ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਨੋਜਵਾਨਾਂ ਨੂੰ ਨਸਾਂ ਮੁਕਤੀ ਲਈ ਪ੍ਰੇਰਿਤ ਕੀਤਾ
ਪਟਿਆਲਾ (ਮਧੂਸਾਰ ਬਿਊਰੋ) ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬਾਲ ਦਿਵਸ ਦੇ ਸਬੰਧ ਵਿੱਚ ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਪਟਿਆਲਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਾਖਲ ਮਰੀਜਾਂ ਨਾਲ ਨਸ਼ਿਆ ਦੇ ਕਾਰਨਾਂ ਨਸ਼ਾ ਕਰਦੇ ਨੋਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਕਾਉਂਸਲਿੰਗ ਪ੍ਰੋਗਰਾਮ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਸ੍ਰੀਮਤੀ ਮਨਜੀਤ ਕੌਰ ਆਜ਼ਾਦ ਸਾਬਕਾ ਪ੍ਰਿੰਸੀਪਲ ਦੀ ਅਗਵਾਈ ਹੇਠ ਕਰਵਾਇਆ। ਮਰੀਜਾਂ ਨੇ ਦੱਸਿਆ ਕਿ ਸਕੂਲ ਪੱਧਰ ਤੇ ਜਾਗਰਿਤੀ ਨਾ ਹੋਣ ਕਾਰਨ ਬੱਚੇ ਅਤੇ ਨਾਬਾਲਗ ਆਪਣੇ ਸੀਨੀਅਰ ਸਾਥੀਆਂ ਦੇ ਦਬਾਓ ਸੰਵਾਦ ਤਣਾਓ ਮੁਕਤ ਰਹਿਣ, ਯਾਦਾਸ਼ਤ ਅਤੇ ਸਕਤੀਆਂ ਤੇਜ ਕਰਨ ਦੇ ਲਾਲਚ ਵਿੱਚ ਫਸਦੇ ਹਨ ਅਤੇ ਨਸਾਂ ਛੱਡ ਚੁੱਕੇ ਨੌਜਵਾਨਾਂ ਤੇ ਘਰ ਦੇ ਮੈਂਬਰ ਪੜੋਸੀ ਖੇਤਰ ਦੇ ਲੋਕ ਉਨਾਂ ਦੇ ਕੰਮ ਕਾਰਜਾਂ ਤੇ ਵਿਸ਼ਵਾਸ ਨਹੀਂ ਕਰਦੇ ਅਤੇ ਇੱਕ ਵਾਰ ਨਸ਼ਈ ਬਣੇ ਨੋਜਵਾਨ ਨੂੰ ਪਿਆਰ ਸਤਿਕਾਰ ਭਰੋਸਾ ਤੋਂ ਦੂਰ ਰਖਿਆਂ ਜਾਂਦਾ ਹੈ ਅਤੇ ਠੀਕ ਰਹਿਣ ਵਾਲੇ ਨਸ਼ਈ ਨੋਜਵਾਨ ਵੀ ਵਾਪਸ ਆਪਣੇ ਪੁਰਾਣੇ ਮਿੱਤਰਾਂ ਕੋਲ ਹੀ ਚਲੇ ਜਾਂਦੇ ਹਨ।
ਇਸ ਮੌਕੇ ਸ੍ਰੀ ਉਪਕਾਰ ਸਿੰਘ ਪ੍ਰਧਾਨ ਜੀ ਅਤੇ ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਵੱਧ ਇਨਸਾਨ ਆਪਣੀਆਂ ਇਛਾਵਾਂ ਦੀ ਪੂਰਤੀ ਨਾ ਹੋਣ, ਸਹਿਣਸ਼ੀਲਤਾ ਦੀ ਕਮੀ ਅਤੇ ਖਾਣ ਪੀਣ ਦੀਆਂ ਵਸਤਾਂ ਦੇ ਲਾਭ ਹਾਨੀਆਂ ਦੇ ਗਿਆਨ ਨਾ ਹੋਣ ਕਰਕੇ ਨਸ਼ਿਆ ਵਿਚ ਫਸਦੇ ਹਨ ਇਸ ਲਈ ਸਕੂਲ ਪੱਧਰ ਤੇ ਨਸ਼ਿਆ ਅਪਰਾਧਾਂ ਸੰਤੁਲਨ ਭੋਜਨ ਸਖਤ ਮਿਹਨਤ ਸਬਰ ਸਹਿਣਸ਼ੀਲਤਾ ਅਨੁਸਾਸ਼ਨ ਬਾਰੇ ਮੋਟੀਵੇਸਨਲ ਪ੍ਰੋਗਰਾਮ ਕਰਵਾਏ ਜਾਣ ਅਤੇ ਵਿਦਿਆਰਥੀਆਂ ਨੂੰ ਖੇਡਾਂ ਮੁਕਾਬਲਿਆਂ ਸਭਿਆਚਾਰ ਪ੍ਰੋਗਰਾਮਾਂ ਸਵੈ ਰੁਜ਼ਗਾਰ ਨਾਲ ਜੋੜਿਆ ਜਾਵੇ ਅਤੇ ਸਕੂਲਾਂ ਵਿੱਚ ਪੜਾਈ ਦੇ ਨਾਲ ਨਾਲ ਸਿਹਤ ਤੰਦਰੁਸਤੀ ਸਨਮਾਨ ਮਹਾਨ ਪ੍ਰਾਪਤੀਆਂ ਬਾਰੇ ਸਮੇਂ ਸਮੇਂ ਪ੍ਰੋਗਰਾਮ ਜਰੂਰ ਹੋਣ ਜਿਸ ਹਿਤ ਸਕੂਲ ਮੁੱਖੀ ਯਤਨ ਕਰਨ।
ਕਿਉਂਕਿ ਮੋਬਾਇਲਾਂ ਦੀ ਵੱਧ ਵਰਤੋਂ ਸਜਾਵਾਂ ਦੀ ਕਮੀ ਅਤੇ ਮਾਪਿਆਂ ਵਲੋਂ ਬੱਚਿਆਂ ਨੂੰ ਵੱਧ ਧੰਨ ਦੌਲਤ ਆਜ਼ਾਦੀ ਦੇਣ ਕਰਕੇ ਬੱਚੇ ਭਟਕ ਰਹੇ ਹਨ। ਸੈਟਰ ਦੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਇਸ ਮੋਕੇ ਮਰੀਜਾਂ ਨੇ ਸਾਹਿਬਜ਼ਾਦਿਆਂ ਦੀਆ ਪੇਟਿੰਗਾਂ ਤਿਆਰ ਕੀਤੀਆ, ਸਬਦ ਗਾਏ ਅਤੇ ਆਪਣੇ ਮੰਨ ਦੇ ਵਿਚਾਰ ਵੀ ਪ੍ਰਗਟ ਕੀਤੇ। ਉਨਾਂ ਨੇ ਕਿਹਾ ਕਿ ਦਾਖਲ ਮਰੀਜਾਂ ਤੋਂ ਇਲਾਵਾ ਸਕੂਲਾਂ ਵਿਖੇ ਜਾਕੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਜੋ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। ਸਾਕੇਤ ਹਸਪਤਾਲ ਦੇ ਕੌਂਸਲਰਾਂ ਨੇ ਵੀ ਕਿਹਾ ਕਿ ਨਸ਼ਿਆ ਅਪਰਾਧਾਂ ਦੁਰਘਟਨਾਵਾਂ ਰੋਕਣ ਲਈ ਸਿੱਖਿਆ ਸੰਸਥਾਵਾਂ ਮਾਪਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਰਲਕੇ ਸਕੂਲੀ ਵਿਦਿਆਰਥੀਆਂ ਦੀ ਜਾਗਰਿਤੀ ਹਿਤ ਪਹਿਲ ਦੇ ਆਧਾਰ ਤੇ ਸਹਿਯੋਗ ਦੇਣਾ ਚਾਹੀਦਾ ਹੈ।

