ਨਹਿਰ ‘ਚ ਛਾਲ ਮਾਰਨ ਦਾ ਮਾਮਲਾ : ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਹਸਪਤਾਲ ‘ਚ ਦਾਖਲ ਮਾਂ-ਧੀ ਦੇ ਨਾਲ ਕੀਤੀ ਮੁਲਾਕਾਤ
ਚੋਰੀ ਦੀ ਸ਼ਿਕਾਇਤ ਤੋਂ ਬਾਅਦ ਧਮਕਾਉਣ ਵਾਲੇ ਜਾਂਚ ਅਧਿਕਾਰੀ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ- ਪਵਨ ਗੁਪਤਾ
ਪਟਿਆਲਾ, 17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਲੰਘੇ ਦਿਨ ਪਟਿਆਲਾ ਦੇ ਮਾਡਲ ਟਾਊਨ ਵਿਖੇ ਸਥਿਤ ਘਰ ਦੇ ਮਾਲਕ ਵੱਲੋਂ ਨੌਕਰ ਤੇ ਲਗਾਏ ਗਏ ਚੋਰੀ ਦੇ ਇਲਜ਼ਾਮ ਤੋਂ ਬਾਅਦ ਨੌਕਰ ਰਾਮਚੰਦਰ ਵੱਲੋਂ ਪਤਨੀ ਬਸੰਤੀ, ਧੀ ਸੁਸ਼ਮਿਤਾ ਅਤੇ ਪੁੱਤਰ ਯੁਵਰਾਜ ਸਮੇਤ ਭਾਖੜਾ ਨਹਿਰ ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਰਾਮਚੰਦਰ ਅਤੇ ਉਸ ਦੇ ਪੁੱਤਰ ਯੁਵਰਾਜ ਦੀ ਮੌਤ ਹੋ ਗਈ ਹੈ ਜਦਕਿ ਘਟਨਾ ਦੀ ਜਾਣਕਾਰੀ ਮਿਲਦੇ ਭੋਲੇ ਸ਼ੰਕਰ ਡਾਇਵਰਜ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਵੱਲੋਂ ਮਾਂ-ਧੀ ਨੂੰ ਬਚਾਅ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਹੋਰਨਾਂ ਮੈਂਬਰਾਂ ਸਮੇਤ ਪਹੁੰਚ ਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਸ੍ਰੀ ਪਵਨ ਗੁਪਤਾ ਨੇ ਦੱਸਿਆ ਕਿ ਹਸਪਤਾਲ ਚ ਇਲਾਜ ਅਧੀਨ ਬਸੰਤੀ ਅਤੇ ਸੁਸ਼ਮਿਤਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਪਸ਼ਟ ਹੁੰਦਾ ਹੈ ਕਿ ਇਸ ਘਟਨਾ ਚ ਜਿੰਨੀ ਗ਼ਲਤੀ ਮਕਾਨ ਮਾਲਕ ਦੀ ਹੀ ਉੱਨੀ ਹੀ ਗ਼ਲਤੀ ਪੁਲਿਸ ਚੌਂਕੀ ਮਾਡਲ ਟਾਊਨ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੂਬਾ ਸਿੰਘ ਦੀ ਵੀ ਹੈ। ਗੁਪਤਾ ਨੇ ਦੱਸਿਆ ਪੀੜਤ ਪਰਿਵਾਰ ਅਨੁਸਾਰ ਮਕਾਨ ਮਾਲਕ ਵੱਲੋਂ ਉਨ•ਾਂ ਦੇ ਖ਼ਿਲਾਫ਼ ਚੋਰੀ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਜਿਸ ਤੋਂ ਬਾਅਦ ਸਹਾਇਕ ਥਾਣੇਦਾਰ ਸੂਬਾ ਸਿੰਘ ਵੱਲੋਂ ਪਰਿਵਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ। ਇਸ ਤੋਂ ਬਾਅਦ ਹੀ ਰਾਮਚੰਦਰ ਵੱਲੋਂ ਪਰਿਵਾਰ ਸਮੇਤ ਨਹਿਰ ਚ ਛਲਾਂਗ ਲਗਾਈ ਗਈ ਹੈ। ਗੁਪਤਾ ਨੇ ਮੰਗ ਕਰਦਿਆਂ ਕਿਹਾ ਕਿ ਪੁਲਿਸ ਚੌਂਕੀ ਮਾਡਲ ਟਾਊਨ ਦੇ ਜਾਂਚ ਅਧਿਕਾਰੀ ਸੂਬਾ ਸਿੰਘ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਸ਼ਹਿਰ ਪਟਿਆਲਾ ਵਿਖੇ ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਕਿਸੇ ਵੀ ਰਾਜਨੀਤਿਕ ਆਗੂ ਵੱਲੋਂ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਨਹੀਂ ਕੀਤੀ ਗਈ ਹੈ ਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਆਗੂ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਇਨ•ਾਂ ਰਾਜਸੀ ਆਗੂਆਂ ਨੂੰ ਵੋਟਾਂ ਦੇ ਸਮੇਂ ਦੀ ਜਨਤਾ ਵਿਖਾਈ ਦਿੰਦੀ ਹੈ ਬਾਕੀ ਸਮੇਂ ਨਹੀਂ। ਗੁਪਤਾ ਨੇ ਸੂਬਾ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਬਣਦੀ ਮੁਆਵਜ਼ਾ ਜਲਦ ਤੋਂ ਜਲਦ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।
ਇਸ ਸਬੰਧੀ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ•ਾਂ ਵੱਲੋਂ ਡੀ.ਜੀ.ਪੀ. ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਸਹੀ ਢੰਗ ਦੇ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਨ•ਾਂ ਵੱਲੋਂ ਆਈ.ਜੀ. ਪਟਿਆਲਾ ਏ.ਐੱਸ. ਰਾਏ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿੱਤ ਦੇ ਨਾਲ ਮੁਲਾਕਾਤ ਕਰਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ ਅਤੇ ਇਸ ਮਾਮਲੇ ਦੇ ਕਸੂਰਵਾਰ ਸਹਾਇਕ ਥਾਣੇਦਾਰ ਸੂਬਾ ਸਿੰਘ ਦੇ ਖ਼ਿਲਾਫ਼ ਬਣਦੀ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਬਣਦੀ ਮਾਲੀ ਸਹਾਇਤਾ ਦੇਣ ਸਬੰਧੀ ਵੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਉਤਰ ਭਾਰਤ ਦੇ ਪ੍ਰਧਾਨ ਰਾਜੇਸ਼ ਕੌਸ਼ਿਕ, ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ•ਾ ਪ੍ਰਧਾਨ ਸ਼ਮਾਕਾਂਤ ਪਾਂਡੇ, ਮਾਲਵਾ ਜ਼ੋਨ ਦੇ ਪ੍ਰਧਾਨ ਸ਼ੰਕਰ ਭਾਰਦਵਾਜ, ਰਾਜਿੰਦਰ ਯਾਦਵ, ਰਾਜੂ ਪਵਾਰ, ਵਰੂਣ ਕੌਸ਼ਿਕ, ਸ਼ੁਭਮ ਮਾਥੁਰ ਅਤੇ ਵੱਡੀ ਗਿਣਤੀ ਚ ਸ਼ਿਵ ਸੈਨਿਕ ਹਾਜ਼ਰ ਰਹੇ।

