ਪਟਿਆਲਾ

ਐਨ.ਸੀ.ਸੀ. ਦੀ 4 ਪੰਜਾਬ ਗਰਲ ਬਟਾਲੀਅਨ ਨੇ ਲਾਇਆ ਖ਼ੂਨ ਦਾਨ ਕੈਂਪ

ਪਟਿਆਲਾ, 31 ਜੁਲਾਈ (ਮਧੂਸਾਰ ਬਿਉਰੋ) ਐਨ.ਸੀ.ਸੀ. ਦੀ 4 ਪੰਜਾਬ ਗਰਜ ਬਟਾਲਿਅਨ ਨੇ ਆਸਰਾ ਕਾਲਜ, ਚੰਨੋਂ ਵਿਖੇ ਪੰਜਾਬ ਸਟੇਟ ਖ਼ੂਨ ਟ੍ਰਾਂਸਫਿਉਸ਼ਨ ਕੌਂਸਲ ਦੇ ਸਰਕਾਰੀ ਮੈਡੀਕਲ ਹਸਪਤਾਲ, ਪਟਿਆਲਾ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਇਆ। 4 ਪੰਜਾਬ ਗਰਜ ਬਟਾਲਿਅਨ ਦੇ ਸਟਾਫ ਸਮੇਤ ਬਹੁਤ ਸਾਰੇ ਉਤਸ਼ਾਹੀ ਭਾਗੀਦਾਰ ਅਤੇ ਪਿੰਡ ਦੇ ਵਸਨੀਕਾਂ ਨੇ ਇਸ ਚੰਗੇ ਕੰਮ ਵਿੱਚ ਹਿੱਸਾ ਲਿਆ। ਇਸ ਮੈਗਾ ਈਵੈਂਟ ਨੂੰ ਸਪੌਂਸਰ ਕਰਨ ਵਾਲੇ ਵੇਰਕਾ ਮਿਲਕ ਪਲਾਂਟ ਨੇ ਖ਼ੂਨਦਾਨੀਆਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਤੇ ਨੂੰ ਖ਼ੂਨ ਦਾਨ ਪ੍ਰਮਾਣ ਪੱਤਰ ਸਮੇਤ ਬੈਜ ਵੀ ਦਿੱਤੇ ਗਏ।

ਇਹ ਜਾਣਕਾਰੀ ਦਿੰਦਿਆਂ ਐਨ. ਸੀ. ਸੀ ਗਰੁਪ ਕਮਾਂਡਰ ਬ੍ਰਿਗੇਡੀਅਰ ਜੇ. ਐਸ. ਮਕੋਲ ਨੇ ਖ਼ੂਨ ਦਾਨ ਮੁਹਿੰਮ ਦੀ ਅਗਵਾਈ ਖ਼ੁਦ ਖ਼ੂਨ ਦਾਨ ਕਰਕੇ ਕੀਤੀ। ਉਨ੍ਹਾਂ ਨੇ ਖ਼ੂਨ ਦਾਨ ‘ਮਹਾਦਾਨ’ ਵਿੱਚ ਭਾਗ ਲੈਣ ਲਈ ਐਨ.ਸੀ.ਸੀ ਸਟਾਫ ਅਤੇ ਕੈਡਟਾਂ ਹੋਸਲਾ ਹਫ਼ਜਾਈ ਕੀਤੀ। ਐਨ.ਸੀ.ਸੀ ਗਰੁਪ ਕਮਾਂਡਰ ਨੇ ਆਸਰਾ ਗਰੁਪ ਆਫ ਇੰਸਟੀਟਿਯੁਸ਼ਨ ਵਿੱਚ ਚੱਲ ਰਹੇ ਸਲਾਨਾ ਦੱਸ ਰੋਜ਼ਾ ਟਰੈਨਿੰਗ ਕੈੰਪ ਦਾ ਜਾਇਜ਼ਾ ਲਾਇਆ ਅਤੇ ਸਾਰੇ ਕੈਡਟਾਂ ਨੂੰ ਭਵਿੱਖ ਵਿੱਚ ਸਮਾਜਿਕ ਸੇਵਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *