ਮਲੇਰੀਆ ਤੋਂ ਬਚਾਅ ਸਬੰਧੀ ਲਗਾਇਆ ਜਾਗਰੂਕਤਾ ਕੈਂਪ
ਪਟਿਆਲਾ 27 ਜ਼ੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਮਿੰਦਰ ਕੌਰ ਦੇੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਜਨੀਤ ਕੌਰ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰੀਮਿਕਾ ਬਿਸਕੁਟ ਫੈਕਟਰੀ ਕਾਮੀ ਕਲਾਂ ਵਿਚ ਮਲੇਰੀਆ ਤੋ ਬਚਾਅ ਸਬੰਧੀ ਜਾਗਰੂਕਤਾ ਕੈ਼ਪ ਲਾਇਆ ਗਿਆ।ਇਸ ਮੌਕੇ ਜਿਲਾ ਐਪੀਡਿਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆ ਬਿਮਾਰੀਆਂ ਮਲੇਰੀਆ, ਡੇਂਗੂੁ, ਚਿਕਨਗੁਨੀਆਂ ਦੀ ਰੋਕਥਾਮ ਲਈ ਜਰੂਰੀ ਹੈ ਕਿ ਖੜੇ ਪਾਣੀ ਦੇ ਸਰੋਤਾਂ ਨੂੰ ਖਤਮ ਕੀਤਾ ਜਾਵੇ। ਉਹਨਾਂ ਸਿਹਤ ਕਰਮੀਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ/ ਮੁੱਹਲਿਆ ਵਿੱਚ ਘਰੋਂ ਘਰੀ ਖੜੇ ਪਾਣੀ ਦੇ ਸਰੋਤ ਚੈਕ ਕਰਨ ਅਤੇ ਮਲੇਰੀਆਂ/ਡੇਂਗੂੁ ਦੇ ਖਾਤਮੇ ਲਈ ਰਲਮਿਲ ਕੇ ਹੰਭਲਾ ਮਾਰਨ ਤੇ ਜ਼ੋਰ ਦਿੱਤਾ
ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਮਲੇਰੀਆ ਦੇ ਸਥਾਨਕ ਪ੍ਰਸਾਰਣ (ਲੋਕਲ ਟਰਾਂਸਮਿਸ਼ਨ) ਦੀ ਮੁੜ ਸਥਾਪਨਾ ਨੁੰ ਰੋਕਣ ਲਈ ਲਗਾਤਾਰ ਉਪਰਾਲੇ ਜਾਰੀ ਹਨ।Tੁਹਨਾਂ ਕਿਹਾ ਕਿ ਸਰਕਾਰੀ ਹਸਪਤਾਲਾ ਵਿਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੁ, ਚਿਕਨਗੁਨੀਆਂ ਆਦਿ ਦੀ ਰੋਕਥਾਮ ਲਈ ਮੱਛਰਾਂ ਦੇ ਲਾਰਵਾ ਨੂੰ ਖਤਮ ਕਰਨ ਲਈ ਤਲਾਬਾ/ਟੋਭਿਆਂ ਵਿੱਚ ਗੰਬੂਜੀਆ ਮੱਛੀਆ ਛੱਡਣਾ, ਖੜੇ ਪਾਣੀ ਵਿੱਚ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕਰਨਾ ਜਾਰੀ ਹੈ। । ਇਸ ਮੋਕੇ ਸਹਾਇਕ ਮਲੇਰੀਆ ਅਫਸਰ ਗੁਰਜੰਟ ਸਿੰਘ, ਸੁਪਰਵਾਈਜਰ ਰਣ ਸਿੰਘ , ਮਲਟੀਪਰਪਜ ਸੁਪਰਵਾਈਜਰ ਲਖਵਿੰਦਰ ਸਿੰਘ,ਹਰੀਸ਼ ਭੱਟ,ਬਲਦੇਵ ਸਿੰਘ,ਜ਼ਸਦੀਪ ਸਿੰਘ,ਦਲਜਿੰਦਰ ਸਿੰਘ,ਸਮੂਹ ਐਮ ਪੀ ਡਬਲਿਯੂ ਅਤੇ ਆਸ਼ਾ ਵਰਕਰ, ਫੈਕਟਰੀ ਦੇ ਕਾਮੇ ਆਦਿ ਹਾਜ਼ਰ ਸਨ।

