ਪਟਿਆਲਾ

ਜੀਓਜੀ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਗਰੇਵਾਲ ਵੱਲੋਂ ਮੰਡੀਆਂ ਦਾ ਦੌਰਾ, ਝੋਨੇ ਦੀ ਖਰੀਦ ਦਾ ਜਾਇਜ਼ਾ

ਬ੍ਰਿਗੇ. ਗਰੇਵਾਲ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ
ਝੋਨਾ ਵੇਚਣ ਲਈ ਕਿਸਾਨਾਂ ਨੂੰ ਕੋਈ ਔਕੜ ਨਹੀਂ ਆਈ-ਆੜਤੀਏ ਤੇ ਕਿਸਾਨ
ਸਨੌਰ, ਪਟਿਆਲਾ, 3 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਖੁਸ਼ਹਾਲੀ ਦੇ ਰਾਖੇ ਸੰਸਥਾ (ਜੀ.ਓ.ਜੀ) ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ (ਰਿਟਾ.) ਦਵਿੰਦਰ ਸਿੰਘ ਗਰੇਵਾਲ ਨੇ ਮੰਡੀਆਂ ‘ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਅੱਜ ਤਹਿਸੀਲ ਪਟਿਆਲਾ ਦੀਆਂ ਦੋ ਮੁੱਖ ਮੰਡੀਆਂ ਸਨੌਰ ਰੋਡ ਮੰਡੀ ਅਤੇ ਸਨੌਰ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਉਪ ਜ਼ਿਲ੍ਹਾ ਮੁਖੀ ਕਰਨਲ ਨਪਿੰਦਰ ਸਿੰਘ ਸਿੱਧੂ ਅਤੇ ਜੀਓਜੀ ਟੀਮ ਮੌਜੂਦ ਰਹੀ।

ਇਸ ਮੌਕੇ ਬ੍ਰਿਗੇਡੀਅਰ ਗਰੇਵਾਲ ਨੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਝੋਨੇ ਦੀ ਖਰੀਦ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਮੌਕੇ ‘ਤੇ ਝੋਨੇ ਦੀ ਨਮੀ ਦੀ ਵੀ ਪੜਤਾਲ ਕੀਤੀ। ਮੰਡੀ ਵਿੱਚ ਆੜਤੀਏ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜੀਵ ਗੋਇਲ, ਮੀਤ ਪ੍ਰਧਾਨ ਨਰੇਸ਼ ਪਿੰਕੀ, ਨਰੇਸ਼ ਸੁਖੀਜਾ, ਕੁਲਵੰਤ ਰਾਏ, ਮਾਰਕੀਟ ਕਮੇਟੀ ਸੁਪਰਵਾਈਜ਼ਰ ਗੁਰਮੀਤ ਸਿੰਘ, ਆਕਸ਼ਨ ਰਿਕਾਰਡਰ ਸੰਜੀਵ ਕੁਮਾਰ, ਅਰਸ਼ਦੀਪ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਬ੍ਰਿਗੇਡੀਅਰ ਗਰੇਵਾਲ ਦਾ ਮੰਡੀ ਪਹੁੰਚਣ ‘ਤੇ ਸਵਾਗਤ ਕੀਤਾ। ਜੀਓਜੀ ਕੈਪਟਨ ਬਲਕਾਰ ਸਿੰਘ ਤੇ ਕੈਪਟਨ ਇੰਦਰਜੀਤ ਸਿੰਘ ਨੇ ਬ੍ਰਿਗੇਡੀਅਰ ਗਰੇਵਾਲ ਨੂੰ ਮੰਡੀ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਮੰਡੀਆਂ ਵਿੱਚ ਬ੍ਰਿਗੇ. ਗਰੇਵਾਲ ਨੇ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤੇ ਸੀਜ਼ਨ ਦੌਰਾਨ ਦਰਪੇਸ਼ ਮੁਸਕਲਾਂ ਬਾਰੇ ਜਾਣਕਾਰੀ ਲਈ।
ਆੜਤੀਆਂ ਅਤੇ ਜੀ ਓ ਜੀ ਨੇ ਦੱਸਿਆ ਕਿਸਾਨਾਂ ਨੂੰ ਝੋਨਾ ਵੇਚਣ ਦੇ ਲਈ ਕਿਸੇ ਪ੍ਰਕਾਰ ਦੀ ਔਕੜ ਨਹੀਂ ਆਈ। ਸਨੌਰ ਮੰਡੀ ਵਿੱਚ ਤਕਰੀਬਨ 42 ਆੜਤੀਏ ਅਤੇ ਸਨੌਰ ਰੋਡ ਮੰਡੀ ਵਿੱਚ 24 ਐਕਟੀਵ ਆੜਤੀਏ ਹਨ, ਜਿੰਨਾ ਨੇ ਦੱਸਿਆ ਕਿ 25 ਅਕਤੂਬਰ ਤੱਕ ਦੀ ਸਾਰੇ ਕਿਸਾਨਾਂ ਨੂੰ ਅਦਾਇਗੀ ਹੋ ਚੁੱਕੀ ਹੈ। ਸਮੇਂ ਸਿਰ ਸਾਰੇ ਸਾਰੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਕੀਤੀ ਜਾ ਰਹੀ ਹੈ। ਮੰਡੀ ਦੇ ਅਧਿਕਾਰੀਆਂ ਕਿਸਾਨਾਂ ਅਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਦੁਆਰਾ ਲਗਾਏ ਗਏ ਜੀ ਓ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਮੰਡੀ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਜੀ ਓ ਜੀ ਹੱਲ ਕਰਵਾਉਣ ਲਈ ਹਮੇਸ਼ਾ ਅੱਗੇ ਰਹਿੰਦੇ ਹਨ।
ਇਸ ਮੌਕੇ ਬ੍ਰਿਗੇਡੀਅਰ ਡੀ.ਐਸ. ਗਰੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਕਿ ਅਸੀਂ ਆਪਣਾ ਵਾਤਾਵਰਣ ਪਲੀਤ ਹੋਣ ਤੋਂ ਬਚਾਅ ਸਕੀਏ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਫਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ‘ਚ ਲਿਆਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਕੋਰੋਨਾਂ ਮਹਾਂਮਾਰੀ ਤੋਂ ਵੀ ਬਚਕੇ ਰਹਿਣ ਲਈ ਆਖਿਆ। ਸ੍ਰੀ ਗਰੇਵਾਲ ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਉਹ ਕਿਸਾਨਾਂ ਦੇ ਮੁਸ਼ਕਿਲ ਸਮੇਂ ‘ਚ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਇਸ ਮੌਕੇ ਜੀਓਜੀ ਸੁਪਰਵਾਈਜ਼ਰ ਹਾਕਮ ਸਿੰਘ, ਮੰਡੀ ਸੁਪਰਵਾਈਜ਼ਰ ਜੀਓਜੀ ਕੈਪਟਨ ਬਲਕਾਰ ਸਿੰਘ, ਕੈਪਟਨ ਇੰਦਰਜੀਤ ਸਿੰਘ, ਕੈਪਟਨ ਹਰਭਜਨ ਸਿੰਘ, ਸੂਬੇਦਾਰ ਮੇਜਰ ਬਲਵਿੰਦਰ ਸਿੰਘ, ਸੂਬੇਦਾਰ ਜਰਨੈਲ ਸਿੰਘ, ਸੂਬੇਦਾਰ ਕਰਮਜੀਤ ਸਿੰਘ, ਹਵਲਦਾਰ ਅਜਾਇਬ ਸਿੰਘ, ਹਵਲਦਾਰ ਵਿਕਰਮਜੀਤ ਸਿੰਘ, ਹਵਲਦਾਰ ਗੁਰਜੀਤ ਸਿੰਘ, ਨਾਇਕ ਤਰਸੇਮ ਸਿੰਘ , ਨਾਇਕ ਹਾਕਮ ਸਿੰਘ ਅਤੇ ਨਾਇਕ ਸਵਰਨ ਸਿੰਘ ਅਤੇ ਸਮੁਚੀ ਜੀਓਜੀ ਟੀਮ ਹਾਜਰ ਰਹੀ।

Leave a Reply

Your email address will not be published. Required fields are marked *