ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਬੇਨਕਾਬ, ਇਨਾਮੀ/ਭਗੌੜਿਆਂ ਸਮੇਤ 6 ਗ੍ਰਿਫ਼ਤਾਰ
ਪਟਿਆਲਾ19 ਜੁਲਾਈ (ਮਧੂਸਾਰ ਬਿਊਰੋ)
ਪੁਲਿਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਨੂੰ ਬੇਨਕਾਬ ਕਰਨ ਵਿਚ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਇਸ ਗਿਰੋਹ ‘ਚ ਕਈ ਇਨਾਮੀ ਅਤੇ ਪੁਲਿਸ ਤੋਂ ਭਗੌੜੇ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਸ. ਪਰਮਰਾਜ ਸਿੰਘ ਉਮਰਾਨੰਗਲ ਆਈ.ਪੀ.ਐਸ,ਆਈ.ਜੀ.ਪਟਿਆਲਾ ਜ਼ੋਨ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰ ਕੇ ਦੱਸਿਆ ਕਿ ਪਿਛਲੇ ਸੱਤ ਮਹੀਨਿਆਂ ‘ਚ ਇਸ ਗਿਰੋਹ ਨੇ ਲੁੱਟ ਖੋਹ, ਕਤਲ, ਫਿਰੌਤੀ, ਮਾਰ ਕੁੱਟ ਦੀਆਂ 21 ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਇਸ ਗਿਰੋਹ ਤੋਂ ਪੁੱਛ ਗਿੱਛ ਜਾਰੀ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੇ ਫੜੇ ਜਾਣ ਨਾਲ ਪੰਜਾਬ ਅਤੇ ਚੰਡੀਗੜ੍ਹ ਵਿਚ ਹੋਈਆਂ ਲੁੱਟ ਖੋਹ ਸਮੇਤ ਹੋਰ ਕਈ ਵਾਰਦਾਤਾਂ ਦੇ ਵੱਡੇ ਖ਼ੁਲਾਸੇ ਹੋਣ ਦੀਆਂ ਸੰਭਾਵਨਾਵਾਂ ਹਨ ।
ਆਈ. ਜੀ. ਉਮਰਾਨੰਗਲ ਨੇ ਜ਼ਿਲ੍ਹਾ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਦੱਸਿਆ ਗਿਰੋਹ ਨੂੰ ਫੜਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੀ. ਆਈ. ਏ. ਇੰਚਾਰਜ ਬਿਕਰਮ ਜੀਤ ਸਿੰਘ ਬਰਾੜ ਸਮੇਤ ਪੁਲਿਸ ਟੀਮ ਨੂੰ ਡੀ. ਜੀ. ਪੀ. ਕੋਮੇਮੋਡੇਸਨ ਡਿਸਕ ਨਾਲ ਸਨਮਾਨਿਆ ਜਾਵੇਗਾ ਅਤੇ ਤਰੱਕੀ ਦੀ ਸਿਫ਼ਾਰਿਸ਼ ਵੀ ਕੀਤੀ ਜਾਵੇਗੀ ।
ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਆਈ ਜੀ ਉਮਰਾਨੰਗਲ ਨੇ ਕਿਹਾ ਕਿ ਸ੍ਰ: ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ,ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਪਟਿਆਲਾ ਦੀ ਅਗਵਾਈ ਵਿੱਚ ਸ੍ਰੀ ਹਰਵਿੰਦਰ ਸਿੰਘ ਵਿਰਕ ਐਸ.ਪੀ.(ਇੰਨਵੈ) ਪਟਿਆਲਾ ਤੇ ਸ੍ਰੀ ਦਵਿੰਦਰ ਕੁਮਾਰ ਅੱਤਰੀ ਡੀ.ਐਸ.ਪੀ.ਇੰਨਵੈ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਵਿਸੇਸ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹ ਨਾ ਦੀ ਪੁਲਿਸ ਪਾਰਟੀ ਨੇ ਫਿਰੌਤੀ ਲੈਣ,ਫਿਰੌਤੀ ਨਾ ਮਿਲਣ ਤੇ ਕਤਲ ਕਰਨ,ਹਥਿਆਰਾਂ ਦੀ ਨੋਕ ਤੇ ਹਾਈਵੇ ਤੋ ਲੱਗ ਜਰੀ ਕਾਰਾਂ ਖੋਹਣ, ਕੈਸ਼ ਕੁਲੈਕਸਨ ਸੈਂਟਰਾਂ ਤੋ ਕੈਸ਼ ਲੁੱਟਣ, ਏ.ਟੀ.ਐਮ ਤੋੜਨ ਅਤੇ ਪੁਲਿਸ ਹਿਰਾਸਤ ਵਿਚੋਂ ਆਪਣੇ ਸਾਥੀਆਂ ਨੂੰ ਛੁਡਾ ਕੇ ਆਪਣੇ ਵਿਰੋਧੀਆਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਇੱਕ ਵੱਡੇ ਗਿਰੋਹ ਨੂੰ ਬੇ-ਨਕਾਬ ਕਰਦੇ ਹੋਏ ਗਿਰੋਹ ਦੇ 5 ਮੈਂਬਰਾਂ ਨੂੰ 5 ਅਸਲਿਆਂ ਤੇ ਭਾਰੀ ਮਾਤਰਾ ਵਿੱਚ ਐਮੋਨੀਸਨ ਅਤੇ ਹਥਿਆਰਾਂ ਦੀ ਨੋਕ ਤੇ ਖੋਹੀ ਹੋਈਆਂ 5 ਲੱਗ ਜਰੀ ਗੱਡੀਆਂ, ਇੱਕ ਮੋਟਰਸਾਈਕਲ ਸਮੇਤ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰਦਿਆਂ ਨੂੰ ਰੰਗੇ ਹੱਥੀ ਕਾਬੂ ਕਰ ਕੇ ਗ੍ਰਿਫ਼ਤਾਰ ਕੀਤਾ |
ਸ੍ਰ.ਉਮਰਾਨੰਗਲ ਨੇ ਬੇ-ਨਕਾਬ ਕੀਤੇ ਗੈਂਗ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਐਸ.ਪੀ.ਪਟਿਆਲਾ ਦੀਆਂ ਹਦਾਇਤਾਂ ਤੇ ਸੀ.ਆਈ.ਏ ਪਟਿਆਲਾ ਵੱਲੋਂ ਪਿਛਲੇ ਮਹੀਨਿਆਂ ਵਿੱਚ ਪਟਿਆਲਾ,ਮੋਹਾਲੀ,ਲੁਧਿਆਣਾ,ਜਲੰਧਰ,ਨਵਾਂ ਸ਼ਹਿਰ, ਗੁਰਦਾਸਪੁਰ,ਫ਼ਿਰੋਜਪੁਰ,ਖੰਨਾ,ਬਟਾਲਾ ਅਤੇ ਚੰਡੀਗੜ੍ਹ ਵਿਖੇ ਲਗਾਤਾਰ ਹੋਈ ਕਤਲ, ਇਰਾਦਾ ਕਤਲ, ਗੱਡੀਆਂ ਦੀ ਖੋਹ, ਕੈਸ਼ ਖੋਹ ਅਤੇ ਏ.ਟੀ.ਐਮ ਤੋੜ ਕੇ ਕੈਸ਼ ਲੁੱਟਣ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਲਈ ਆਪਣੇ ਖ਼ੁਫ਼ੀਆ ਤੰਤਰ ਨੂੰ ਸਰਗਰਮ ਕਰਨ ਦੇ ਨਾਲ-ਨਾਲ ਵਿਗਿਆਨਕ ਦ੍ਰਿਸ਼ਟੀਕੋਣ ਵੀ ਅਪਣਾਇਆ ਅਤੇ ਹਰੇਕ ਘਟਨਾ ਦੀ ਤਰੀਕਾ ਵਾਰਦਾਤ ਦੀ ਸਮੀਖਿਆ ਕੀਤੀ | ਜਿਸ ਦੇ ਚੱਲਦਿਆਂ ਪੁਲਿਸ ਨੂੰ ਮਿਲ ਰਹੀ ਖ਼ੁਫ਼ੀਆ ਇਤਲਾਹਾਂ ਦਾ ਮਿਲਾਨ ਮੌਕਿਆਂ ਤੋ ਮਿਲੇ ਸਬੂਤਾਂ ਨਾਲ ਕੀਤਾ ਜਾਂਦਾ ਰਿਹਾ | ਜਿਸ ਦੇ ਆਧਾਰ ਤੇ ਇੰਨਵੈਸਟੀਗੇਸਨ ਏਜੰਸੀ ਇਹ ਜਾਣਕਾਰੀ ਜੁਟਾਉਣ ਵਿਚ ਕਾਮਯਾਬ ਰਹੀ ਕਿ ਇਹ ਇੱਕੋ ਗੈਂਗ ਕਈ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਤੇ ਸਾਰੇ ਗਰੁੱਪ ਆਪਸੀ ਤਾਲਮੇਲ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਿਰ ਆਪਣੇ ਲੁਕਣ ਟਿਕਾਣਿਆਂ ਤੇ ਜਾ ਕੇ ਰੁਪੋਸ ਹੋ ਜਾਂਦੇ ਹਨ | ਜਿਸ ਤੇ ਪੁਲਿਸ ਨੇ ਇਹਨਾਂ ਦੇ ਲੁਕਣ ਟਿਕਾਣਿਆਂ ਦੇ ਸੁਰਾਗ ਲਗਾਏ ਅਤੇ ਇਹਨਾਂ ਵੱਲੋਂ ਇੱਕ ਦੂਜੇ ਗਰੁੱਪ ਨੂੰ ਮਿਲਣ ਲਈ ਵਰਤੇ ਜਾ ਰਹੇ ਕੋਡਾ ਨੂੰ ਵੀ ਡੀ ਕੋਡ ਕੀਤਾ ਅਤੇ ਸਾਰੇ ਟਿਕਾਣਿਆਂ ਉੱਪਰ ਸੋਰਸ ਲੱਗਾ ਦਿੱਤੇ | ਅੱਜ ਮਿਤੀ 19/07/16 ਨੂੰ ਇਸ ਗੈਂਗ ਦੇ ਮੈਂਬਰਾਂ ਦੇ ਨੀਲਪੁਰ ਰਾਜਪੁਰਾ ਵਿਖੇ ਇੱਕ ਕੋਠੀ ਵਿੱਚ ਇਕੱਠੇ ਹੋਣ ਬਾਰੇ ਜਿਉਂ ਹੀ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਨੂੰ ਖ਼ੁਫ਼ੀਆ ਇਤਲਾਹ ਮਿਲੀ ਤਾਂ ਤੁਰੰਤ ਐਕਸ਼ਨ ਲੈਂਦਿਆਂ ਇਤਲਾਹ ਮੁਤਾਬਿਕ ਮੁਕੱਦਮਾ ਨੰਬਰ 173 ਮਿਤੀ 19/07/16 ਅ/ਧ 399,402,413,473,120-ਨ,੦੍ਹਙ,25/54/59 ਂ-ਂਙ“ ਥਾਣਾ ਸਿਟੀ ਰਾਜਪੁਰਾ ਦਰਜ ਕਰਾ ਕੇ ਗਿਰੋਹ ਦੇ ਇਸ ਖ਼ੁਫ਼ੀਆ ਟਿਕਾਣੇ ਨੂੰ ਚੁਫੇਰੀਂ ਘੇਰਾ ਪਾਕੇ ਕੋਠੀ ਅੰਦਰ ਪਲਾਨ ਬਣਾ ਰਹੇ ਪੰਜੇ ਹਥਿਆਰਬੰਦ ਸ਼ਖ਼ਸਾਂ, 1) ਕੰਵਰ ਰਣਦੀਪ ਸਿੰਘ “ ਐਸ.ਕੇ ਪੁੱਤਰ ਸੁਖ ਮੇਲ ਸਿੰਘ ਵਾਸੀ ਬਾਰਨ ਥਾਣਾ ਤ੍ਰਿਪੜੀ ਪਟਿਆਲਾ, 2) ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬੀਰੋਵਾਲ ਜ਼ਿਲ੍ਹਾ ਨਵਾਂ ਸ਼ਹਿਰ, 3) ਸੁਰਿੰਦਰ ਸਿੰਘ “ ਮੰਗਾ ਛੱਬੀ ਪੁੱਤਰ ਜੰਗੀਰ ਸਿੰਘ ਵਾਸੀ ਮੁਲੇਵਾਲ ਰਾਈਆ ਥਾਣਾ ਸਾਹਕੋਟ ਜ਼ਿਲ੍ਹਾ ਜਲੰਧਰ, 4) ਜਤਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖਾਸੀਆਂ ਥਾਣਾ ਸਨੌਰ ਜ਼ਿਲ੍ਹਾ ਪਟਿਆਲਾ, 5) ਗੁਰਚਰਨ ਸਿੰਘ “ ਰੂਪੀ ਪੁੱਤਰ ਦਿਲਾਵਰ ਸਿੰਘ ਵਾਸੀ ਪਿੰਡ ਮਾਜਰੀ ਜੱਟਾ ਜ਼ਿਲ੍ਹਾ ਰੋਪੜ ਨੂੰ ਕਾਬੂ ਕਰ ਕੇ ਗ੍ਰਿਫ਼ਤਾਰ ਕਰ ਲਿਆ ਅਤੇ ਉਹ ਨਾ ਪਾਸੋਂ ਉਹ ਨਾ ਦੇ ਨਜਾਇਜ਼ ਹਥਿਆਰ ਐਮੋਨੀਸਨ ਅਤੇ ਖੋਹੀ ਹੋਈਆਂ ਕਾਰਾ ਬਰਾਮਦ ਕਰ ਲਈਆਂ |
ਆਈ.ਜੀ.ਪਟਿਆਲਾ ਜ਼ੋਨ ਨੇ ਇਹ ਵੀ ਦੱਸਿਆ ਕਿ ਇਸ ਗਿਰੋਹ ਨੇ ਕਿਰਾਏ ਦੇ ਮਕਾਨ ਲੈ ਕੇ,ਹਰਿਆਣਾ,ਯੂ.ਪੀ.ਚੰਡੀਗੜ੍ਹ ਅਤੇ ਮੋਹਾਲੀ ਵਿਖੇ ਵੱਖ ਵੱਖ ਥਾਵਾਂ ਤੇ ਆਪਣੇ ਹੋਰ ਵੀ ਲੁਕਣ ਟਿਕਾਣੇ ਬਣਾਏ ਹੋਏ ਸਨ ਤੇ ਵਾਰਦਾਤ ਕਰਨ ਤੋ ਬਾਅਦ ਇਹ ਸਟੂਡੈਂਟਸ ਦੇ ਭੇਸ ਵਿੱਚ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ ਸਨ | ਇਹਨਾਂ ਹੀ ਟਿਕਾਣਿਆਂ ਤੇ ਖੋਹੀ ਹੋਈ ਗੱਡੀਆਂ ਵੀ ਲੁਕਾ ਛੁਪਾ ਲੈਂਦੇ ਸੀ ਤੇ ਕਈ ਵਾਰੀ ਖੋਹੇ ਵਹੀਕਲਾਂ ਨੂੰ ਪਬਲਿਕ ਪਾਰਕਿੰਗ ਵਿੱਚ ਪਾਰਕ ਕਰ ਦਿੰਦੇ ਸੀ| ਜਿੱਥੋਂ ਸੁਵਿਧਾ ਮੁਤਾਬਿਕ ਦੂਜਾ ਮੈਂਬਰ ਗੱਡੀ ਹਾਸਲ ਕਰ ਲੈਂਦਾ ਸੀ| ਇਹਨਾਂ ਦੀ ਗ੍ਰਿਫ਼ਤਾਰੀ ਨਾਲ ਲੁੱਟ ਖੋਹਾਂ ਦੀਆ ਵਾਰਦਾਤਾਂ ਨੂੰ ਠੱਲ੍ਹ ਪਈ ਹੈ| ਸਾਰੇ ਗ੍ਰਿਫ਼ਤਾਰ ਦੋਸੀਆ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਇੰਕਸ਼ਾਫ਼ ਹੋਣ ਦੀ ਸੰਭਾਵਨਾ ਹੈ |

