ਪਟਿਆਲਾ

ਵਿਦਿਅਕ ਵਿਕਾਸ ਦੇ ਨਾਲ ਨਾਲ ਸਮੇਂ ਦਾ ਸਹੀ ਉਪਯੋਗ ਸਫਲਤਾ ਦੀ ਕੁੰਜੀ- ਪ੍ਰੌ ਗੁਰਬਖਸ਼ੀਸ਼

ਪਟਿਆਲਾ (ਮਧੂਸਾਰ ਬਿਊਰੋ)
ਜਿਲਾ ਸਿੱਖਿਆ ਵਿਭਾਗ ਪਟਿਆਲਾ ਦੇ ਸਹਿਯੌਗ ਨਾਲ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਉਮਾਸ ਕਾਉਂਸਲਿੰਗ ਪ੍ਰੋਗਰਾਮ” ਕਰਵਾਇਆ ਗਿਆ।
ਪ੍ਰੋਗਰਾਮ ਵਿੱਚ ਬਤੌਰ ਮੁੱਖ ਵਕਤਾ ਸ. ਗੁਰਬਖਸ਼ੀਸ਼ ਸਿੰਘ ਅੰਟਾਲ ਲੈਕਚਰਾਰ ਸਰਕਾਰੀ ਪੌਲੀਟੈਕਨਿਕ (ਲੜਕੀਆਂ) ਪਟਿਆਲਾ ਨੇ ਸਮੂਲੀਅਤ ਕੀਤੀ ਅਤੇ ਜਿਲਾ ਕਾਉਂਸਲਿਰ ਇਨਚਾਰਜ ਸ੍ਰ ਰਣਜੀਤ ਸਿੰਘ ਧਾਲਵਾਲ ਵਿਸ਼ੇਸ਼ ਤੌਰ ਤੇ ਪੁਹੰਚੇ। ਆਏ ਮਹਿਮਾਨਾਂ ਨੂੰ ਜੀ ਆਇਆਂ ਦੇ ਸ਼ਬਦ ਪ੍ਰਿੰਸੀਪਲ ਕਰਨਲ ਆਰ ਐਸ ਖੱਤਰੀ ਜੀ ਨੇ ਕਹੇ।ਇਸ ਪ੍ਰੋਗਰਾਮ ਵਿੱਚ 600 ਵਿਦਿਆਰਥੀਆਂ ਨੇ ਸਮੂਲੀਅਤ ਕੀਤੀ ।ਇਸ ਮੌਕੇ ਸ੍ਰ ਰਣਜੀਤ ਸਿੰਘ ਧਾਲਵਾਲ ਵੱਲੋਂ ਵਿਦਿਆਰਥੀਆਂ ਨੂੰ ਕੈਰੀਅਰ ਅਤੇ ਭਵਿੱਖ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਅਜੋਕਾ ਯੁੱਗ ਕੰਪਿਊਟਰ/ ਮੌਬਾਇਲ ਅਤੇ ਤੈਕਨੌਲਜੀ ਦਾ ਯੁੱਗ ਹੈ, ਇਸ ਲਈ ਵਿਦਿਆਰਥੀਆਂ ਨੂੰ ਪ੍ਰੰਪਰਾਗਤ ਕੋਰਸਾਂ ਜਿਵੇਂ ਕਿ ਡਾਕਟਰੀ, ਕਾਨੂੰਨ ਦੀ ਪੜ੍ਹਾਈ, ਇੰਜੀਨੀਅਰਇੰਗ ਦੇ ਨਾਲ ਨਾਲ, ਜਰਨਲਿਜਮ, ਟੀ.ਵੀ. ਟ੍ਰੇਨਿੰਗ, ਮੌਬਾਇਲ/ ਲੈਪਟਾਪ/ ਕੰਪਿਊਟਰ ਹਾਰਡਵੇਅਰ, ਸਾਫਟਵੇਅਰ ਦੀ ਡਿਗਰੀ ਆਦਿ ਕੋਰਸ ਵੀ ਕਰਨੇ ਚਾਹੀਦੇ ਹਨ। ਇਸ ਮੌਕੇ ਸ. ਗੁਰਬਖਸ਼ਿਸ਼ ਸਿੰਘ ਵੱਲੋਂ ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਤਕਨੀਕੀ ਖੇਤਰ ,ਆਰਮੀ, ਏਅਰਫੋਰਸ, ਖੋਜ ਖੇਤਰਾਂ , ਸੂਚਨਾ ਤੇ ਤੈਕਨੋਲਜੀ, ਆਈ. ਆਈ .ਟੀ.ਆਈਜ, ਪੈਰਾ ਮੈਡਿਕਲ ਕੋਰਸਿਜ, ਫਾਰਮੇਸੀ ਅਤੇ ਨਵੇ ਖੇਤਰਾਂ ਨੈਨੋ ਤਕਨੀਕ , ਬਾਇÀ ਤਕਨੀਕ , ਫੂਡ ਪ੍ਰੋਸੈਸਿੰਗ, ਭੁਲਾੜ ਵਿਗਿਆਨ ਆਦਿ ਬਾਰੇ ਜਾਣਕਾਰੀ ਦਿੱਤੀ । ਲੜਕੀਆਂ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਮਾਈ ਭਾਗੋ ਇੰਸਟੀਚਿਉਟ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੱਖ ਵਕਤਾ ਪ੍ਰੌ ਅਨਟਾਲ ਨੇ ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ/ਭਵਿੱਖ ਬਣਾਉਣ ਲਈ ਯੋਜਨਾ ਉਲੀਕਣ ਉਪਰ ਰੱਖਣ ਅਤੇ ਵਿਦਿਅਕ ਵਿਕਾਸ ਦੇ ਨਾਲ ਨਾਲ ਸਮੇਂ ਦਾ ਸਦਉਪਯੌਗ ਕਰਨ ।ਉਂਨਾਂ ਦੱਸਿਆ ਕਿ ਭਾਰਤ ਜਿਸ ਕੋਲ ਨੌਜਵਾਨਾਂ ਅਬਾਦੀ ਦੇ ਰੂਪ ਵਿੱਚ 54% ਤਾਕਤ ਹੈ ਜੋ ਦੁਨਿਆ ਵਿੱਚ ਦੂਜਾ ਨੰਬਰ ਹੈ ਪਰ ਤਕਨੀਕੀ ਮੁਹਾਰਤ ਦੇ ਮਾਮਲੇ ਵਿੱਚ 60ਵੇਂ ਨੰਬਰ ਤੇ ਹੈ।ਸ਼ਰਕਾਰ ਦੇ ਸਕਿਲ ਇੰਡੀਆ ਅਤੇ ਡਿਜਟਲ ਇੰਡੀਆ ਮਿਸ਼ਨ ਦੀ ਸਫਲਤਾ ਲਈ ਤਕਨੀਕੀ ਮੁਹਾਰਤ ਬਹੁਤ ਜਰੂਰੀ ਹੈ।
ਪ੍ਰੋਗਰਾਮ ਦੌਰਾਨ ਸ੍ਰੀਮਤੀ ਜਪਨੀਤ ਕੌਰ ਲੈਕਚਰਾਰ ਨੇ ਜਿਥੇ ਮੰਚ ਸੰਚਾਲਨ ਬਾਖੂਬੀ ਕੀਤਾ ਉਥੇ ਇਹ ਜਾਣਕਾਰੀ ਵੀ ਦਿੱਤੀ ਕਿ ਸਕੂਲ ਵਿਖੇ ਹਰ ਮਹੀਨੇ ਮਾਹਿਰ ਬੁਲਾ ਕਿ ਕੈਰਿਅਰ ਵਾਰਤਾਵਾਂ ਕਰਵਾਈਆਂ ਜਾਂਦੀਆਂ ਹਨ ।
ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੋ ਮਾਹਿਰਾਂ ਤੌ ਵੱਖ ਵੱਖ ਖੇਤਰਾਂ ਬਾਰੇ ਸਵਾਲ ਜਵਾਬ ਕੀਤੇ।

Leave a Reply

Your email address will not be published. Required fields are marked *