ਅਕਾਲੀ ਦਲ ਦੀ ਸਰਕਾਰ ਆਉਣ ’ਤੇ ਸਭ ਤੋਂ ਪਹਿਲਾਂ ਕੀਤਾ ਜਾਵੇ ਭਾਟ ਸਿੱਖ ਭਲਾਈ ਬੋਰਡ ਦਾ ਗਠਨ:ਪ੍ਰੋ. ਚੰਦੂਮਾਜਰਾ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਦਿੱਤਾ ਭਾਟ ਸਿੱਖ ਬਿਰਾਰਦੀ ਨੂੰ ਸਭ ਤੋਂ ਵੱਡਾ ਮਾਣ: ਪਲਵਿੰਦਰ ਰਿੰਕੂ
ਪਟਿਆਲਾ, 28 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਪਟਿਆਲਾ ਵਿਚ ਪਹਿਲੀ ਵਾਰ ਇਤਿਹਾਸਕ ਭਾਟ ਸਿੱਖ ਸੰਮੇਲਨ ਅਕਾਲੀ ਦਲ ਦੇ ਭਾਟ ਸਿੱਖ ਵਿੰਗ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਹਜ਼ਾਰਾਂ ਦੀ ਸੰਖਿਆ ਭਾਟ ਸਿੱਖਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਮਾਹਿਲਾਵਾਂ ਦੀ ਸ਼ਾਮਲ ਨੇ ਪਹੁੰਚ ਕੇ ਗੁਰੂ ਸ਼ਾਹਿਬ ਦਾ ਆਸ਼ੀਰਵਾਦ ਲਿਆ। ਸੰਮੇਲਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਭਾਟ ਸਿੱਖ ਸੰਮੇਲਨ ਕਰਵਾਉਣ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪਹਿਲ ਦੇ ਅਧਾਰ ’ਤੇ ਭਾਟ ਸਿੱਖ ਭਲਾਈ ਬੋਰਡ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਜਨ ਸੰਖਿਆ ਦੇ ਮੁਤਾਬਕ ਭਾਟ ਸਿੱਖਾਂ ਨੂੰ ਹਰ ਚੋਣ ਵਿਚ ਅਕਾਲੀ ਦਲ ਵੱਲੋਂ ਬਣਦੀ ਨੁਮਾਇੰਦਗੀ ਵੀ ਦਿੱਤੀ ਜਾਵੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਵਿੰਗ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਪੰਜਾਬ ਹੀ ਨਹੀਂ ਸਗੋਂ ਦੇਸ ਅਤੇ ਵਿਦੇਸ਼ਾਂ ਵਿਚ ਵਸਦੇ ਬਿਰਾਦਰੀ ਦੇ ਲੋਕਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਦੇ ਹਿੱਕਾਂ ‘ਤੇ ਠੋਕ ਦੇ ਪਹਿਰਾ ਦੇ ਰਹੇ ਹਨ। ਪ੍ਰੋ. ਚੰਦੂਮਾਜਰਾ ਵੱਲੋਂ ਕੀਤੇ
ਐਲਾਨਾ ਤੋਂ ਬਾਅਦ ਸੰਮੇਲਨ ਵਿਚ ਹਾਜ਼ਰ ਬਿਰਾਦਰੀ ਦੇ ਲੋਕਾਂ ਨੇ ਖੁਲ ਕੇ ਅਕਾਲੀ ਦਲ ਨਾਲ ਚੱਲਣ ਦਾ ਐਲਾਨ ਕੀਤਾ ਅਤੇ ਪਹਿਲੀ ਵਾਰ ਬਿਰਾਦਰੀ ਨੂੰ ਅਕਾਲੀ ਦਲ ਵਿਚ ਵੱਡਾ ਮਾਣ ਦਿਵਾਉਣ ਦੇ ਲਈ ਪ੍ਰੋ. ਚੰਦੂਮਾਜਰਾ ਨੂੰ ‘ਅਵਾਜ-ਏ-ਭਾਟ ਸਿੱਖ ਵਿੰਗ’ ਅਵਾਰਡ ਨਾਲ ਸਨਮਾਨਤ ਵੀ ਕੀਤਾ। ਵਿੰਗ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਨੇ ਸਾਡੀ ਅਣਗੌਲੀ ਬਿਰਾਦਰੀ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਨ੍ਹਾਂ ਦੀ ਬਾਂਹ ਫੜੀ ਅਤੇ ਵਿੰਗ ਦਾ ਗਠਨ ਕਰਕੇ ਵੱਡਾ ਮਾਣ ਦਿਵਾਇਆ। ਉਨ੍ਹਾਂ ਕਿਹਾ ਕਿ ਇਸ ਦੇ ਲਈ ਬਿਰਾਦਰੀ ਉਨ੍ਹਾਂ ਦੇ ਡੱਟ ਕੇ ਖੜੇਗੀ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਨੇ ਸੰਮੇਲਨ ਨੂੰ ਫੇਲ੍ਹ ਕਰਨ ਦੀ ਕੋਸ਼ਿਸ ਕੀਤੀ ਪਰ ਸਮੁੱਚੀ ਭਾਟ ਬਿਰਾਦਰੀ ਜਿਸ ਤਰ੍ਹਾਂ ਉਨ੍ਹਾਂ ਦੀ ਪਿੱਠ ’ਤੇ ਖੜੀ, ਜਿਸ ਦੇ ਲਈ ਪਲਵਿੰਦਰ ਸਿੰਘ ਰਿੰਕੂ ਦੀਆਂ ਕਈ ਪੀੜ੍ਹੀਆਂ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੀਆਂ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਵਾਹਿਗੁਰੂ ਨੇ ਉਨ੍ਹਾਂ ਨੂੰ ਜਿਹੜੀ ਬਿਰਾਦਰੀ ਦੀ ਸੇਵਾ ਦੀ ਜਿੰਮੇਵਾਰੀ ਬਖਸ਼ੀ ਹੈ, ਉਸ ਜਿੰੇਮੇਵਾਰੀ ਨੂੰ ਉਹ ਆਪਣਾ ਸਭ ਕੁਝ ਦਾਅ ’ਤੇ ਲਗਾ ਕੇ ਪੁਰਾ ਕਰਨਗੇ। ਸੰਮੇਲਨ ਦੀ ਸਫਲਤਾ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਅਤੇ ਜਗਜੀਤ ਸਿੰਘ ਕੋਹਲੀ ਨੇ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਪੀ.ਏ.ਸੀ ਮੈਂਬਰ ਸੁਖਵਿੰਦਰਪਾਲ ਸਿੰਘ ਮਿੰਟਾ, ਗੁਰਦੀਪ ਸਿੰਘ ਸੇਖੁਪੁਰ, ਸਤਨਾਮ ਸਿੰਘ ਸੱਤਾ, ਕੈਪਟਨ ਖੁਸ਼ਵੰਤ ਸਿੰਘ, ਰਣਜੀਤ ਸਿੰਘ ਭੁੱਲਾ, ਕੁਲਬੀਰ ਸਿੰਘ ਸੋਨਾ, ਗੁਰਬਚਨ ਸਿੰਘ ਖਜਾਨਚੀ, ਤਰਲੋਚਨ ਸਿੰਘ, ਕਰਮਜੀਤ ਸਿੰਘ ਨਿਮਾਣਾ, ਲਖਵਿੰਦਰ ਸਿੰਘ ਲੱਕੀ, ਗੁਰਬਾਗ ਸਿੰਘ, ਸੁਰਿੰਦਰ ਸਿੰਘ ਛਿੰਦਾ, ਅਵਤਾਰ ਸਿੰਘ ਰਤਨ ਨਗਰ, ਉਧਮ ਸਿੰਘ ਰਾਜਪੁਰਾ, ਪਰਮਜੀਤ ਸਿੰਘ ਪੱਪੂ, ਜਗਜੀਤ ਜੀਤੀ, ਵਰਿੰਦਰ ਸਿੰਘ ਬੰਟੀ, ਹਰਦੇਵ ਸਿੰਘ, ਕੇਹਰ ਸਿੰਘ, ਅਣਵਿੰਦਰ ਸਿੰਘ, ਸ਼ੇਰ ਸਿੰਘ, ਰਜਿੰਦਰ ਸਿੰਘ ਫੱਕਰ, ਜਰਨੈਲ ਸਿੰਘ, ਪਰਮਜੀਤ ਸਿੰਘ ਫਗਵਾੜਾ, ਹੈਪੀ ਸਿੰਘ ਖਰੜ, ਭੁਪਿੰਦਰ ਸਿੰਘ ਸ਼ੇਰੀ ਖੰਨਾ, ਰਾਜਵੀਰ ਸਿੰਘ ਲੁਧਿਆਣਾ, ਸ਼ੇਰੀ ਸਿੰਘ, ਨਾਨਕ ਸਿੰਘ, ਸ਼ੇਰ ਸਿੰਘ, ਭਜਨ ਸਿੰਘ, ਕੇਹਰ ਸਿੰਘ, ਸੁਰਿੰਦਰ ਸਿੰਘ ਛਿੰਦਾ, ਤੇਜਿੰਦਰ ਸਿੰਘ ਤ੍ਰਿਪੜੀ ਆਦਿ ਵਿਸ਼ੇਸ ਤੌਰ ਪਹੁੰਚੇ ਹੋਏ ਸਨ।

