ਪਟਿਆਲਾ

ਵਾਤਾਵਰਣ ਦਿਵਸ ਉੱਤੇ ਆਨਲਾਈਨ ਵਰਕਸ਼ਾਪ ਕਰਵਾਈ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐੱਨ.ਐੱਸ.ਐੱਸ. ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ‘ਵਿਸ਼ਵ ਵਾਤਾਵਰਣ ਦਿਵਸ’ ਮਨਾਉਂਦੇ ਹੋਏ ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਅਤੇ ਐਜੂਕੇਸ਼ਨ ਮਲਟੀ ਮੀਡਿਆ ਰਿਸਰਚ ਸੈਂਟਰ (ਈ. ਐੱਮ.ਆਰ.ਸੀ.)ਦੇ ਸਹਿਯੋਗ ਨਾਲ ਇੱਕ ਆਨਲਾਈਨ ਵਰਕਸ਼ਾਪ ਕਰਵਾਈ ਗਈ। ਵਾਤਾਵਰਣ ਚੇਤੰਨਤਾ ਦੇ ਵਿਸ਼ੇ ‘ਸਸਟੇਨੇਬਲ ਪ੍ਰੈਕਟਿਸਜ਼ ਅਤੇ ਲਾਈਫ਼ ਮਿਸ਼ਨ’ ਉੱਤੇ ਇਹ ਵਰਕਸ਼ਾਪ ਸ਼੍ਰੀ ਸਮਰਥ ਸ਼ਰਮਾ, ਕੰਨਸਲਟੈਂਟ ਮਹਾਤਮਾ ਗਾਂਧੀ ਨੈਸ਼ਨਲ ਕਾਂਉਸਲ ਆਫ ਰੂਰਲ ਐਜੁਕੇਸ਼ਨ, ਐਜੁਕੇਸ਼ਨ ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਈ ਗਈ ਜਿਨ੍ਹਾਂ ਵਲੰਟੀਅਰਜ਼ ਨੂੰ ‘ਲਾਈਫ’ ਸ਼ਬਦ ਦਾ ਅਰਥ ‘ਲਾਈਫਸਟਾਈਲ ਫਾਰ ਐਨਵਾਇਰਨਮੈਂਟ’ ਭਾਵ ‘ਚੌਗਿਰਦੇ ਲਈ ਜੀਵਨ-ਜਾਚ’ ਦੱਸਿਆ। ਉਨ੍ਹਾਂ ਕਿਹਾ ਕਿ ਜਿ਼ੰਦਗੀ ਦਾ ਅਰਥ ਵਾਤਾਵਰਣ ਨੂੰ ਬਚਾਉਣਾ ਹੈ ਨਾ ਕਿ ਇਸ ਨੂੰ ਤਬਾਹ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਪੰਜ ਪੜਾਅ ਹਨ ਜਿਨ੍ਹਾਂ ਵਿੱਚ ਬਿਜਲੀ, ਪੈਟ੍ਰੋਲ ਬਚਾਓ, ਪਾਣੀ ਬਚਾਓ, ਸਿੰਗਲ ਯੂਜ਼ ਪਲਾਸਟਿਕ ਨਾ ਵਰਤੋ, ਈ ਵੇਸਟ ਘਟਾਉਣਾ ਅਤੇ ਜੈਵਿਕ ਭੋਜਨ ਪਦਾਰਥਾਂ ਦੀ ਵਰਤੋ ਕਰਨਾ ਸ਼ਾਮਿਲ ਹੈ।। ਇਹਨਾਂ ਪੰਜਾਂ ਗਲਾਂ ਨੂੰ ਧਿਆਨ ਵਿਚ ਰੱਖ ਕੇ ਇਕ ਵਿਅਕਤੀ ਸਿਹਤਮੰਦ ਜਿ਼ੰਦਗੀ ਗੁਜ਼ਾਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨੂੰ ਚੰਗੀ ਦੇਣ ਦੇ ਸਕਦਾ ਹੈ।ਇਸ ਮੌਕੇ ਉਨ੍ਹਾਂ ਸੰਵਾਦ ਨੂੰ ਦੋ-ਤਰਫ਼ਾ ਬਣਾਉਣ ਲਈ ਵਲੰਟੀਅਰਾਂ ਤੋਂ ਵੱਖ-ਵੱਖ ਸਵਾਲ ਪੁੱਛੇ ਅਤੇ ਆਪਣੇ ਵੱਲੋਂ ਜਵਾਬ ਵੀ ਦਿੱਤੇ। ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਹ ਵਰਕਸ਼ਾਪ ਦੋ ਦਿਨਾ ਪ੍ਰੋਗਰਾਮ ਲੜੀ ਦਾ ਹੀ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਵਾਤਾਵਰਣ ਸੰਵੇਦਨਸ਼ੀਲਤਾ ਵਧਾਉਣ ਲਈ ਇਕ ਚੇਤਨਾ ਰੈਲੀ ਕੈਂਪਸ ਦੇ ਆਰਟਸ ਬਲਾਕ ਨੰ. 2 ਤੋ ਕੱਢੀ ਗਈ ਸੀ। ਇਸ ਆਨਲਾਈਨ ਵਰਕਸ਼ਾਪ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਤੋਂ ਇਲਾਵਾ ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ ਇੰਜ. ਚਰਨਜੀਵ ਸਰੋਆ ਅਤੇ ਤਕਰੀਬਨ 52 ਵਲੰਟੀਅਰਾਂ ਨੇ ਭਾਗ ਲਿਆ।

Leave a Reply

Your email address will not be published. Required fields are marked *