ਪੰਜਾਬ

ਦਿਲਜੀਤ ਸਿੰਘ ਬੇਦੀ ਨੇ ਸੁਖਦੇਵ ਸਿੰਘ ਰਿਆਤ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 10 ਮਾਰਚ (ਮਧੂਸਾਰ ਬਿਊਰੋ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਨੈਸ਼ਨਲ ਪ੍ਰਧਾਨ ਅਤੇ ਸਿੱਖ ਬੰਧੂ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਸ. ਸੁਖਦੇਵ ਸਿੰਘ ਰਿਆਤ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਸਨਮਾਨਿਤ ਕੀਤਾ ਗਿਆ।

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ. ਦਿਲਜੀਤ ਸਿੰਘ ਬੇਦੀ ਨੇ ਸ. ਰਿਆਤ ਨੂੰ ਸਿਰੋਪਾਓ, ਧਾਰਮਿਕ ਪੁਸਤਕਾਂ ਦਾ ਸੈੱਟ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਸੁਖਦੇਵ ਸਿੰਘ ਰਿਆਤ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਾਸੋਂ ਰਾਮਗੜ੍ਹੀਆ ਬੁੰਗਾ ਲਈ ਪਰਕਰਮਾ ਵਿਚੋਂ ਰਾਹ ਦੇਣ ਲਈ ਮੰਗ ਵੀ ਰੱਖੀ ਤਾਂ ਜੋ ਸੰਗਤਾਂ ਲਈ ਇਤਿਹਾਸਕ ਬੁੰਗੇ ਦੇ ਦਰਸ਼ਨ ਕਰਨੇ ਸੁਖਾਲੇ ਹੋ ਸਕਣ।
ਇਸ ਮੌਕੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ. ਸੁਖਦੇਵ ਸਿੰਘ ਰਿਆਤ ਨਵੀਂ ਦਿੱਲੀ ਵਿਚ ਸਰਗਰਮ ਸਿੱਖ ਆਗੂ ਵਜੋਂ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਰਿਆਤ ਵੱਲੋਂ ਦਿੱਲੀ ਵਿਚ ਸਿੱਖਾਂ ਦੀ ਬੇਹਤਰੀ ਲਈ ਸਮਾਜਕ ਤੌਰ ‘ਤੇ ਨਿਭਾਈ ਜਾ ਰਹੀ ਭੂਮਿਕਾ ਅਤੇ ਸੇਵਾਵਾਂ ਸ਼ਲਾਘਾਯੋਗ ਹਨ। ਉਹ ਸਿੱਖਾਂ ਦੀ ਭਲਾਈ ਲਈ ਜ਼ਮੀਨੀ ਪੱਧਰ ‘ਤੇ ਨਿਰੰਤਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸਿੱਖੀ ਦੀ ਭਾਵਨਾ ਨਾਲ ਕੀਤੇ ਜਾਣ ਵਾਲੇ ਕਾਰਜਾਂ ਦੀ ਹਮੇਸ਼ਾ ਸਰਾਹਨਾ ਹੁੰਦੀ ਹੈ। ਉਨ੍ਹਾਂ ਸ. ਰਿਆਤ ਨੂੰ ਸ਼ੁੱਭਕਾਮਨਾਵਾਂ ਵੀ ਭੇਟ ਕੀਤੀਆਂ। ਇਸ ਮੌਕੇ ਸ. ਰਿਆਤ ਨੇ ਮਿਲ਼ੇ ਮਾਣ-ਸਨਮਾਨ ਲਈ ਸ. ਦਿਲਜੀਤ ਸਿੰਘ ਬੇਦੀ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਸ. ਦਲਜੀਤ ਸਿੰਘ ਦਿੱਲੀ, ਸ. ਸਰਵਣ ਸਿੰਘ ਪੰਡੋਰੀ ਕੱਦ, ਸ. ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *