ਪਟਿਆਲਾ

ਪੱਕੇ ਮੋਰਚੇ ਚ ਸਾਮਿਲ ਹੋਣ ਲਈ ਜੰਗਲਾਤ ਕਾਮਿਆਂ ਚ ਭਾਰੀ ਉਤਸਾਹ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜੰਗਲਾਤ ਵਰਕਰ ਯੁਨੀਅਨ ਪੰਜਾਬ ਜਿਲਾ ਪਟਿਆਲਾ ਦੀ ਮੀਟਿੰਗ ਜਸਵਿੰਦਰ ਸੋਜਾ,ਸੇਰ ਸਿੰਘ ਸਰਹਿੰਦ,ਜਗਤਾਰ ਸਾਹਪੁਰ ਤੇ ਨਰੇਸ ਬੋਸਰ ਦੀ ਅਗਵਾਈ ਹੈਠ ਹੋਈ ਜਿਸ ਵਿੱਚ ਵਣ ਮੰਡਲ ਪਟਿਆਲਾ ਦੀਆਂ ਵੱਖ ਵੱਖ ਰੈਂਜਾ ਦੇ ਚੁਣੇ ਹੋਏ ਆਗੂ ਸਾਮਿਲ ਹੋਏ ਅੱਜ ਦੀ ਮੀਟਿੰਗ ਚ ਮੁੱਖ ਦਫ਼ਤਰ ਅੱਗੇ ਇਕ ਮਾਰਚ ਤੋ ਚਲ ਪੱਕੇ ਮੋਰਚੇ ਚ ਸਾਮਿਲ ਹੋਣ ਲਈ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਚ ਪੁਜੇ ਆਗੂਆਂ ਨੇ ਕਿਹਾ ਕਿ 23 ਮਾਰਚ ਨੁੰ ਜਿਲੇ ਪਟਿਆਲੇ ਦੇ ਵਰਕਰ ਭਾਰੀ ਉਤਸਾਹ ਨਾਲ ਵਹੀਰਾਂ ਘੱਤਕੇ ਪੱਕੇ ਮੋਰਚੇ ਚ ਸਾਮਿਲ ਹੋਣਗੇ ਤਾਂ ਕਿ ਵਿਭਾਗ ਚ ਪਿਛਲੇ ਲੰਮੇ ਸਮੇ ਤੋ ਕੰਮ ਕਰਦੇ ਦਿਹਾੜੀਦਾਰ ਕਾਮੇ ਤੇ ਡਰਇਵਰ ਪੱਕੇ ਕਰਾਏ ਜਾਣ,

ਸੀਨੀਆਰਤਾ ਸੂਚੀ ਸੋਧਕੇ ਜਾਰੀ ਕੀਤੀ ਜਾਵੇ,2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੇਨਸਨ ਲਾਗੂ ਕੀਤੀ ਜਾਵੇ ,ਤਨਖਾਹਾਂ ਚ ਵਾਧਾ ਕੀਤਾ ਜਾਵੇ ਤੇ ਤਨਖਾਹਾਂ ਸਮੇ ਸਿਰ ਦਿੱਤੀਆਂ ਜਾਣ, ਮੀਟਿੰਗ ਨੁੰ ਸਬੋਧਨ ਕਰਦਿਆਂ ਭਿੰਦਰ ਘੱਗਾ,ਤਰਸੇਮ ਸਿੰਘ, ਭੁਪਿੰਦਰਸਿੰਘ ਸਾਧੋਹੇੜੀ,ਜਸਵੰਤ ਸਿੰਘ ਸਰਹਿੰਦ ਅਤੇ ਜੋਗਾ ਸਿੰਘ ਭਾਦਸੋ ਨੇ ਕਿਹਾ ਕਿ ਜੰਗਲਾਤ ਕਾਮਾ ਲੰਮੇ ਸਮੇ ਤੋ ਅਪਣੀਆਂ ਮੰਗਾਂ ਦੇ ਹਲ ਲਈ ਸੰਘਰਸ ਕਰ ਰਿਹਾ ਹੈ ਜੇਕਰ ਸਰਕਾਰ ਨੇ ਕੰਧ ਤੇ ਲਿਖਿਆ ਨਾ ਪੜਿਆ ਤਾ ਜਗਲਾਤ ਕਾਮੇ ਗੁਸੇ ਦਾ ਸਾਹਮਣਾ ਕਰਨਾ ਅੋਖਾ ਹੋ ਜਾਵੇਗਾ ਅਜ ਦੀ ਮੀਟਿੰਗ ਵਿਚ ਵਿਸ਼ੇਸ਼ ਤੌਰ ਪਹੁੰਚੇ ਫੈਡਰੇਸਨ ਦੇ ਆਗੂ ਦਰਸ਼ਨ ਬੇਲੂਮਾਜਰਾ,ਨਾਥ ਬੁਜਰਕ, ਰਾਜਿੰਦਰ ਧਾਲੀਵਾਲ ਤੋ ਇਲਾਵਾ ਬੇਅੰਤ ਸਿੰਘ ਰੈਸਲ,ਗੁਰਬਚਨ ਸਿੰਘ ਬਨੇਰਾ,ਕਰਨੈਲ ਸਿੰਘ ਕਾਠਮੱਠੀ, ਭੀਮ ਸਿੰਘ ਸਰਹਿੰਦ, ਬਲਕਾਰ ਧਾਮੋਮਾਜਰਾ ਸਮਸੇਰ ਪਟਿਆਲਾ ਹੋਏ।

Leave a Reply

Your email address will not be published. Required fields are marked *