ਪੰਜਾਬਪਟਿਆਲਾ

ਪੰਜਾਬ ਦੇ ਲਕ ਕੇਜਰੀਵਾਲ ਵਰਗੇ ਝੂਠੇ ਵਿਅਕਤੀ ਦੇ ਝਾਂਸੇ ਵਿਚ ਨਹੀਂ ਆਉਣਗੇ : ਚੰਦੂਮਾਜਰਾ

ਬਹਾਦਰਗੜ੍ਹ/ਪਟਿਆਲਾ, 31 ਜਨਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਭਰੋਸਾ ਪ੍ਰਗਟਾਇਆ ਹੈ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਵਰਗੇ ਝੂਠੇ, ਮਕਾਰ ਅਤੇ ਬੇਈਮਾਨ ਵਿਅਕਤੀ ਦੇ ਝਾਂਸੇ ਵਿਚ ਨਹੀਂ ਆਉਣਗੇ ਅਤੇ ਪੰਜਾਬ ਵਿਚ ਹੋ ਰਹੇ ਵਿਕਾਸ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਸੂਬੇ ਵਿਚ ਮੁੜ ਅਕਾਲੀ-ਭਾਜਪਾ ਸਰਕਾਰ ਬਣਾਉਣਗੇ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਕੇਜਰੀਵਾਲ ਪੰਜਾਬ ਦੀ ਭਾਈਚਾਰਕ ਸਾਂਝ, ਭਲਾਈ ਅਤੇ ਤਰੱਕੀ ਲਈ ਖ਼ਤਰਾ ਖੜਾ ਕਰਨਗੇ।

ਅਰਵਿੰਦ ਕੇਜਰੀਵਾਲ ਨੂੰ ਧੋਖੇਬਾਜ ਦਸਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਨੇ ਉਸੇ ਵਿਅਕਤੀ ਨਾਲ ਧੋਖਾ ਕੀਤਾ ਹੈ ਜਿਸ ਨੇ ਵੀ ਉਸ ਦੀ ਮਦਦ ਕੀਤੀ। ਉਹਨਾਂ ਇਸ ਸਬੰਧੀ ਬਜ਼ੁਰਗ ਗਾਂਧੀਵਾਦੀ ਆਗੂ ਅੰਨਾਂ ਹਜ਼ਾਰੇ ਅਤੇ ਸੁੱਚਾ ਸਿੰਘ ਛੋਟੇਪੁਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅਜਿਹੇ ਧੋਖੇਬਾਜ ਵਿਅਕਤੀ ਉੱਤੇ ਭੋਰਾ ਵੀ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ। ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਨੂੰ ਦੇ ਉਮੀਦਵਾਰਾਂ ਨੂੰ ਵੋਟ ਪਾਉਣਾ ਆਪਣੇ ਪੈਰਾਂ ਉੱਤੇ ਕੁਹਾੜੀ ਮਾਰਨ ਦੇ ਬਰਾਬਰ ਹੈ ਇਸ ਲਈ ਉਸ ਮਗਰ ਤੁਰ ਰਹੇ ਪੰਜਾਬੀਆਂ ਨੂੰ ਮੁੜ ਸੋਚਣਾ ਚਾਹੀਦਾ ਹੈ।
ਸਨੌਰ ਹਲਕੇ ਤੋਂ ਪਾਰਟੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਖੜ੍ਹੇ ਕੀਤੇ ਗਏ ਦੋਵੇਂ ਹੀ ਉਮੀਦਵਾਰ ਸਿਰੇ ਦੇ ਮੌਕਾਪ੍ਰਸਤ ਹਨ ਜੋ ਹਰ ਚੋਣ ਮੌਕੇ ਪਾਰਟੀ ਬਦਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ ਉਹ ਖੁਦ ਬਲਕਿ ਉਨ੍ਹਾਂ ਦਾ ਪੂਰਾ ਪਰਿਵਾਰ ਪਿਛਲੇ ੩੦ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ।
ਅਕਾਲੀ ਆਗੂ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਸਰਕਾਰ ਬਣਨ ਤੋਂ ਬਾਅਦ ਜਿਥੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ, ਧਰਮਸ਼ਾਲਾਵਾਂ ਦੀ ਉਸਾਰੀ ਕਰਵਾਉਣ, ਲਿੰਕ ਸੜਕਾਂ ਚੌੜੀਆਂ ਅਤੇ ਮਜਬੂਤ ਕਰਨ ਵਰਗੇ ਸਾਂਝੇ ਕਾਰਜ ਕਰਵਾÂੈ ਜਾਣਗੇ, ਉਥੇ ਇਲਾਕੇ ਦੇ ਸਨਅਤੀਕਰਨ ਰਾਹੀਂ ਬੇਰੁਜਗਾਰੀ ਦੂਰ ਕਰਨ ਲਈ ਕੇਂਦਰ ਸਰਕਾਰ ਦੀ ਮਦਦ ਨਾਲ ਵੱਡੀਆਂ ਸਨਅਤਾਂ ਲਿਆਂਦੀਆਂ ਜਾਣਗੀਆਂ।
ਪਿੰਡ ਸ਼ੰਕਰਪੁਰ ਅਤੇ ਆਲਮਪੁਰ ਵਿਖੇ ਹੋਏ ਭਰਵੇਂ ਚੋਣ ਜਲਸਿਆਂ ਦੌਰਾਨÊਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਦੀ ਪ੍ਰੇਰਨਾ ਸਦਕਾ ਕਾਗਰਸ ਛੱਡ ਕੇ ਮਹਿੰਦਰ ਸਿੰਘ ਗਿੱਲ, ਹਰਭਜਨ ਸਿੰਘ, ਬਲਕਾਰ ਸਿੰਘ, ਦਰਸ਼ਨ ਸਿੰਘ ਪਰਿਵਾਰਾਂ ਤੇਸਮਰਥਕਾਂ ਸਣੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਜਦੋਂਕਿ ਜਤਿੰਦਰ ਸਿੰਘ ਮੁਹੱਬਤਪੁਰ ਮੈਂਬਰ ਬਲਾਕ ਸੰਮਤੀ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਛੱਡ ਕੇ ਰਣਜੀਤ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਭਿੰਦਰ ਸਿੰਘ, ਜਤਿੰਦਰ ਸਿੰਘ ਕਾਹਲੋਂ, ਬਲਵੀਰ ਸਿੰਘ, ਅੰਗਰੇਜ਼ ਸਿੰਘ, ਮਲਕੀਤ ਕੋਟੀਆ, ਸੁਖਵਿੰਦਰ ਸਿੰਘ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪ੍ਰੋ. ਚੰਦੂਮਾਜਰਾ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਅੰਦਰ ਬਣਦਾ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿਵਾਇਆ।
ਅੱਜ ਪਿੰਡ ਆਲਮਪੁਰ, ਰਾÂਹੇਪੁਰ ਮੰਡਲਾਂ, ਸ਼ੰਕਰਪੁਰ ਵਿਖੇ ਹੋਏ ਚੋਣ ਜਲਸਿਆਂ ਦੌਰਾਨ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਲਖਵਿੰਦਰ ਸਿੰਘ ਵੜੈਚ, ਪ੍ਰੀਤਮ ਸਿੰਘ, ਅਮਰੀਕ ਸਿੰਘ, ਜਸਵੰਤ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਭਜਨ ਸਿੰਘ ਸ਼ੰਕਰਪੁਰ, ਜਤਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਭਜਨ ਸਿੰਘ ਮੁਹੱਬਤਪੁਰ, ਸੁਖਵੰਤ ਸਿੰਘ ਸਰਪੰਚ, ਜਸਪਾਲ ਸਿੰਘ, ਬਲਿਹਾਰ ਸਿੰਘ ਸ਼ੰਕਰਪੁਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *