ਵਾਈਸ-ਚਾਂਸਲਰ ਵੱਲੋਂ ਪਰਨੀਤ ਕੌਰ ਨਾਲ ਇਕ ਰਸਮੀ ਮੁਲਾਕਾਤ
ਪਟਿਆਲਾ 18 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਬੀਤੇ ਦਿਨੀਂ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਨਾਲ ਇਕ ਰਸਮੀ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਸ੍ਰੀਮਤੀ ਪਰਨੀਤ ਕੌਰ ਵੱਲੋਂ ਯੂਨੀਵਰਸਿਟੀ ਨੂੰ ਹਰ ਸੰਭਵ ਮਦਦ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਮੁਲਾਕਾਤ ਦੌਰਾਨ ਪ੍ਰੋ. ਅਰਵਿੰਦ ਵੱਲੋਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਉਠਾਏ ਜਾ ਰਹੇ ਵਖ-ਵਖ ਅਕਾਦਮਿਕ ਕਦਮਾਂ ਅਤੇ ਇਸ ਸੰਬੰਧੀ ਵਖ-ਵਖ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਗਿਆ। ਨਵੇਂ ਅਕਾਦਮਿਕ ਸੈਸਨ ਬਾਰੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਨਵੇਂ ਦਾਖਲਿਆਂ ਦੀ ਸੁਰੂਆਤ ਹੋ ਚੁੱਕੀ ਹੈ ਜਿਸ ਸੰਬੰਧੀ ਵਿਸਤਿ੍ਰਤ ਯੋਜਨਾ ਬਣਾ ਕੇ ਕੰਮ ਸੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਵੇਂ ਸੈਸਨ ਦੌਰਾਨ ਛੇ ਵਖ-ਵਖ ਖੇਤਰਾਂ ਵਿਚਲੇ ਪੰਜ ਸਾਲਾ ਇੰਟੀਗ੍ਰੇਟਿਡ ਕੋਰਸ ਸੁਰੂ ਕੀਤੇ ਜਾ ਰਹੇ ਹਨ। ਅਕਾਦਮਿਕ ਖੇਤਰ ਦੇ ਮੌਜੂਦਾ ਰੁਝਾਨਾਂ ਅਨੁਸਾਰ ਇਨ੍ਹਾਂ ਕੋਰਸਾਂ ਵਿਚ ਅੰਤਰ-ਅਨੁਸਾਸਨੀ ਪਹੁੰਚ ਅਪਣਾਈ ਜਾ ਰਹੀ ਹੈ।

