ਹਰਿਆਣਾ ਰਾਜ ਐਨਫੋਰਸਮੈਂਟ ਬਿਊਰੋ ਨੇ 7 ਫਰਵਰੀ ਨੂੰ ਅਵੈਧ ਖਨਨ ਦੇ ਵਿਰੁੱਧ ਚਲਾਇਆ ਮੁਹਿੰਮ – ਗ੍ਰਹਿ ਮੰਤਰੀ ਅਨਿਲ ਵਿਜ
ਇਸ ਮੁਹਿੰਮ ਤਹਿਤ 120 ਸਥਾਨਾਂ ‘ਤੇ ਛਾਪੇਮਾਰੀ ਕਰ 748 ਵਾਹਨਾਂ ਦੀ ਜਾਂਚ ਕੀਤੀ – ਅਨਿਲ ਵਿਜ
ਇਸ ਮੁਹਿੰਮ ਤਹਿਤ 99 ਵਾਹਨਾਂ ਨੂੰ ਜਬਤ ਕੀਤਾ ਗਿਆ – ਵਿਜ
ਚੰਡੀਗੜ੍ਹ, 8 ਫਰਵਰੀ – (ਮਧੂਸਾਰ ਬਿਊਰੋ) ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪਿਛਲੇ 7 ਫਰਵਰੀ, 2024 ਨੂੰ ਅਵੈਧ ਖਨਨ ਦੇ ਵਿਰੁੱਧ ਹਰਿਆਣਾ ਰਾਜ ਐਨਫੋਰਸਮੈਂਟ ਬਿਊਰੋ ਵੱਲੋਂ ਇਕ ਮੁਹਿੰਮ ਚਲਾਇਆ ਗਿਆ। ਇਸ ਮੁਹਿੰਮ ਦੇ ਤਹਿਤ 120 ਸਥਾਨਾਂ ‘ਤੇ ਛਾਪੇਮਾਰੀ ਕਰ 748 ਵਾਹਨਾਂ ਦੀ ਜਾਂਚ ਕੀਤੀ ਗਈ ਚਿਸ ਵਿੱਚੋਂ 99 ਵਾਹਨਾਂ ਨੂੰ ਜਬਤ ਕੀਤਾ ਗਿਆ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਅਵੈਧ ਰੂਪ ਨਾਲ ਲੈ ਜਾ ਰਹੇ ਮਿੱਟੀ, ਰੇਤ ਅਤੇ ਬਜਰੀ ਨਾਲ ਭਰੇ ਹੋਏ ਕੁੱਲ 99 ਵਾਹਨਾਂ ਨੂੰ ਜਬਤ ਕੀਤਾ। ਜਿਨ੍ਹਾਂ ਵਿਚ 15 ਟਰੈਕਟਰ-ਟ੍ਰਾਲੀ, 39 ਹਾਈਵਾ/ਡੰਪਰ, 3 ਜੇਸੀਬੀ/ਹੋਰ ਅਤੇ 42 ਓਵਰਲੋਡਿਡ ਵਾਹਨ ਸ਼ਾਮਿਲ ਹਨ। ਵਰਨਣਯੋਗ ਹੈ ਕਿ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਹਰਿਆਣਾ ਰਾਜ ਐਨਫੋਰਸਮੈਂਟ ਬਿਊਰੋ ਦੇ ਅਧਿਕਾਰੀਆਂ ਨੁੰ ਨਿਰਦੇਸ਼ ਜਾਰੀ ਕਰ ਰਾਜ ਵਿਚ ਅਵੈਧ ਖਨਨ ਦੇ ਖਿਲਾਫ ਮੁਹਿੰਮ ਨੂੰ ਵੱਧ ਕਠੋਰਤਾ ਅਤੇ ਪ੍ਰਭਾਵੀਸ਼ੀਲਤਾ ਦੇ ਨਾਲ ਤੇਜ ਕਰਨ ਲਹੀ ਕਿਹਾ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਅਵੈਧ ਗਤੀਵਿਧੀਆਂ ਵਿਚ ਸ਼ਾਮਿਲ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗਲਤ ਕੰਮ ਕਰਨ ਤੋਂ ਬਚਣ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਐਲਫੋਰਸਮੈਂਟ ਬਿਊਰੋ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਹਰਿਆਣਾ ਰਾਜ ਐਨਫੋਰਸਮੈਂਟ ਦੇ ਏਡੀਜੀਪੀ ਡਾ. ਏ ਐਸ ਚਾਵਲਾ ਨੇ ਕਿਹਾ ਕਿ ਅਜਿਹੇ ਅਸਮਾਜਿਕ ਤੱਤਾਂ ਨੂੰ ਇਕੱਠੇ ਕਈ ਸਥਾਨਾਂ ‘ਤੇ ਨਿਸ਼ਾਨਾਂ ਬਨਾਉਣ ਨਾਲ ਸਾਕਾਰਾਤਮਕ ਨਤੀਜੇ ਮਿਲਣਾ ਤੈਅ ਹੈ।

