ਪਟਿਆਲਾ

ਮੇਅਰ ਬਜਾਜ ਟੈਕਨੀਕਲ ਇੰਪਲਾਈਜ ਯੂਨੀਅਨ ਦੇ ਸਮੂੰਹ ਅਹੁਦੇਦਾਰਾਂ ਵਲੋਂ ਸਨਮਾਨਤ

ਪਟਿਆਲਾ (ਮਧੂਸਾਰ ਬਿਊਰੋ)
ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਹੇਠ ਮਾਨਯੋਗ ਮੇਅਰ ਅਮਰਿੰਦਰ ਸਿੰਘ ਬਜਾਜ ਨਗਰ ਨਿਗਮ ਪਟਿਆਲਾ ਨੂੰ ਟੈਕਨੀਕਲ ਇੰਪਲਾਈਜ ਯੂਨੀਅਨ ਦੇ ਸਮੂੰਹ ਅਹੁਦੇਦਾਰਾਂ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

ਜਿਸ ਵਿੱਚ ਪਿਛਲੇ ਦਿਨੀ ਜਰਨਲ ਹਾਊਸ ਦੀ ਮੀਟਿੰਗ ਵਿੱਚ ਸੀਵਰੇਜ ਸ਼ਾਖਾ ਅਤੇ ਵਾਟਰ ਸਪਲਾਈ ਸ਼ਾਖਾ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਟੈਕਨੀਕਲ ਕਾਮਿਆਂ ਨੂੰ ਠੇਕੇਦਾਰੀ ਪ੍ਰਥਾ ਤੋਂ ਮਸਟਰੋਲ ਤੇ ਕੰਮ ਕਰਨ ਲਈ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਮੇਅਰ ਸਾਹਿਬ ਨੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਅਹੁਦੇਦਾਰਾਂ ਨੂੰ ਸਰਕਾਰ ਦੀ ਪਾਲਸੀ ਮੁਤਾਬਿਕ ਰੈਗੂਲਰ ਕਰਨ ਦਾ ਵੀ ਭਰੋਸਾ ਦਿਵਾਇਆ ਗਿਆ। ਇਸ ਮੌਕੇ ਪ੍ਰਧਾਨ ਪਵਿੱਤਰ ਸਿੰਘ ਗੁਰੂ ਨੇ ਮੇਅਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਸ ਮੌਕੇ ਚੇਅਰਮੈਨ ਚਮਨ ਲਾਲ, ਕਵਲਜੀਤ ਸਿੰਘ, ਬਲਜਿੰਦਰ ਸੋਹੀ, ਪ੍ਰੈਸ ਸਕੱਤਰ ਪਰਵਿੰਦਰ ਗੋਲਡੀ, ਪ੍ਰਵੀਨ ਕੁਮਾਰ, ਵਿਜੇ, ਅਨਿਲ ਪੁਰੀ, ਲੱਕੀ, ਮੋਹਿਤ ਪਾਠਕ, ਅਜੇ, ਪ੍ਰੇਮ ਸਿੰਘ, ਆਦਿ ਹਾਜਰ ਸਨ।

Leave a Reply

Your email address will not be published. Required fields are marked *