ਪੰਜਾਬਪਟਿਆਲਾ

ਕਾਤਲਾਨਾ ਹਮਲੇ ਦਾ ਮਾਮਲਾ : ਹਰ ਫੈਸਲਾ ਸਿੱਖ ਸੰਗਤ ਦੀ ਸਹਿਮਤੀ ਨਾਲ ਕਰਾਂਗੇ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ

ਪਟਿਆਲਾ 2 ਜੂਨ (ਮਧੂਸਾਰ ਬਿਊਰੋ)
ਪੰਥਕ ਧਿਰਾਂ ‘ਚ ਬਣੇ ਟਕਰਾਅ ਨੂੰ ਘੱਟ ਕਰਨ ਅਤੇ ਦੋਵਾਂ ਧਿਰਾਂ ‘ਚ ਸਮਝੌਤੇ ਨੂੰ ਸਿਰੇ ਚਾੜਨ ਲਈ ਬਣਨ ਜਾ ਰਹੀ ਨਿਰੋਲ ਧਾਰਮਿਕ ਕਮੇਟੀ ਦੇ ਗਠਨ ਸਬੰਧੀ ਇਕ ਟੁਕ ਜਵਾਬ ‘ਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਖ ਦਿੱਤਾ ਹੈ ਕਿ ਜਿਹੜੀ ਵੀ ਕਮੇਟੀ ਗੁਰਦੁਆਰਾ ਸ੍ਰੀ ਪ੍ਰਮੇਸ਼ਰ ਦੁਆਰ ਆ ਕੇ ਸਾਡੇ ਨਾਲ ਗੱਲਬਾਤ ਕਰੇਗੀ ਤਾਂ ਉਨ੍ਹਾਂ ਦੇ ਵਿਚਾਰ ਸਿੱਖ ਸੰਗਤ ਵਿੱਚ ਰੱਖੇ ਜਾਣਗੇ ਅਤੇ ਹਰ ਫੈਸਲਾ ਸਿੱਖ ਸੰਗਤ ਦੀ ਸਹਿਮਤੀ ਨਾਲ ਲਿਆ ਜਾਵੇਗਾ।

ਸੰਤ ਢੱਡਰੀਆ ਵਾਲਿਆਂ ਨੇ ਕਿਹਾ ਕਿ ਅਸੀਂ ਹਮੇਸ਼ਾਂ ਅਮਨ ਸ਼ਾਂਤੀ ਦੇ ਮੁਦਈ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਤਲਾਨਾ ਹਮਲੇ ‘ਚ ਸ਼ਹੀਦ ਹੋਏ ਬਾਬਾ ਭੁਪਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਹਰ ਕੋਸ਼ਿਸ਼ ਨੂੰ ਜਾਰੀ ਰੱਖਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਦੋਹਾਂ ਧਿਰਾਂ ਦੇ ਜੋ ਵੀ ਵਿਚਾਰ ਲੈ ਕੇ ਆਵੇਗੀ, ਉਸ ਨੂੰ ਸਿੱਖ ਸੰਗਤ ‘ਚ ਰੱਖਿਆ ਜਾਵੇਗਾ ਅਤੇ ਸਿੱਖ ਸੰਗਤ ਦੇ ਫੈਸਲੇ ਤੋਂ ਬਾਅਦ ਹੀ ਸਮਝੌਤੇ ਵਾਲਾ ਰਾਹ ਬਣਾਵਾਂਗੇ।

Leave a Reply

Your email address will not be published. Required fields are marked *