ਪਟਿਆਲਾ

ਚੌਥਾ ਦਰਜਾ ਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਨੂੰ ਅੱਖੋ ਔਹਲੇ ਕਰਨ ਦੇ ਰੋਸ ਵਜੋਂ ਮਿਤੀ 15 ਅਗਤਸ ਨੂੰ ਝੰਡਾ ਮਾਰਚ ਕਰਨ ਦਾ ਐਲਾਨ — ਦਰਸ਼ਨ ਲੁਬਾਣਾ,ਰਣਜੀਤ ਰਾਣਵਾ

ਪਟਿਆਲਾ 08 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1686) ਦੇ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਰਾਮ ਕਿਸ਼ਨ, ਮਾਧੋ ਰਾਹੀਂ, ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ, ਅਜੈ ਕੁਮਾਰ ਸਿੱਪਾ, ਰਾਮ ਲਾਲ ਰਾਮਾ ਨੇ ਇੱਥੇ ਵਿਸ਼ਾਲ ਇਕੱਤਰਤਾ ਕਰਕੇ ਇਹ ਐਲਾਨ ਕੀਤਾ ਕਿ ਆਪ ਸਰਕਾਰੀ ਵਲੋਂ ਡੇਢ ਸਾਲ ਦਾ ਸਮਾਂ ਬੀਤ ਜਾਣ ਉਪਰੰਤ ਵੀ ਸਰਕਾਰ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਅਤੇ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਗਾਤਾਰ ਅੱਖੋ ਔਹਲੇ ਕਰ ਰਹੀ ਹੈ, ਮੁੱਖ ਮਤੰਰੀ ਤੇ ਵਿੱਤ ਮੰਤਰੀ ਨੇ ਇਸ ਵਰਗ ਦੀਆਂ ਮੰਗਾ ਤੇ ਇਕ ਵਾਰ ਵੀ ਗੱਲਬਾਤ ਨਹੀਂ ਕੀਤੀ, ਜਦੋਂ ਕਿ ਮੰਗਾਂ ਦੇ ਮੰਗ ਪੱਤਰ ਲਗਾਤਾਰ ਦਿੱਤੇ ਜਾ ਰਹੇ ਹਨ, ਜਿਹਨਾਂ ਵਿੱਚ ਮੁੱਖ ਮੰਗਾਂ ਜਿਸ ਵਿੱਚ ਰੈਗੂਲਾਈਜ਼ੇਸ਼ਨ ਮਿਤੀ 2023 ਦੀ ਰੋਸ਼ਨੀ ਵਿੱਚ ਕੋਈ ਵੀ ਕੱਚਾ ਕਰਮਚਾਰੀ ਪੱਕਾ ਨਹੀਂ ਹੁੰਦਾ। ਇਸ ਨੂੰ ਰੈਗੂਲਾਈਜੇਸ਼ਨ ਐਕਟ 2016 ਦੀ ਤਰਜ ਤੇ ਜਾਰੀ ਕਰਨ ਤੇ ਆਉਟ ਸੋਰਸ ਸਮੇਤ ਪਾਰਟ ਟਾਇਮ ਕਰਮੀ ਵੀ ਸ਼ਾਮਲ ਕਰਨ ਦੀ ਮੰਗਾਂ, 2004 ਦੀ ਪੈਨਸ਼ਨ ਬਹਾਲੀ ਦੀ ਮੰਗ ਸਰਕਾਰ ਤੇ ਅਰਧ ਸਰਕਾਰੀ ਵਿਭਾਗਾਂ ਵਿਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਚੌਥਾ ਦਰਜਾ ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨੀ, ਵਿਭਾਗ ਦੇ ਪੁਨਰਗਠਨ ਸਮੇਂ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨਾ, ਫਾਰਗ ਕੀਤੇ ਕਰੋਨਾ ਵਲੰਟੀਅਰ ਨੂੰ ਵਾਪਸ ਹਾਜਰ ਕਰਨਾ, ਨਗਰ ਨਿਗਮ, ਨਗਰ ਕੌਂਸਲਰਾਂ ਤੇ ਨਗਰ ਪ੍ਰੀਸ਼ਦਾਂ ਵਿਚਲੇ ਸਫਾਈ ਸੇਵਕਾਂ, ਸੀਵਰਮੈਨਾਂ, ਅਤੇ ਮਾਲੀਆਂ ਨੂੰ ਵਿਭਾਗ ਵਿੱਚ ਖਪਾਉਣਾ, ਘੱਟੋ—ਘੱਟ ਉਜਰਤਾ 26000/— ਰੁਪਏ ਕਰਨਾ, ਵਿਦਿਅਕ ਯੋਗਤਾ ਰੱਖਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਬਿਨਾਂ ਟੈਸਟ ਪਦ ਉਨਤੀ ਦੇਣਾ, ਸਿੰਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਮੁਲਾਜਮ ਦੋਖੀ ਕਾਰਵਾਈਆਂ ਨੂੰ ਰੋਕਣਾ, ਸਿਹਤ ਵਿਭਾਗ ਵਿਚਲੇ ਕੰਟਰੈਕਟ ਤੇ ਮਲਟੀਟਾਸਕ ਕਰਮੀਆਂ ਨੂੰ ਵਿਭਾਗ ਵਿੱਚ ਖਪਾਉਣਾ ਤੇ ਖਾਲੀ ਅਸਾਮੀਆਂ ਤੇ ਅਰਜਸਟ ਕਰਨਾ।

ਇਕੱਤਰਤਾ ਉਪਰੰਤ ਇੱਕ ਪ੍ਰੈਸ ਨੋਟ ਜਾਰੀ ਕਰਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮੁਲਾਜਮਾਂ, ਕੱਚੇ ਮੁਲਾਜਮਾਂ ਤੇ ਪੈਨਸ਼ਨਰਜ਼ ਦੀਆਂ ਮੰਗਾਂ ਮੁੜ ਤੋਂ ਮੁੱਖ ਮੰਤਰੀ ਜੋ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਉਣ 15 ਅਗਸਤ ਨੂੰ ਆ ਰਹੇ ਹਨ। ਇਹਨਾਂ ਦਾ ਧਿਆਨ ਦਿਵਾਉਣ ਲਈ ਮਿਤੀ 14 ਅਗਸਤ ਨੂੰ ਸਾਰੇ ਜਿਲਾ ਸਦਰ ਮੁਕਾਮਾ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਕੰਪਲੈਕਸ ਵਿਖੇ 31 ਪ੍ਰਮੁੱਖ ਅਹੁਦੇਦਾਰ 24 ਘੰਟਿਆਂ ਦੀ ਭੁੱਖ ਹੜਤਾਲ ਕਰਨਗੇ ਅਤੇ ਮਿਤੀ 15 ਅਗਸਤ ਨੂੰ ਝੰਡਾ ਲਹਿਰਾਉਣ ਸਫਲ ਤੱਕ ਝੰਡਾ ਮਾਰਚ ਕਰਕੇ ਮੈਮੋਰੰਡਮ ਦਿੱਤਾ ਜਾਵੇਗਾ। ਇਹਨਾਂ ਕਿਹਾ ਕਿ ਮੁਲਾਜਮਾਂ ਦੇ ਰੋਜਾ ਐਕਸ਼ਨ ਸਬੰਧੀ ਪਹਿਲਾਂ ਹੀ ਜਿਲਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਤੇ ਹਸਪਤਾਲ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਇੱਕ ਤਰ੍ਹਾਂ ਵਿੱਚ ਹੋਰ ਜੋ ਆਗੂ ਮੌਜੂਦ ਰਹੇ ਉਹਨਾਂ ਵਿੱਚ ਸਰਵ ਸ੍ਰੀ ਪ੍ਰੀਤਮ ਚੰਦ ਠਾਕੁਰ, ਅਸ਼ੋਕ ਬਿੱਟੂ, ਨਾਰੰਗ ਸਿੰਘ, ਜਗਤਾਰ ਲਾਲ, ਰਾਮ ਪ੍ਰਸਾਦ ਸਹੋਤਾ, ਬਲਬੀਰ ਸਿੰਘ, ਅਨਿਲ ਗਾਗਟ, ਇੰਦਰਪਾਲ ਵਾਲੀਆ, ਜਗਤਾਰ ਬਾਬਾ, ਸ਼ਿਵ ਚਰਨ, ਮੱਖਣ ਸਿੰਘ, ਵੈਦ ਪ੍ਰਕਾਸ਼, ਸ੍ਰੀਮਤੀ ਕਿਰਨਾ, ਅਰੁਣ ਕੁਮਾਰ, ਪ੍ਰਕਾਸ਼ ਲੁਬਾਣਾ, ਕੁਲਦੀਪ ਸਿੰਘ ਰਾਇਵਾਲ, ਰਾਕੇਸ ਕੁਮਾਰ, ਪ੍ਰਿੰਸ, ਲਖਵੀਰ ਸਿੰਘ, ਸੁਨੀਲ ਕੁਮਾਰ ਗਾਗਟ, ਤਰਲੋਚਨ ਮਾੜੂ, ਸਤਪਾਲ ਲੰਗ, ਟੋਨੀ, ਹਰਬੰਸ ਸਿੰਘ, ਤਰਸੇਮ ਸਮਾਣਾ, ਨਿਰਮਲ ਸਿੰਘ, ਰਾਮ ਕੈਲਾਸ਼, ਗੁਰਿੰਦਰ ਗੁਰੀ, ਸਤਨਾਮ ਸਿੰਘ, ਸ਼ਾਮ ਸਿੰਘ, ਕੁਲਵਿੰਦਰ ਸਿੰਘ, ਅਮਨ ਕੁਮਾਰ, ਮੁਕੇਸ਼ ਕੁਮਾਰ, ਚਮਨ ਲਾਲ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *