ਪਟਿਆਲਾ

ਯੂਨੀਵਰਸਿਟੀ ਵਿੱਚ ਹੋਏ ਘਪਲਿਆਂ ਦੀ ਵਿਜਿਲੈਂਸ ਜਾਂਚ ਹੋਵੇ-ਸੈਫ਼ੀ

ਪਟਿਆਲਾ 4 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਨਵੇਂ ਕਾਰਜਕਾਰੀ ਵਾਈਸ-ਚਾਂਸਲਰ ਐਸ.ਕੇ.ਸੰਧੂ ਨੂੰ ਸੈਕੂਲਰ ਯੂਥ ਫ਼ੈਡਰੇਸ਼ਨ ਆਫ਼ ਇੰਡੀਆ ਸੈਫ਼ੀ ਪਾਰਟੀ ਦਾ ਵਫ਼ਦ ਵਾਈਸ-ਚਾਂਸਲਰ ਸਾਹਿਬ ਨੂੰ ਮਿਲਿਆ।

ਉਨ੍ਹਾਂ ਨੇ ਪਿਛਲੀ ਸਰਕਾਰ ਦੌਰਾਨ ਸਾਬਕਾ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਯੂਨੀਵਰਸਿਟੀ ਵਿਖੇ ਹੋਏ ਨੌਕਰੀਆਂ ਦੇ ਘਪਲੇ, ਵਿੱਤੀ ਅਤੇ ਪ੍ਰਸ਼ਾਸਨਿਕ ਘਪਲਿਆਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸੈਫ਼ੀ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਕਿ ਕਾਰਜਕਾਰੀ ਸਾਬਕਾ ਵਾਈਸ-ਚਾਂਸਲਰ ਸ਼੍ਰੀ ਅਨੁਰਾਗ ਵਰਗਾ ਜੀ ਨੂੰ ਸਾਡੀ ਪਾਰਟੀ ਵੱਲੋਂ 15 ਇੰਨਕੁਆਰੀਆਂ ਸਬੰਧੀ ਪੱਤਰ ਦਿੱਤੇ ਸਨ, ਜਿਸ ਵਿੱਚ ਸਾਬਕਾ ਵਾਈਸ-ਚਾਂਸਲਰ ਸ਼੍ਰੀ ਅਨੁਰਾਗ ਵਰਮਾ ਨੇ ਵੱਖ-ਵੱਖ ਕਮੇਟੀਆਂ ਬਣਾ ਕੇ ਇੰਨਕੁਆਰੀ ਕਰਵਾਈ ਸੀ ਜਿਸ ਵਿੱਚ ਯੂਨੀਵਰਸਿਟੀ ਵਿੱਚ ਕਾਫ਼ੀ ਵੱਡੀ ਮਾਤਰਾ ਵਿੱਚ ਨੌਕਰੀ ਘਪਲੇ, ਵਿੱਤੀ ਅਤੇ ਪ੍ਰਸ਼ਾਸਨਿਕ ਘਪਲੇ ਸਾਹਮਣੇ ਆਏ। ਇਸ ਸਬੰਧੀ ਕਾਰਜਕਾਰੀ ਵਾਈਸ-ਚਾਂਸਲਰ ਸਾਹਿਬ ਐਸ.ਕੇ.ਸੰਧੂ ਨੂੰ ਸੈਫ਼ੀ ਵਫ਼ਦ ਮਿਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਹੋਈਆਂ ਇੰਨਕੁਆਰੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਇੰਨਕੁਆਰੀਆਂ ਦੀ ਵਿਜਿਲੈਂਸ ਜਾਂਚ ਵੀ ਕਰਵਾਈ ਜਾਵੇ। ਇਸ ਮੌਕੇ ਸ਼੍ਰੀ ਸੰਧੂ ਨੇ ਕਿਹਾ ਕਿ ਪਿਛਲੇ ਕਾਰਜਕਾਰੀ ਵਾਈਸ-ਚਾਂਸਲਰ ਨੇ 25 Non-5ligible ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਸੀ, ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ 6ake ਭਰਤੀਆਂ ਹੋਈਆਂ ਹਨ। ਕਾਰਜਕਾਰੀ ਵਾਈਸ-ਚਾਂਸਲਰ ਸ਼੍ਰੀ ਐਸ.ਕੇ.ਸੰਧੂ ਨੇ ਇਨ੍ਹਾਂ ਇੰਨਕੁਆਰੀਆਂ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਧਿਕਾਰੀਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ। ਇਸ ਮੌਕੇ ਯੂਨੀਵਰਸਿਟੀ ਸੈਫ਼ੀ ਪ੍ਰਧਾਨ ਸ਼੍ਰੀ ਗੁਰਵਿੰਦਰ ਗੁਰੀ, ਮੁਹੱਬਤ ਸਿੰਘ, ਕਰਮਜੀਤ ਸਿੰਘ ਅਤੇ ਅਮਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *