ਵਿਨੀਤ ਸਹਿਗਲ ਬਿੰਨੀ ਤੇ ਗੀਤੀਕਾ ਸਹਿਗਲ ਨੇ ਇਲਾਕਾ ਵਾਸੀਆਂ ਨਾਲ ਸੁਣੀ ਮਨ ਕੀ ਬਾਤ
ਕੇਂਦਰ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਨਗਰ ਨਿਗਮ ਚੋਣਾਂ ਵਿੱਚ ਘਰ ਘਰ ਪਹੁੰਚਾਇਆ ਜਾਵੇਗਾ- ਬਿੰਨੀ
ਪਟਿਆਲਾ- (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਪਟਿਆਲਾ ਦੇ ਸੀਨੀਅਰ ਆਗੂ ਵਿਨੀਤ ਸਹਿਗਲ ਬਿੰਨੀ ਤੇ ਮੀਤ ਪ੍ਰਧਾਨ ਗੀਤੀਕਾ ਸਹਿਗਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਗੁਰੂ ਨਾਨਕ ਨਗਰ ਦੇ ਇਲਾਕਾ ਵਾਸੀਆਂ ਨਾਲ ਬੈਠ ਕੇ ਸੁਣਿਆ। ਇਸ ਮੌਕੇ ਵਿਨੀਤ ਸਹਿਗਲ ਬਿੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਜੋ ਵਿਕਾਸ ਇਹਨਾਂ ਨੌ ਸਾਲਾਂ ਵਿੱਚ ਹੋਇਆ ਹੈ ਉਹ ਪਹਿਲਾਂ ਕਦੇ ਵੀ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਨਗਰ ਨਿਗਮ ਚੋਣਾਂ ਦੌਰਾਨ ਘਰ ਘਰ ਤੱਕ ਪਹੁੰਚਾਇਆ ਜਾਵੇਗਾ।
ਬਿੰਨੀ ਨੇ ਵਾਰਡ ਨੰਬਰ 23 ਜੋ ਕਿ ਔਰਤਾਂ ਲਈ ਰਿਜਰਵ ਹੈ ਉਥੋਂ ਟਿਕਟ ਦਾ ਦਾਅਵੇਦਾਰੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਧਰਮ ਪਤਨੀ ਗੀਤੀਕਾ ਸਹਿਗਲ ਨੂੰ ਚੋਣ ਲੜਾਉਣਗੇ ਅਤੇ ਭਾਜਪਾ ਦੀ ਝੋਲੀ ਵਿੱਚ ਜਿੱਤ ਕੇ ਵਾਰਡ ਨੰਬਰ 23 ਦੀ ਸੀਟ ਪਾਉਣਗੇ। ਭਾਜਪਾ ਪਟਿਆਲਾ ਸ਼ਹਿਰੀ ਦੀ ਮੀਤ ਪ੍ਰਧਾਨ ਗੀਤੀਕਾ ਸਹਿਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਚੌਤਰਫਾ ਵਿਕਾਸ ਹੋਇਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਹਨਾਂ ਨੌ ਸਾਲਾਂ ਦੌਰਾਨ ਔਰਤਾਂ ਲਈ ਕਿਤੇ ਕੰਮ ਨਾ ਭੁਲਣ ਵਾਲੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕੀਤੇ ਕੰਮਾਂ ਸਦਕਾ ਹੀ ਭਾਜਪਾ ਨਗਰ ਨਿਗਮ ਚੋਣਾਂ ਵਿੱਚ ਵੀ ਜਿੱਤ ਹਾਸਲ ਕਰੇਗੀ ਅਤੇ ਅਗਲੇ ਵਰੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਸਪਸ਼ਟ ਬਹੁਮਤ ਨਾਲ ਮੁੜ ਤੋਂ ਸੱਤਾ ਵਿੱਚ ਕਾਬਜ਼ ਹੋਵੇਗੀ।

