ਪਟਿਆਲਾ

ਆਧੁਨਿਕ ਸਿੱਖਿਆ ਵਿੱਚ ਟੀਚਿੰਗ ਲਰਨਿੰਗ ਮੈਟੀਰੀਅਲ ਦੀ ਵਰਤੋਂ ਅਤਿ ਜਰੂਰੀ: ਬਾਂਸਲ

ਪਟਿਆਲਾ, 21 ਜੁਲਾਈ (ਮਧੂਸਾਰ ਬਿਊਰੋ) ਅਮੈਰਿਕਨ ਇੰਡਿਆ ਫਾਊਂਡੇਸ਼ਨ ਵਲੋਂ ਸਿੱਖਿਆ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਵਿਖੇ ਡਿਜਿਟਲ ਇਕੂਲਾਈਜਰ ਪ੍ਰੋਗਰਾਮ ਅਧੀਨ ਦੋ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲ੍ਹੇ ਦੇ ਸਮਾਜਿਕ ਵਿਗਿਆਨ, ਗਣਿਤ, ਅੰਗਰੇਜੀ ਅਤੇ ਸਾਂਇਸ ਵਿਸ਼ਿਆਂ ਦੇ 170 ਅਧਿਆਪਕਾਂ ਨੇ ਭਾਗ ਲਿਆ।

ਵਰਕਸ਼ਾਪ ਦੇ ਰਸਮੀਂ ਉਦਘਾਟਨ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਪ ਜਿਲ੍ਹਾ ਸਿੱਖਿਆ ਅਫਸਰ (ਸ) ਪਟਿਆਲਾ ਸੰਜੀਵ ਕੁਮਾਰ ਬਾਂਸਲ ਨੇ ਆਪਣੇ ਸਬੋਧਨ ਦੌਰਾਨ ਆਧੁਨਿਕ ਸਿੱਖਿਆ ਤਕਨੀਕਾਂ ਅਤੇ ਟੀਚਿੰਗ ਲਰਨਿੰਗ ਮੈਟੀਰੀਅਲ ਦੀ ਵਰਤੋਂ ਨੂੰ ਅਤਿ ਜਰੂਰੀ ਦੱਸਿਆ।ਬਾਂਸਲ ਨੇ ਕਿਹਾ ਕਿ ਵਿਭਾਗ ਵਲੋਂ ਅਧਿਆਪਕਾਂ ਨੂੰ ਦਿੱਤੀ ਟ੍ਰੇਨਿੰਗ ਸਹੀ ਅਰਥਾਂ ਵਿੱਚ ਤਾਂ ਹੀ ਲਾਹੇਵੰਦ ਸਾਬਤ ਹੋ ਸਕਦੀ ਹੈ ਜੇਕਰ ਇਸ ਦਾ ਲਾਭ ਵਿਦਿਆਰਥੀਆਂ ਤੱਕ ਪਹੁੰਚੇ।ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਰੂਚੀ ਵਧਾਉਣ ਲਈ ਵਿਸ਼ਾ ਮਾਹਰਾਂ ਵਲੋਂ ਹਰ ਸੰਭਵ ਉਪਰਾਲਾ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਜਾਣਕਾਰੀ ਦਿੰਦਿਆ ਫਾਊਂਡੇਸ਼ਨ ਦੇ ਜੋਨਲ ਹੈਡ ਰਵੀਨ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਪਟਿਆਲਾ ਦੇ 50 ਸਕੂਲਾਂ ਵਿੱਚ ਡਿਜਿਟਲ ਇਕੂਲਾਈਜਰ ਪ੍ਰੋਗਰਾਮ ਚਲਾਇਆ ਗਿਆ ਸੀ। ਪ੍ਰੋਗਰਾਮ ਦੀ ਸਫਲਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਉੱਪਰ ਪਏ ਸਕਾਰਾਤਮਕ ਪ੍ਰਭਾਵ ਨੂੰ ਮੁੱਖ ਰੱਖਦਿਆਂ ਇਸ ਵਿੱਦਿਅਕ ਵਰ੍ਹੇ ਤੋਂ ਇਹ ਪ੍ਰੋਗਰਾਮ ਜਿਲ੍ਹੇ ਦੇ 170 ਸਰਕਾਰੀ ਸਕੂਲਾਂ ਵਿੱਚ ਚਲਾਇਆ ਜਾਵੇਗਾ।
ਅਮੈਰਿਕਨ ਇੰਡਿਆ ਫਾਊਂਡੇਸ਼ਨ ਦੇ ਜੋਨਲ ਹੈਡ ਰਵੀਨ ਸਿੰਘ, ਜਿਲ੍ਹਾ ਹੈਡ ਮਨਿੰਦਰ ਸਿੰਘ, ਰੋਪੜ ਤੋਂ ਜਿਲ੍ਹਾ ਹੈਡ ਅੰਜੂ ਜੈਨ, ਟ੍ਰੇਨਰ ਤਰਨਦੀਪ ਕੌਰ ਅਤੇ ਰਿਸੋਰਸ ਪਰਸਨ ਅਭਿਨਵ ਜੋਸ਼ੀ ਵਲੋਂ ਡਿਜੀਟਲ ਵੇ ਆਫ ਟੀਚਿੰਗ, ਫਲਿੱਪ ਕਲਾਸ, ਵਿੱਤੀ ਸਾਖਰਤਾ ਅਤੇ ਸਵੱਛਤਾ ਅਭਿਆਨ ਜਾਗਰੂਕਤਾ ਸਬੰਧੀ ਅਧਿਆਪਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ। ਟ੍ਰੇਨਿੰਗ ਲੈਣ ਲਈ ਆਏ ਅਧਿਆਪਕਾਂ ਵਲੋਂ ਵੀ ਸਬੰਧਿਤ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਮੌਕੇ ਫਾਊਂਡੇਸ਼ਨ ਦੇ ਟ੍ਰੇਨਰ ਗੌਰਵ ਮੱਗੂ, ਪਰਵਿੰਦਰ ਸਿੰਘ, ਰਜਤ ਖੰਨਾ, ਵਿਕਾਸ ਦੱਤਾ,ਅਮਨਦੀਪ ਸਿੰਘ ਰਿਸ਼ੀ, ਨੀਰਜ ਬਾਲਾ, ਮਾਣਿਕ ਸਿੰਗਲਾ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ, ਗੱਜੂਮਾਜਰਾ ਤੋਂ ਪ੍ਰਿੰਸੀਪਲ ਮੰਜੂ ਭੱਟੀ, ਸੁਖਵਿੰਦਰ ਕੌਰ ਅਤੇ ਸੁਖਰਾਜ ਕੁਮਾਰ ਵੀ ਮੌਜੂਦ ਸਨ।

Leave a Reply

Your email address will not be published. Required fields are marked *