ਪਟਿਆਲਾ

ਈ.ਅੋਸ਼ਧੀ ਅਤੇ ਈ.ਡਾਇਨੋਸਟਿਕ ਸੈਂਟਰ ਦਾ ਰਿੱਬਨ ਕੱਟ ਕੇ ਕੀਤਾ ਉਦਘਾਟਨ

ਪਟਿਆਲਾ 19 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋ ਮਰੀਜਾਂ ਨੂੰ ਇੱਕ ਛੱਤ ਨੀਚੇ ਦਵਾਈਆਂ ਅਤੇ ਲੈਬ ਟੈਸਟ ਦੀ ਸੁਵਿਧਾ ਪ੍ਰਦਾਨ ਕਰਨ ਤਹਿਤ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ ਵਿਖੇ ਖੋਲੇ ਈ.ਔਸ਼ਧੀ ਅਤੇ ਈ. ਡਾਇਨੋਸਟਿਕ ਸੈਂਟਰ ਦਾ ਉਦਘਾਟਨ ਸੂਲਰ ਏਰੀਏ ਦੇ ਸਰਪੰਚ ਸ੍ਰ. ਖੁਸ਼ਵੰਤ ਸਿੰਘ ਦੀ ਮੋਜੁਦਗੀ ਵਿਚ 108 ਸਾਲਾ ਬਾਬਾ ਜਗਜੀਤ ਸਿੰਘ ਵੱਲੋ ਰਿਬਨ ਕੱਟ ਕੇ ਕੀਤਾ ਗਿਆ।
ਇਸ ਮੋਕੇ ਉਹਨਾਂ ਨਾਲ ਡਾ. ਰਿਸ਼ਮਾ ਭੋਰਾ, ਡਾ. ਰੂਬਲ, ਡਾ.ਅਨੁਪਮਪ੍ਰੀਤ , ਫਾਰਮਾਸਿਸਟ ਹਰਬੰਸ ਸਿੰਘ ਅਤੇ ਪਰਮਿੰਦਰ ਕੋਰ, ਅੰਜੁ ਬਾਲਾ, ਸੁਨੀਤਾ ਰਾਣੀ ਅਤੇ ਸਟਾਫ ਹਾਜਰ ਸੀ।
ਉਦਘਾਟਨ ਮੋਕੇ ਬੋਲਦਿਆਂ ਸਰਪੰਚ ਖੂਸ਼ਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਇਹ ਇਕ ਸਲਾਘਾ ਯੋਗ ਕਦਮ ਹੈ ਕਿ ਹਸਪਤਾਲਾਂ ਵਿਚ ਇਲਾਜ ਦੋਰਾਣ ਮਰੀਜਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸੇ ਲਈ ਮਰੀਜਾਂ ਦੀ ਸਹੁਲਤ ਨੂੰ ਮੁਖ ਰਖਦੇ ਹੋਏ ਅਜਿਹੇ ਸੈਂਟਰ ਸਰਕਾਰੀ ਹਸਪਤਾਲਾ ਵਿਚ ਖੋਲੇ ਗਏ ਹਨ ਤਾਂ ਜੋ ਮਰੀਜਾਂ ਨੂੰ ਇਕੋ ਥਾਂ ਤੇ ਮੁਫਤ ਦਵਾਈਆਂ ਦਿਤੀਆਂ ਜਾ ਸਕਣ ਅਤੇ ਉਹਨਾ ਦੇ ਲੈਬ ਟੈਸਟ ਹੋ ਸਕਣ।
ਡਾ. ਰਿਸ਼ਮਾ ਭੋਰਾ ਨੇ ਕਿਹਾ ਕਿ ਅਜਿਹੇ ਸੈਂਟਰ ਖੁੱਲਣ ਨਾਲ ਹੁਣ ਮਰੀਜਾਂ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਦੋਰਾਣ ਦਵਾਈਆਂ ਅਤੇ ਟੈਸਟਾ ਲਈ ਵੱਖ ਵੱਖ ਥਾਂਵਾ ਤੇ ਜਾਣ ਦੀ ਲੋੜ ਨਹੀ ਪਵੇਗੀ ।
ਉਹਨਾਂ ਕਿਹਾ ਕਿ ਇਸ ਸੈਂਟਰ ਵਿਚ ਅੱਜ ਤੋ ਕੰਮਕਾਰ ਸ਼ੂਰੁ ਹੋ ਗਿਆ ਹੈ ।ਇਸ ਸੈਂਟਰ ਵਿਚ ਹੁਣ ਮਰੀਜਾਂ ਨੂੰ ਮੁਫਤ ਦਵਾਈਆਂ ਦੇ ਨਾਲ ਨਾਲ ਮਰੀਜਾ ਦੇ ਲੋੜਵੰਦ ਲੈਬ ਟੈਸਟ ਵੀ ਮੁੱਫਤ ਕੀਤੇ ਜਾਣਗੇ ।

Leave a Reply

Your email address will not be published. Required fields are marked *