ਦਵਾਈਆਂ ਦੀ ਖਰੀਦ ਅਤੇ ਵੇਚ ਨਿਯਮਾਂ ਅਨੁਸਾਰ ਕੀਤੀ ਜਾਵੇ: ਜਿਲ੍ਹਾ ਡੱਰਗ ਕੰਟਰੋਲ ਅਧਿਕਾਰੀ
ਪਟਿਆਲਾ 23 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਜੁਆਇੰਟ ਕਮਿਸ਼ਨਰ ਫੂਡ ਐਂਡ ਡੱਰਗ ਐਡਮਨਿਸਟਰੇਸ਼ਨ ਅਤੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਦੀਆਂ ਹਦਾਇਤਾਂ ਅਨੁਸਾਰ ਜਿਲੇ੍ਹ ਦੇ ਡੱਰਗ ਕੰਟਰੋਲ ਅਧਿਕਾਰੀ ਰੋਹਿਤ ਕਾਲੜਾ ਵੱਲੋਂ ਪਟਿਆਲਾ ਸਰਕਲ ਦੇ ਹੋਲਸੈਲ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾ ਨਾਲ ਮੀਟਿੰਗ ਕੀਤੀ ਗਈ।ਇਸ ਮੋਕੇ ਜਿਲ੍ਹਾ ਡੱਰਗ ਕੰਟਰੋਲ ਅਧਿਕਾਰੀ ਨੇ ਹੋਲਸੈਲ ਕੈਮਿਸਟਾਂ (ਦਵਾਈ ਵਿਕਰੇਤਾਵਾਂ) ਨੂੰ ਕਿਹਾ ਕਿ ਸਮੂਹ ਕੈਮਿਸਟ ਇਸ ਗੱਲ ਨੁੰ ਯਕੀਨੀ ਬਣਾਉਣ ਕਿ ਦਵਾਈਆਂ ਦੀ ਖਰੀਦ ਅਤੇ ਵੇਚ ਡੱਰਗ ਅਤੇ ਕਾਸਮੈਟਿਕ ਐਕਟ ਦੇ ਨਿਯਮਾ ਅਨੁਸਾਰ ਹੀ ਕੀਤੀ ਜਾਵੇ ਅਤੇ ਦਵਾਈਆਂ ਦੀ ਖਰੀਦ ਅਤੇ ਵੇਚ ਦਾ ਪੂਰਾ ਰਿਕਾਰਡ ਰੱਖਿਆ ਜਾਵੇ।ਸ਼ਡਿਉਲ ਐਚ ਵਨ ਦੀਆਂ ਦਵਾਈਆਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤੀਆ ਜਾਣ।ਨਸ਼ੇ ਦੇ ਦੁਰਉਯੋਗ ਵੱਜੋ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਖਰੀਦ ਅਤੇ ਵੇਚ ਪੁਰੀ ਜਿਮੇਵਾਰੀ ਨਾਲ ਕੀਤੀ ਜਾਵੇ ਅਤੇ ਨਿਯਮਾ ਅਨੁਸਾਰ ਦਵਾਈਆਂ ਦਾ ਸਾਰਾ ਰਿਕਾਰਡ ਰੱਖਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਦਵਾਈਆਂ ਦੇ ਰੇਟ ਨਿਸ਼ਚਿਤ ਕੀਤੇ ਗਏ ਹਨ ਅਤੇ ਇਸ ਸਬੰਧੀ ਅਥਾਰਟੀ ਵੀ ਗਠਿਤ ਕੀਤੀ ਗਈ ਹੈ।ਇਸ ਲਈ ਜੇਕਰ ਕਿਸੇ ਨੁੰ ਦਵਾਈਆਂ ਦੀ ਕੀਮਤ ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਟੋਲ ਫਰੀ ਨੰਬਰ 1800-180-2412 ਤੇਂ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਮੌਕੇ ਐਸੋਸੀਏਸ਼ਨ ਵੱਲੋਂ ਜਿਲ੍ਹਾ ਡੱਰਗ ਕੰਟੋਲਰ ਅਧਿਕਾਰੀ ਨੂੰ ਦਵਾਈਆਂ ਦਾ ਕਾਰੋਬਾਰ ਡੱਰਗ ਨਿਯਮਾ ਅਨੁਸਾਰ ਕਰਨ ਦਾ ਭਰੋਸਾ ਦਿਵਾਇਆ ਗਿਆ।

