ਕਰੀਬ 9 ਘੰਟੇ ਪੁੱਛੇ ਸਵਾਲਾਂ ਦਾ ਅਰਵਿੰਦ ਕੇਜਰੀਵਾਲ ਵੱਲੋਂ ਇੱਕੋ ਜਵਾਬ, ਜਿੱਤ ਇਮਾਨਦਾਰੀ ਦੀ ਹੋਵੇਗੀ
ਕੇਜਰੀਵਾਲ ਦੇ ਹੱਕ ਵਿੱਚ ਪੂਰੇ ਪੰਜਾਬ ਦੇ ਵਰਕਰ ਪੁੱਜੇ ਦਿੱਲੀ- ਹਡਾਣਾ
ਪਟਿਆਲਾ 18 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀਤੇ ਕੁਝ ਦਿਨ ਪਹਿਲਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੀ ਬੀ ਆਈ ਵੱਲੋਂ ਸ਼ਰਾਬ ਘੁਟਾਲੇ ਨਾਲ ਸੰਬੰਧਤ ਸਵਾਲਾਂ ਦੇ ਜਵਾਬ ਲੈਣ ਲਈ ਬੁਲਾਇਆ ਗਿਆ। ਜਿਸ ਤੇ ਪੰਜਾਬ ਦੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੇ ਹੁੰਗਾਰਾ ਭਰਦਿਆਂ ਅਤੇ ਅਰਵਿੰਦ ਕੇਜਰੀਵਾਲ ਨਾਲ ਡਟ ਕੇ ਖੜਨ ਦਾ ਸਬੂਤ ਦਿੰਦਿਆਂ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ। ਸਾਰੇ ਮਾਮਲੇ ਮਗਰੋਂ ਸੈਂਕੜੇ ਵਰਕਰਾਂ ਨਾਲ ਮੁੜ ਪਟਿਆਲਾ ਪਰਤੇ ਪੁੱਜੇ ਪੀ ਆਰ ਟੀ ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਗੈਰ ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਇੱਕ ਅਜਿਹੇ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਐਂਟੀ ਕਰੱਪਸ਼ਨ ਮੂਵਮੈਂਟ ਤੋਂ ਪਾਰਟੀ ਦੀ ਸ਼ੁਰੂਆਤ ਕੀਤੀ ਅਤੇ ਪੂਰੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲਣ ਦਾ ਸੁਪਣਾ ਲਿਆ ਅਤੇ ਸਚਮੁੱਚ ਬਦਲ ਕੇ ਵੀ ਵਿਖਾਈ। ਆਪ ਪਾਰਟੀ ਦੇ ਮੁਕਾਬਲੇ ਦਿੱਲੀ ਵਿੱਚ ਦੋ ਵਾਰੀਆਂ ਵਿੱਚੋਂ ਭਾਜਪਾ ਨੂੰ ਇੱਕ ਵਾਰ ਤਿੰਨ ਅਤੇ ਇੱਕ ਵਾਰ ਅੱਠ ਸੀਟਾ ਆਈਆ ਅਤੇ ਤੀਸਰੀ ਵਾਰ ਐਮ ਸੀ ਡੀ ਵਿੱਚ ਹਰਾਇਆ। ਇਹ ਹੀ ਨਹੀ ਪੰਜਾਬ ਵਿੱਚ ਲੋਕਾਂ ਦੇ ਵਿਸ਼ਵਾਸ ਨੇ ਆਮ ਆਦਮੀ ਪਾਰਟੀ ਨੂੰ 2022 ਦੀਆਂ ਚੋਂਣਾ ਵਿੱਚ ਭਾਰੀ ਬਹੁਮਤ ਮਿਿਲਆ। ਇਸ ਦਾ ਸਭ ਤੋਂ ਵੱਡਾ ਕਾਰਨ ਪਾਰਟੀ ਦੀਆਂ ਇਮਾਨਦਾਰ ਨੀਤੀਆਂ ਹਨ।
ਦਿੱਲੀ ਵਿੱਚ ਬਿਜਲੀ ਫ੍ਰੀ, ਨੋਕਰੀਆਂ, ਵਧੀਆਂ ਸਕੂਲ ਅਤੇ ਹੋਰ ਲੋਕ ਪੱਖੀ ਨੀਤੀਆਂ ਪਾਰਟੀ ਦੀ ਮੁਢਲੀ ਜਿੰਮੇਵਾਰੀ ਰਹੀ। ਜਿਸ ਨਾਲ ਦਿੱਲੀ ਦਾ ਬਜਟ ਤਿੰਨ ਗੁਣਾ ਵੱਧ ਗਿਆ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਸੀਬੀਆਈ ਨੇ ਐਤਵਾਰ ਨੂੰ ਕਰੀਬ ਨੋ ਘੰਟੇ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਸ਼ਰਾਬ ਨੀਤੀ ਸਬੰਧੀ ਸਾਰੇ ਸਵਾਲ ਪੁੱਛੇ ਗਏ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਭਾਜਪਾ ਤੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆਂ ਪੂਰੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਦੇਰ ਸ਼ਾਮ ਉਹ ਸੀਬੀਆਈ ਹੈੱਡਕੁਆਰਟਰ ਤੋਂ ਬਾਹਰ ਆਏ ਅਤੇ ਪੁੱਛਗਿੱਛ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਪੂਰੇ ਸਨਮਾਨ ਨਾਲ 56 ਸਵਾਲ ਪੁੱਛੇ। ਜਿਸ ਵਿੱਚ ਉਨਾਂ ਦਾ ਜਵਾਬ ਇਹੀ ਸੀ ਕਿ ਪੂਰੀ ਛਾਣਬੀਨ ਕਰੋ ਅਤੇ ਨਿਰਪੱਖ ਕਰੋ, ਕਿਉਂਕਿ ਪਾਰਟੀ ਇਮਾਨਦਾਰ ਹੈ ਅਤੇ ਤਾਂ ਹੀ ਲੋਕਾਂ ਦੇ ਵਿਸ਼ਵਾਸ ਤੇ ਖਰੀ ਉਤਰ ਰਹੀ ਹੈ। ਉਨਾਂ ਕਿਹਾ ਕਿ ਲੋਕਾਂ ਨੇ ਦੇਖਿਆ ਹੈ ਕਿ ਜੋ ਕੰਮ ਦੇਸ਼ ਵਿੱਚ 75 ਸਾਲਾਂ ਵਿੱਚ ਨਹੀਂ ਹੋਇਆ ਉਸ ਤੋਂ ਕਿਤੇ ਵੱਧ ਕੁਝ ਕੁ ਸਾਲਾਂ ਵਿੱਚ ਹੋਏ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੋਂ ਪੁੱਛਗਿੱਛ ਨੂੰ ਲੈ ਕੇ ਸੀਬੀਆਈ ਹੈੱਡਕੁਆਰਟਰ ਦੇ ਬਾਹਰ 1000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਅਤੇ ਖੇਤਰ ਵਿੱਚ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਲਾਗੂ ਕੀਤੀ ਗਈ ਸੀ। ਇਹ ਗੱਲ ਦਰਸਾਉਂਦੀ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਇੱਕਜੁਟਤਾ ਨੂੰ ਲੈ ਕੇ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਚਿੰਤਤ ਸੀ

