ਹਰਪਾਲ ਜੁਨੇਜਾ ਅਤੇ ਉਹਨਾਂ ਦੇ ਪਰਿਵਾਰ ਨੂੰ ਕੀਤਾ ਸ਼੍ਰੀ ਸਿਰਡੀ ਸਾਂਈ ਕ੍ਰਿਪਾ ਸੇਵਾ ਸੁਸਾਇਟੀ ਨੇ ਸਨਮਾਨਤ
ਪਟਿਆਲਾ, 1 ਜਨਵਰੀ (ਮਧੂਸਾਰ ਬਿਊਰੋ) ਨਵੇਂ ਸਾਲ ਦੀ ਆਦਮ ‘ਤੇ ਵਿਸ਼ਾਲ ਸਾਂਈ ਭਜਨ ਸੰਧਿਆ ਦੇ ਦੌਰਾਨ ਸ਼੍ਰੀ ਸਿਰਡੀ ਸਾਂਈ ਕ੍ਰਿਪਾ ਸੇਵਾ ਸੁਸਾਇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਉਹਨਾਂ ਦੀ ਧਰਮ ਪਤਨੀ ਅਨੂ ਜੁਨੇਜਾ, ਯੁਵਰਾਜ ਜੁਨੇਜਾ ਅਤੇ ਬੇਟੀ ਪਰੀਨੂਰ ਜੁਨੇਜਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਸ੍ਰੀ ਜੁਨੇਜਾ ਭਜਨ ਸਾਂਈ ਸੰਧਿਆ ਵਿਚ ਸਾਂਈ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਗਏ ਹੋਏ ਸਨ। ਜਿਥੇ ਸੁਸਾਇਟੀ ਵੱਲੌਂ ਜੁਨੇਜਾ ਪਰਿਵਾਰ ਵੱਲੋਂ ਸ਼ਹਿਰ ਦੇ ਵਿਕਾਸ ਵਿਚ ਪਾਏ ਯੋਗਦਾਨ ਅਤੇ ਵਿਸ਼ੇਸ਼ ਤੌਰ ‘ਤੇ ਸਮਾਜ ਸੇਵਾ ਵਿਚ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀ ਹਰਪਾਲ ਜੁਨੇਜਾ ਨੇ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਉਹਨਾਂ ਕਿਹਾ ਕਿ ਸੁਸਾਇਟੀ ਲੋਕਾਂ ਨੂੰ ਸਿੱਧੇ ਤੌਰ ‘ਤੇ ਧਾਰਮਿਕਤਾ ਨਾਲ ਜੋੜ ਰਹੀ ਹੈ। ਉਹਨਾਂ ਕਿਹਾ ਕਿ ਸੁਸਾਇਟੀ ਦੇ ਕੰਮਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ।

