ਮੁਹਲਾ ਸੁਧਾਰ ਕਮੇਟੀ ਵਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ
ਪਟਿਆਲਾ 28 ਜੂਨ (ਮਧੂਸਾਰ ਬਿਊਰੋ)
ਵਾਰਡ ਨੰ 15 ਦੇ ਕੌਸਲਰ ਅਵਤਾਰ ਸਿੰਘ ਹੈਪੀ ਦੀ ਅਗਵਾਈ ਵਿਚ ਮੁਹੱਲਾ ਸੁਧਾਰ ਕਮੇਟੀ ਰਜਿ.ਗੁਰੂ ਨਾਨਕ ਨਗਰ ਗਲੀ ਨੰ 8,9,10 ਵੱਲ ਸ਼ਹੀਦ ਭਾਈ ਮਨੀ ਸਿੰਘ ਗੁਰੂਦੁਆਰਾ ਸਾਹਿਬ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।
ਕੈਂਪ ਦੇ ਦੋਰਾਨ ਵੱਖ ਵੱਖ ਬੀਮਾਰੀਆ ਦੇ ਇਲਾਜ ਲਈ ਮਾਹਿਰਾ ਡਾਕਟਰਾ ਵਲੋਂ ਦੱਸੀਆ ਦਵਾਈਆ ਮੁਫਤ ਵੰਡੀਆ ਗਈਆ ਅਤੇ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ।
ਕੈਂਪ ਦਾ ਉਦਘਾਟਨ ਸੁਰਿੰਦਰ ਸਿੰਘ ਚੈਅਰਮੈਨ ਮੁਲਾਜਿਮ ਬੋਰਡ ਅਤੇ ਉਨਾ ਦੀ ਧਰਮਪਤਨੀ ਸੁਰਿੰਦਰ ਕੋਰ ਕੌਸਲਰ ਨੇ ਕੀਤਾ।ਇਸ ਮੋਕੇ ਸੁਰਿੰਦਰ ਸਿੰਘ ਨੇ ਮੁਹੱਲਾ ਸੁਧਾਰ ਕਮੇਟੀ ਦੇ ਇਸ ਕੰਮ ਦੀ ਸ਼ਾਲਾਘਾ ਕਰਦਿਆ ਕਿਹਾ ਕਿ ਮੁਹੱਲਾ ਸੁਧਾਰ ਕਮੇਟੀ ਵਲੌ ਸਮੇ ਸਮੇ ਸਿਰ ਲਗਾਏ ਜਾ ਰਹੇ ਮੁਫਤ ਮੈਡੀਕਲ ਕੈਂਪਾ ਨਾਲ ਮੁਹੱਲਾ ਨਿਵਾਸੀਆ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ।
ਇਸ ਕੈਂਪ ਦੋਰਾਨ ਪੁਨੀਤ ਸਿੰਘ ਚਹਿਲ ਇੰਸਪੈਕਟਰ ਪੁਲਿਸ ਅਰਬਨ ਅਸਟੇਟ ਨੇ ਵੀ ਆਪਣੇ ਮੁਲਾਜਮਾ ਸਹਿਤ ਸ਼ਿਰਕਤ ਕੀਤੀ।ਕੈਂਪ ਦੇ ਦੋਰਾਨ ਡਾਂ ਸੁਧੀਰ ਗੁਪਤਾ(ਹੱਡੀਆ), ਡਾ. ਵਿਕਾਸ ਗੋਇਲ (ਮੈਡੀਸਨ),ਅਰਵਿੰਦਰ ਸ਼ਰਮਾ(ਐਮ.ਆਰ),ਰਾਜਨ ਸ਼ਰਮਾ (ਐਮ.ਆਰ),ਨੇ ਮਰੀਜਾ ਦੀ ਮੁਫਤ ਜਾਂਚ ਕੀਤੀ।ਇਸ ਕੈਂਪ ਵਿਚ ਹੱਡੀਆ ਦੇ 80,ਮੈਡੀਸਨ ਨਾਲ ਸੰਬੰਧਿਤ ਅਤੇ ਹੋਰ 200 ਦੇ ਕਰੀਬ ਮਰੀਜਾ ਨੇ ਇਸ ਮੁਫਤ ਮੈਡੀਕਲ ਦਾ ਫਾਇਦਾ ਲਿਆ।ਪ੍ਰੋਗਰਾਮ ਦੇ ਅੰਤ ਵਿਚ ਸੰਸਥਾ ਦੇ ਪ੍ਰਧਾਨ ਜਗਦੇਵ ਸਿੰਘ ਢੀਡਸਾ ਤੇ ਹੋਰ ਅਹੁਦੇਦਾਰ ਨੇ ਕੌਸਲਰ ਅਵਤਾਰ ਸਿੰਘ ਹੈਪੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਕੈਂਪ ਵਿਚ ਬ੍ਰਹਮ ਦੇਵ,ਗੁਰਬਖਸ਼ ਸਿੰਘ,ਜਗਦੇਵ ਸਿੰਘ,ਸੁਰਜੀਤ ਸਿੰਘ,ਸੁਰਿੰਦਰ ਸਿੰਘ ਠੇਕੇਦਾਰ,ਸੁਰਿੰਦਰ ਸਿੰਘ ਚੰਦੀ,ਕਮਲ ਤਨੇਜਾ,ਪਿਆਰੇ ਲਾਲ ਸ਼ਰਮਾ,ਗੋਪਾਲ ਸਿੰਘ,ਹਰਬੰਸ ਸਿੰਘ,ਜ਼ੋਗਿੰਦਰ ਸਿੰਘ,ਜਰਨੈਲ ਸਿੰਘ,ਦੁਖ ਭੰਜਨ ਸਿੰਘ,ਹਰੀ ਸਿੰਘ,ਬਲਦੇਵ ਸਿੰਘ,ਸ਼ਾਮ ਸੁੰਦਰ ਦੁਗਲ,ਸੁਰਿੰਦਰ ਸਿੰਘ ਕਬੋਤਰਾ,ਜਗਜੀਤ ਸਿੰਘ ਸਾਹਨੀ,ਉਮੇਸ਼ ਛਾਬੜਾ,ਗੁਰਚਰਨ ਸਿੰਘ ਆਦਿ ਹੋਰ ਇਲਾਕਾ ਨਿਵਾਸੀ ਹਾਜ਼ਰ ਰਹੇ।

