ਹਿੰਦੁ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਦਾ ਸਰਦੂਲਗੜ੍ਹ ਮਾਨਸਾ ਵਿਖੇ ਸਨਮਾਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਦਾ ਸਰਦੂਲਗੜ੍ਹ ਮਾਨਸਾ ਮਾਤਾ ਜਵਾਲਾ ਦੇਵੀ ਮੰਦਿਰ ਵਿਖੇ ਪ੍ਰੋਗਰਾਮ ਰੱਖਿਆ ਗਿਆ। ਮੰਦਿਰ ਕਮੇਟੀ ਦੇ ਪ੍ਰਧਾਨ ਬ੍ਰਿਸਭਾਨ, ਰੀਟਾ, ਗੱਗੂ ਸ਼ਰਮਾ ਅਤੇ ਬ੍ਰਾਹਮਣ ਸਭਾ ਸਰਕਲ ਤੋਂ ਪ੍ਰਧਾਨ ਦਰਸ਼ਨ ਕੁਮਾਰ, ਕਮਲ ਸ਼ਰਮਾ, ਮਨਜੀਤ ਸ਼ਰਮਾ, ਟੇਕ ਚੰਦ ਸ਼ਰਮਾ ਵਲੋਂ ਮੰਦਿਰ ਵਿਖੇ ਰਮਾਇਣ ਪਾਠ ਦਾ ਭੋਗ ਪਾਉਣ ਉਪਰੰਤ ਸਨਮਾਨਿਤ ਕੀਤਾ ਗਿਆ। ਮੰਦਿਰ ਕਮੇਟੀ ਵਲੋਂ ਬ੍ਰਹਮਾ ਨੰਦ ਗਿਰੀ ਮਹਾਰਾਜ ਦਾ ਹਿੰਦੂ ਤਖਤ ਮੁੱਖੀ ਹੋਣੀ ਹਿੰਦੂ ਸਮਾਜ ਲਈ ਇੱਕ ਮਾਣ ਵਾਲੀ ਗੱਲ ਹੈ। ਇਸ ਮੌਕੇ ਬ੍ਰਾਹਮਾ ਨੰਦ ਗਿਰੀ ਮਹਾਰਾਜ ਵਲੋਂ ਸੰਗਤਾਂ ਨੂੰ ਸਨਾਤਨ ਨਾਲ ਜੋੜਨ ਅਤੇ ਆਪਣੇ ਬੱਚਿਆਂ ਨੂੰ ਸਨਾਤਨ ਨਾਲ ਜੋੜਨ ਅਤੇ ਗ੍ਰੰਥਾਂ ਦੇ ਬਾਰੇ ਜਾਣਕਾਰੀ ਲਈ ਪ੍ਰੇਰਿਤ ਕਰਨ ਬਾਰੇ ਪ੍ਰਵਚਨ ਦਿੱਤੇ ਗਏ।
ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਭਰਭੂਰਗੜ੍ਹ ਜੈ ਗਊਮਾਤਾ ਗਊਸ਼ਾਲਾ ਦੀ ਕਮੇਟੀ ਵਲੋਂ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵਲੋਂ ਗਊਸ਼ਾਲਾ ਦਾ ਦੌਰਾ ਕਰਵਾਇਆ ਗਿਆ। ਇਸ ਉਪਰੰਤ ਬ੍ਰਹਮਾ ਨੰਦ ਗਿਰੀ ਵਲੋਂ ਗਊਸ਼ਾਲਾ ਪਹੁੰਚ ਕੇ ਦੇਖਿਆ ਗਿਆ ਕਿੰਨੀਆਂ ਬਿਮਾਰ , ਬੇਸਹਾਰਾ ਅਤੇ ਨੇਤਰਹੀਣ ਗਊਆਂ ਨੂੰ ਗਉਸ਼ਾਲਾ ਕਮੇਟੀ ਵਲੋਂ ਆਪਣੇ ਪੱਧਰ ਤੇ ਚਲਾਇਆ ਜਾ ਰਿਹਾ ਹੈ। ਜਿਸ ਦੀ ਗਿਣਤੀ 1000 ਗਊਆਂ ਦੇ ਨੇੜੇ ਹੈ। ਅਜਿਹੀ ਗਊ ਸ਼ਾਲਾ ਕਮੇਟੀ ਦੀ ਪੰਜਾਬ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਹੈ। ਜੋ ਕਿ ਨਿਰਸਵਾਰਥ ਸੇਵਾ ਵਿੱਚ ਲੱਗੀ ਹੋਈ ਹੈ। ਗਊਸ਼ਾਲਾ ਕਮੇਟੀ ਦੇ ਨੁਮਾਇੰਦੇ ਬੋਬੀ ਸਿੰਗਲਾ, ਡਾ. ਪ੍ਰੇਮ ਚੰਦ, ਮਲਕੀਤ ਪੀਰੀ, ਗਗਨਦੀਪ ਗੱਗੀ, ਬਲਬੀਰ ਚੰਦ ਐਮ.ਸੀ. ਵੱਲੋਂ ਗਊਸ਼ਾਲਾ ਵਿਖੇ ਬ੍ਰਾਹਮਾਨੰਦ ਗਿਰੀ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਿੰਦੂ ਤਖਤ ਮੁੱਖੀ ਨਾਲ ਅਕਸ਼ੇ ਕੁਮਾਰ ਬੋਬੀ, ਕੁਲਵਿੰਦਰ ਸਿੰਘ ਕਾਲਾ, ਭੁਪਿੰਦਰ ਸੈਣੀ, ਸਾਹਿਲ ਸਨੌਰ, ਰਾਜ ਕੁਮਾਰ ਕਾਕਾ, ਰਵੀ ਕੁਮਾਰ, ਬੁੱਲਾ ਘੁੰਮਣਾ ਆਦਿ ਹਾਜਰ ਸਨ।

