ਅਧਿਆਪਕਾਂ ਆਗੁਆਂ ਨੂੰ ਮੁੱਅਤਲ ਕਰਨਾ ਸਰਕਾਰ ਦੀ ਤਾਨਾਸ਼ਾਹੀ : ਮੁਲਾਜ਼ਮ ਫਰੰਟ ਪੰਜਾਬ
ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ
ਪਟਿਆਲਾ 9 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਦੇ ਮੁਲਾਜ਼ਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਮੁਲਾਜ਼ਮ ਫਰੰਟ ਪੰਜਾਬ ਨੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਆਗੂਆਂ ਨੂੰ ਪੰਜਾਬ ਸਰਕਾਰ ਵੱਲੋ ਮੁਅੱਤਲ ਕਰਨ ਦੀ ਸਖਤ ਨਿਖੇਧੀ ਕੀਤੀ।ਮੁਲਾਜ਼ਮ ਫਰੰਟ ਪੰਜਾਬ ਦੇ ਸੁਬਾਈ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਅਧਿਆਪਕਾ ਨੂੰ ਆਪਣੀਆਂ ਮੰਗਾ ਲਈ ਸੰਘਰਸ਼ ਕਰਨ ਦਾ ਸੰਵਿਧਾਨਕ ਅਧਿਕਾਰ ਹੈ।
ਉਹਨਾ ਕਿਹਾ ਕਿ ਅਦਾਲਤੀ ਹੁਕਮਾ ਦੇ ਬਾਵਜੂਦ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲਿਆਂ ਨੂੰ ਸਰਕਾਰ ਲਾਗੁ ਨਹੀ ਕਰ ਰਹੀ।ਉਹਨਾ ਕਿਹਾ ਕਿ ਪੰਜਾਬ ਵਿੰਚ ਹਜਾਰਾਂ ਮੁਲਾਜ਼ਮ ਨਿਗੁਣੀਆਂ ਤਨਖਾਹਾ ਤੇ ਕੰਮ ਕਰ ਰਹੇ ਹਨ।ਉਹਨਾ ਦੋਸ ਲਗਾਇਆ ਦੇਸ਼ ਦੇ ਸਰਮਾਏ ਨੂੰ ਸਿਆਸਤਦਾਨ ਵਰਤ ਰਹੇ ਰਹੇ ਹਨ।ਉਹਨਾ ਕਿਹਾ ਕਿ 2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਨਹੀ ਦਿੱਤੀ ਜਾ ਰਹੀ।ਪੰਜਾਬ ਦੇ ਮੁਲਾਜਮਾਂ ਦਾ ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ ਲਮਕਾਅ ਅਵਸਥਾਂ ਵਿੱਚ ਪਈਆਂ ਹਨ। ਉਹਨਾ ਕਿਹਾ ਕਿ ਸਰਕਾਰ ਦੀ ਮੁਲਾਜਮ ਮਾਰੂ ਨੀਤੀ ਤੇ ਕੱਚੇ ਅਧਿਆਪਕਾਂ ਤੇ ਹਰ ਵਰਗ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ 28 ਅਕਤੂਬਰ ਨੂੰ ਵਿਸਾਲ ਪ੍ਰਦਰਸ਼ਨ ਪਟਿਆਲਾ ਵਿਖੇ ਕੀਤਾ ਜਾਵੇਗਾ। ਜਿਸ ਵਿੱਚ ਸਮੱਚੇ ਪੰਜਾਬ ਵਿਚੋ ਹਜਾ ਮੁਲਾਜ਼ਮ ਸਮਲੀਅਤ ਕਰਨਗੇ।

