ਪਟਿਆਲਾ

ਜੋਤਿਸ਼ ਸੰਮੇਲਨ ਦਾ ਹੋਇਆ ਆਯੋਜਨ

ਪਟਿਆਲਾ ਅਤੇ ਪੰਜਾਬ ਦੇ ਜੋਤਸ਼ੀਆਂ ਨੇ ਲਿਆ ਹਿੱਸਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅਗਾਮੀ ਬਸੰਤ ਪੰਚਮੀ ਅਤੇ ਮਕਰ ਸਕਰਾਂਤੀ ਨੂੰ ਸਮਰਪਤ ਮੁਹਾਲੀ ਦੇ ਐਸਟਰੋ ਮਾਲ ਵਿਖੇ ਇਕ ਵੱਡੇ ਜੋਤੀਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਟਿਆਲਾ, ਮੁਹਾਲੀ, ਚੰਡੀਗੜ੍ਹ ਅਤੇ ਪੰਜਾਬ ਤੋਂ ਵੱਡੇ ਪੱਧਰ ਤੇ ਜੋਤਸ਼ੀਆਂ ਨੇ ਭਾਗ ਲਿਆ। ਇਸ ਮੌਕੇ ਜੋਤਿਸ਼ ਸਮੇਲਨ ਦੇ ਆਯੋਜਕ ਦੀਪਕ ਅਹੂਜਾ ਅਤੇ ਅਚਾਰੀਆ ਊਸ਼ਾ ਵਸੁੰਧਰਾ ਨੇ ਦੱਸਿਆ ਇਸ ਮੇਲੇ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸੰਮੇਲਨ ਵਿਚ ਪਹੁੰਚੇ ਹੱਥ ਰੇਖਾ ਦੇ ਮਾਹਿਰ ਜੋਤਸ਼ੀ ਨਵਦੀਪ ਮਦਾਨ ਨੇ ਦੱਸਿਆ ਕਿ ਉਨ੍ਹਾਂ ਨੇ 370 ਦੇ ਕਰੀਬ ਲੋਕਾਂ ਦਾ ਹੱਥ ਦੇ ਕੇ ਉਨ੍ਹਾਂ ਨੂੰ ਮੁਫ਼ਤ ਵਿਚ ਜੋਤਿਸ਼ ਦਾ ਸਲਾਹ ਵੀ ਦਿੱਤੀ।

ਜੋਤਿਸ਼ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਹ ਇਕ ਤਰ੍ਹਾਂ ਦਾ ਵਿਗਿਆਨ ਹੈ ਅਤੇ ਉਹ ਇਸ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜੇ ਹੋਏ ਹਨ। ਲੋਕਾਂ ਦੀ ਹੱਥ ਰੇਖਾ ਵੇਖ ਕੇ ਉਨ੍ਹਾਂ ਦੇ ਜੀਵਨ, ਭਵਿਖੱ, ਭੂਤਕਾਲ ਅਤੇ ਵਰਤਮਾਨ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਅੰਦਾਜ਼ਾ ਮਿਲ ਜਾਂਦਾ ਹੈ ਅਤੇ ਅਗਰ ਵਿਅਕਤੀ ਦੇ ਜੀਵਨ ਵਿੱਚ ਕੁਝ ਬੁਰਾ ਹੋਣ ਵਾਲਾ ਹੈ ਤਾਂ ਉਸਨੂੰ ਸਹੀ ਅਤੇ ਸਟੀਕ ਸਲਾਹ ਦੇਕੇ ਉਸ ਆਉਣ ਵਾਲੇ ਬੁਰੇ ਵਾ ਵਕ਼ਤ ਨੂੰ ਟਾਲਿਆ ਜਾ ਸਕਦਾ ਹੈ। ਇਸ ਮੌਕੇ ਸੰਮੇਲਨ ਦੌਰਾਨ ਪ੍ਰਸਿੱਧ ਜੋਤਸ਼ੀ ਨਵਦੀਪ ਮਦਾਨ ਸਮੇਤ ਆਏ ਹੋਏ ਪ੍ਰਮੁੱਖ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ।

Leave a Reply

Your email address will not be published. Required fields are marked *