ਅੰਮ੍ਰਿਤਸਰ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਗਡਵਾਸੂ ਟੀਮ ਦਾ ਦੌਰਾ

ਅੰਮ੍ਰਿਤਸਰ, 17 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਦਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੀ ਇਕ ਟੀਮ ਜਿਸ ਦੀ ਅਗਵਾਈ ਡਾ. ਐਸ. ਕੇ. ਸ਼ਰਮਾ, ਪ੍ਰੋਫੈਸਰ-ਕਮ-ਮੁਖੀ, ਵਿਭਾਗ ਫਾਰਮਾਕੋਲੋਜੀ ਅਤੇ ਟੌਕਸੀਕੋਲੋਜੀ ਦੀ ਅਗਵਾਈ ਹੇਠ ਨਿਤਿਨ ਦੇਵ ਸਿੰਘ, ਪ੍ਰੋਫੈਸਰ, ਪੈਥੋਲੋਜੀ ਅਤੇ ਡਾ. ਅਸ਼ਵਨੀ ਕੁਮਾਰ, ਪ੍ਰੋਫੈਸਰ, ਸਰਜਰੀ ਨੇ ਦੌਰਾ ਕੀਤਾ। ਉਨ੍ਹਾਂ ਨੇ ਵੈਟਰਨਰੀ ਕੌਂਸਲ ਆਫ਼ ਇੰਡੀਆ ਦੇ ਨਿਯਮਾਂ ਅਨੁਸਾਰ ਬੀ. ਵੀ. ਐਸ. ਸੀ. ਅਤੇ ਏ. ਐਚ. ਪ੍ਰੋਗਰਾਮਾਂ ਤਹਿਤ ਪੇਸ਼ ਕੀਤੇ ਜਾ ਰਹੇ ਵੱਖ-ਵੱਖ ਵਿਭਾਗਾਂ, ਵੈਟਰਨਰੀ ਹਸਪਤਾਲਾਂ ਅਤੇ ਸਹੂਲਤਾਂ ਦਾ ਮੁਆਇੰਨਾ ਕੀਤਾ। ਇਸ ਮੌਕੇ ਕਾਲਜ ਦੇ ਐਮ. ਡੀ. ਡਾ. ਐਸ. ਕੇ. ਨਾਗਪਾਲ ਨੇ ਆਏ ਮਹਿਮਾਨ ਟੀਮ ਦਾ ਸਵਾਗਤ ਕਰਨ ਉਪਰੰਤ ਉਨ੍ਹਾਂ ਨੂੰ ਇਤਿਹਾਸ, ਵਿਭਾਗਾਂ, ਫੈਕਲਟੀ, ਲੈਬ, ਟੀਚਿੰਗ ਫੈਕਲਟੀ ਅਤੇ ਸਹੂਲਤਾਂ, ਐਨ.ਐਸ.ਐਸ. ਗਤੀਵਿਧੀਆਂ, ਖੇਡਾਂ, ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੀਆਂ ਗਤੀਵਿਧੀਆਂ ਪ੍ਰਿੰਸੀਪਲ ਡਾ. ਐਚ. ਕੇ. ਵਰਮਾ ਨੇ ਕਿਹਾ ਕਿ ਟੀਮ ਬੁਨਿਆਦੀ ਢਾਂਚੇ ਤੋਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੂੰ ਹੁਣ ਤੱਕ ਪਾਸ ਹੋਏ ਕਾਲਜ ਦੇ ਅਲੂਮਨੀ, ਵਿਦਿਆਰਥੀਆਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਟੀਮ ਨੇ ਵੈਟਰਨਰੀ ਕਲੀਨਿਕ, ਪਸ਼ੂ ਧਨ ਫਾਰਮ ਕੰਪਲੈਕਸ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ, ਟੀਚਿੰਗ ਕਲਾਸਾਂ, ਕਮੇਟੀ ਰੂਮ, ਸਿੱਖਿਆ ਦੀਵਾਰ, ਕੰਟੀਨ ਦਾ ਦੌਰਾ ਕੀਤਾ। ਇਸ ਉਪਰੰਤ ਨਿਰੀਖਣ ਟੀਮ ਨੇ ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਦਾ ਦੌਰਾ ਕੀਤਾ ਅਤੇ ਹੋਸਟਲਾਂ ’ਚ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਾਲਜ ਦੇ ਵਿਭਾਗਾਂ ਦੇ ਮੁਖੀਆਂ ਅਤੇ ਫੈਕਲਟੀ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੁਵਿਧਾਵਾਂ ਅਤੇ ਸੇਵਾਵਾਂ ਜਿਵੇਂ ਕਿ ਖਣਿਜ ਮਿਸ਼ਰਣ, ਮਾਸਟਾਈਟਸ ਟੈਸਟਿੰਗ ਕਿੱਟ, ਓਰਲ ਮੈਗਨੇਟ, ਇਨਡੋਰ ਵਾਰਡ, ਆਧੁਨਿਕ ਇਲਾਜ ਸਹੂਲਤਾਂ ਆਦਿ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਬੰਧਿਤ ਟੀਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਅਤੇ ਸੇਵਾਵਾਂ ਆਦਿ ਜਾਣਕਾਰੀ ਤੋਂ ਸੰਤੁਸ਼ਟ ਸੀ। ਉਨ੍ਹਾਂ ਕਿਹਾ ਕਿ ਕਾਲਜ ਵੀ. ਸੀ. ਆਈ. ਅਤੇ ਗਡਵਾਸੂ, ਲੁਧਿਆਣਾ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਆਈ. ਸੀ. ਏ. ਆਰ. ਦੀ ਵੀ ਇਸ ਕਾਲਜ ਨੂੰ ਪ੍ਰਵਾਨਗੀ ਹਾਸਲ ਹੈ।

Leave a Reply

Your email address will not be published. Required fields are marked *