਰਾਮ, ਜੋਰਾ ਸਿੰਘ, ਪ੍ਰਦੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *