ਪਟਿਆਲਾ

ਟਰੱਕ ਆਪਰੇਟਰਾਂ ਨੇ ਅਨਾਜ ਟਰੇਨਾਂ ਤੱਕ ਪਹੁੰਚਾਉਣਣ ਦਾ ਕੀਤਾ ਬਾਈਕਾਟ: ਹੈਪੀ ਸੰਧੂ

ਪਟਿਆਲਾ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਟਰੱਕ ਆਪਰੇਟਰਾਂ ਦੇ 450 ਕਰੋੜ ਰੁਪਏ ਦੀ ਅਦਾਇਗੀ ਨਾ ਹੋਣ ‘ਤੇ ਭੜਕੇ ਟਰੱਕ ਆਪਰੇਟਰਾਂ ਨੇ ਗੋਦਾਮਾਂ ਵਿਚੋਂ ਅਨਾਜ ਟਰੇਨਾਂ ਤੱਕ ਪਹੁੰਚਾਣ ਦੇ ਕੰਮ ਦਾ ਬਾਈਕਾਟ ਕਰ ਦਿੱਤਾ ਹੈ।

ਬਾਈਕਾਟ ਦੇ ਪਹਿਲੇ ਦਿਨ ਇੱਕ ਵੀ ਟਰੱਕ ਆਪਰੇਟਰ ਗੋਦਾਮ ਤੋਂ ਅਨਾਜ਼ ਟਰੇਨ ਤੱਕ ਨਹੀਂ ਛੱਡ ਕੇ ਆਇਆ। ਸੂਬੇ ਭਰ ਦੇ ਟਰੱਕ ਆਪਰੇਟਰਾਂ ਨੇ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਦੇ 450 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੀ ਤਾਂ ਉਹ 5 ਜੁਲਾਈ ਤੋਂ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਟਰੱਕ ਆਪਰੇਟਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਉਕਤ ਐਲਾਨ ਅੱਜ ਪਟਿਆਲਾ ਵਿਖੇ ਮੀਟਿੰਗ ਦੇ ਦੌਰਾਨ ਕੀਤੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਪੀ ਸੰਧੂ ਨੇ ਕਿਹਾ ਕਿ ਸਰਕਾਰ ਸੂਬੇ ਟਰੱਕ ਆਪਰੇਟਰਾਂ ਨੂੰ ਜਾਣ ਬੁਝ ਕੇ ਖੱਜਲ ਖੁਆਰ ਕਰ ਰਹੀ ਹੈ। ਪਹਿਲੀ ਅਜਿਹੀ ਸਰਕਾਰ ਦੇਖੀ ਹੈ। ਘਰ ਤੋਂ ਤੇਲ ਫੂਕ ਅੱਤ ਦੀ ਗਰਮੀ ਵਿਚ ਦਿਨ ਰਾਤ ਮਿਹਨਤ ਕਰਕੇ ਕੀਤੀ ਗਈ ਕਮਾਈ ਦੀ ਅਦਾਇਗੀ ਦੇਣ ਤੋਂ ਸਾਫ ਇਨਕਾਰ ਕਰ ਰਹੀ ਹੈ। Îਇੱਕ ਪਾਸੇ ਸਟੇਜਾਂ ਤੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਰਾਜ ਨਹੀਂ ਸੇਵਾ ਵਾਲਿਆਂ ਵੱਲੋਂ ਟਰੱਕ ਆਪਰੇਟਰਾਂ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਜਾ ਰਿਹਾ। ਉਹਨਾਂ ਐਲਾਨ ਕੀਤਾ ਕਿ ਅੱਜ ਤਾਂ ਅਨਾਜ਼ ਗੋਦਾਮਾਂ ਤੋਂ ਟਰੇਨਾਂ ਤੱਕ ਪਹੁੰਚਾਣ (ਸ਼ਪੈਸ਼ਲਾਂ) ਦਾ ਬਾਈਕਾਟ ਕੀਤਾ ਗਿਆ ਹੈ ਅਤੇ 5 ਜੁਲਾਈ ਤੋਂ ਸਮੁੱਚੇ ਪੰਜਾਬ ਵਿਚ ਸਾਰੇ ਟਰੱਕ ਆਪਰੇਟਰ ਸਰਕਾਰੀ ਕੰਮਾਂ ਦਾ ਬਾਈਕਾਟ ਕਰ ਦੇਣਗੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਲਾਰੇ ਲਗਾਉਂਦੇ ਰਹੇ ਅਤੇ ਹੁਣ ਸਾਫ ਤੌਰ ‘ਤੇ ਅਦਾਇਗੀ ਤੋਂ ਹੱਥ ਖੜੇ ਕਰ ਦਿੱਤੀ ਗਏ ਹਨ। ਸਰਕਾਰ ਦੇ ਕੋਲ ਬਾਦਲ ਪਰਿਵਾਰ ਹੈਲੀਕਾਪਟਰਾਂ ਵਿਚ ਕਰੌੜਾਂ ਰੁਪਏ ਦਾ ਤੇਲ ਫੁਕਣ ਨੂੰ ਤਾਂ ਪੈਸੇ ਹਨ, ਪ੍ਰੰਤੂ ਟਰੱਕ ਆਪਰੇਟਰਾਂ ਦਾ ਮਿਹਨਤਾਨਾ ਦੇਣ ਲਈ ਪੈਸੇ ਨਹੀਂ ਹਨ। ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਜੇਕਰ ਇਹੀ ਹਲਾਤ ਰਹੇ ਤਾਂ ਕਿਸਾਨਾ ਵਾਂਗ ਟਰੱਕ ਆਪਰੇਟਰ ਵੀ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ।

Leave a Reply

Your email address will not be published. Required fields are marked *