ਪਟਿਆਲਾ

ਪੀ.ਆਰ.ਟੀ.ਸੀ. ਪੈਨਸ਼ਨ ਐਸੋਸੀਏਸ਼ਨ ਪਟਿਆਲਾ ਡਿਪੂ ਦੀ ਮੀਟਿੰਗ ਪੁਰਾਣੇ ਬੱਸ ਅੱਡੇ ਵਿਖੇ ਹੋਈ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੈਨਸ਼ਨਰਜ਼ ਐਸੋਸੀਏਸ਼ਨ ਦੀ ਪਟਿਆਲਾ ਡਿਪੂ ਦੀ ਮੀਟਿੰਗ ਪੁਰਾਣੇ ਬੱਸ ਅੱਡੇ ਵਿਖੇ ਦਫਤਰ ਵਿੱਚ ਹੋਈ। ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਪੈਨਸ਼ਨਰਜ਼ ਨੇ ਹਾਜਰੀ ਲੁਆਈ ਅਤੇ ਚਲਦੀ ਮੀਟਿੰਗ ਵਿੱਚ ਮੈਂਬਰਾਂ ਦੇ ਰੋਸ ਨੂੰ ਦੇਖਦੇ ਹੋਏ ਮੀਟਿੰਗ ਹੰਗਾਮੀ ਰੂਪ ਧਾਰਨ ਕਰ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰ. ਜਗਤਾਰ ਸਿੰਘ ਚੇਅਰਮੈਨ ਨੇ ਕੀਤੀ। ਮੀਟਿੰਗ ਤੋਂ ਬਾਅਦ ਸਾਰੇ ਮੈਂਬਰਾਂ ਨੇ ਪੁਰਾਣੇ ਬਸ ਅੱਡੇ ਤੋਂ ਡਿਪੂ ਤੱਕ ਰੋਸ ਮਾਰਚ ਕੀਤਾ। ਜਿਸ ਵਿੱਚ ਸਾਰੇ ਹਾਜਰ ਮੈਂਬਰ ਸ਼ਾਮਲ ਹੋਏ। ਕਿਉਂਕਿ ਜੁਲਾਈ ਮਹੀਨੇ ਦੀ ਪੈਨਸ਼ਨ/ਤਨਖਾਹ ਅਤੇ ਪੇ—ਕਮਿਸ਼ਨ ਮੁਤਾਬਿਕ ਬਕਾਏ ਹਜੇ ਤੱਕ ਅਦਾ ਨਹੀਂ ਹੋਏ ਹਨ। ਇਸ ਲਈ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਗਿਆ। ਮਾਰਚ ਬੈਨਰ ਅਤੇ ਝੰਡਿਆ ਸਮੇਤ ਡਿਪੂਆਂ ਵਿੱਚ ਪੰਹੁਚ ਕੇ ਫਿਰ ਰੈਲੀ ਦਾ ਰੂਪ ਧਾਰਨ ਕਰ ਗਿਆ ਜਿਸ ਵਿੱਚ ਜੋਗਿੰਦਰ ਸਿੰਘ ਪ੍ਰਧਾਨ, ਸ਼ਿਵ ਕੁਮਾਰ ਸ਼ਰਮਾ, ਮਹਿੰਦਰ ਸਿੰਘ ਸੋਹੀ ਅਤੇ ਜਗਤਾਰ ਸਿੰਘ ਨੇ ਮੈਂਬਰਾਂ ਨੂੰ ਮੁਖਾਤਿਬ ਕਰਦੇ ਹੋਏ

ਸਰਕਾਰ ਤੋਂ ਪੈਨਸ਼ਨ ਦੀ ਅਦਾਇਗੀ ਰੈਗੂਲਰ ਅਤੇ ਹਰ ਹਾਲ 10 ਤਾਰੀਕ ਤੋਂ ਪਹਿਲਾਂ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਬਜੁਰਗ ਪੈਨਸ਼ਨਰਜ਼ ਮੈਂਬਰਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਵੇ ਅਤੇ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਜਿਕਰਯੋਗ ਹੈ ਕਿ ਕਰਮਚਾਰੀਆਂ ਨੇ ਪੂਰੀ ਮਿਹਨਤ ਕਰਕੇ ਕਮਾਈ ਦੁਗਣੀ ਕੀਤੀ ਹੈ, ਪਰ ਬੜੇ ਅਫਸੋਸ ਨਾਲ ਕਿਹਾ ਜਾਂਦਾ ਹੈ ਕਿ ਸਾਰੇ ਮਹਿਕਮਿਆਂ ਵਿੱਚ ਨਵੀਂ ਤਨਖਾਹ ਦਾ 6 ਮਹੀਨੇ ਦਾ ਏਰੀਅਰ ਅਤੇ 2015 ਦਾ ਬਣਦਾ ਡੀ.ਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਲਈ ਐਮ.ਡੀ. ਪੀ.ਆਰ.ਟੀ.ਸੀ. ਨੂੰ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਉਪਰੋਕਤ ਛੇ ਮਹੀਨਿਆਂ ਦਾ ਏਰੀਅਰ ਅਤੇ ਡੀ.ਏ. ਦੀ ਅਦਾਇਗੀ ਤੁਰੰਤ ਕੀਤੀ ਜਾਵੇ ਅਤੇ ਪੈਨਸ਼ਨ ਨੂੰ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਪੀ.ਆਰ.ਟੀ.ਸੀ. ਪੈਨਸ਼ਨਰ ਸਖਤ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਮੀਟਿੰਗ ਨੂੰ ਕਾਮਯਾਬ ਕਰਨ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ, ਮਲਕੀਤ ਸਿੰਘ, ਨਿਰਪਾਲ ਸਿੰਘ, ਨਿਹਾਲ ਚੰਦ, ਪ੍ਰੀਆ ਕਿਸ਼ਨ, ਅਸ਼ੋਕ ਕੁਮਾਰ, ਅਮੋਲਖ ਸਿੰਘ, ਮੋਹਨ ਸਿੰਘ, ਮਹਿੰਦਰ ਸਿੰਘ, ਤਰਲੋਕ ਸਿੰਘ, ਬਲਵੰਤ ਸਿੰਘ, ਸੁਰਿੰਦਰ ਸਿੰਘ ਬਨੂੜੀਆ ਅਤੇ ਹੋਰ ਮੈਂਬਰਾਂ ਨੇ ਪੂਰੀ ਮਿਹਨਤ ਕੀਤੀ। ਦਫਤਰ ਅਤੇ ਡਿਪੂ ਵਿਖੇ ਸਟੇਜ ਸੈਕਟਰੀ ਦੀ ਜਿੰਮੇਵਾਰੀ ਸ਼ਿਵ ਕੁਮਾਰ ਸ਼ਰਮਾ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *