ਪਟਿਆਲਾ

ਡਾ. ਗੁਰਦੀਪ ਸਿੰਘ ਬੱਤਰਾ ਨੂੰ ਪੰਜਾਬੀ ਯੂਨੀਵਰਸਿਟੀ ਸੈਨੇਟ ਅਤੇ ਵਿੱਤ ਕਮੇਟੀ ਦਾ ਮੈਂਬਰ ਨਾਮਜ਼ਦ

ਪਟਿਆਲਾ 8 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਯੂਨੀਵਰਸਿਟੀ ਦੇ ਡੀਨ, ਫੈਕਲਟੀ ਆਫ ਬਿਜ਼ਨਸ ਸਟੱਡੀਜ਼ ਡਾ. ਗੁਰਦੀਪ ਸਿੰਘ ਬੱਤਰਾ ਨੂੰ ਪੰਜਾਬੀ ਯੂਨੀਵਰਸਿਟੀ ਸੈਨੇਟ ਅਤੇ ਵਿੱਤ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

ਡਾ. ਬੱਤਰਾ ਇਸ ਵੇਲੇ ਯੂਨੀਵਰਸਿਟੀ ਦੇ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੇ ਮੁਖੀ ਅਤੇ ਡਾਇਰੈਕਟਰ, ਸੈਂਟਰ ਫਾਰ ਬਿਜ਼ਨਸ ਪੋਲਿਸੀ ਰਿਸਰਚ ਐਂਡ ਡਿਵੈਲਪਮੈਂਟ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ 2002 ਵਿੱਚ ਕਾਲਜ ਆਫ ਬਿਜ਼ਨਸ ਐਡਮਨਿਸਟ੍ਰੇਸ਼ਨ,ਯੂਨੀਵਰਸਿਟੀ ਆਫ ਇਲੀਨਾਇਸ, ਯੂ.ਐਸ.ਏ. ਤੋਂ ਪੋਸਟ ਡਾਕਟਰਲ ਰਿਸਰਚ ਓਨ ਕਾਰਪੋਰੇਟ ਫਾਈਨੈਂਸ਼ੀਅਲ ਰਿਪੋਰਟਿੰਗ ਦੀ ਡਿਗਰੀ ਹਾਸਲ ਕੀਤੀ। ਡਾ. ਬੱਤਰਾ ਨੇ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਅਤੇ ਯੂਨੀਵਰਸਿਟੀ ਆਫ ਮਲਾਇਆ, ਕੁਆਲਾਲੰਪੁਰ, ਮਲੇਸ਼ੀਆ ਵਿਖੇ ਵਾਤਾਵਰਣ ਸਪੱਸ਼ਟੀਕਰਨ ਵਿਸ਼ੇ ਤੇ ਖੋਜ ਪ੍ਰੋਜੈਕਟ ਤੇ ਕੰਮ ਕੀਤਾ। ਉਹ ਯੂਨੀਵਰਸਿਟੀ ਆਫ ਸਾਊਥ ਪੈਸੀਫਿਕ, ਫਿਜੀ ਵਿਖੇ ਵਿਜ਼ਟਿੰਗ ਪ੍ਰੋਫੈਸਰ ਹਨ। ਉਨ੍ਹਾਂ ਕੋਲ ਲਗਭਗ 34 ਸਾਲਾਂ ਦਾ ਖੋਜ, ਸਿਖਲਾਈ, ਸਲਾਹਕਾਰ ਅਤੇ ਅਕਾਦਮਿਕ ਤਜਰਬਾ ਹਾਸਲ ਹੈ। ਉਨ੍ਹਾਂ ਦੀਆਂ ਲਗਭਗ 20 ਪੁਸਤਕਾਂ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰਸਾਲਿਆਂ ਵਿੱਚ 100 ਤੋਂ ਵੱਧ ਖੋਜ ਪੇਪਰ ਛੱਪ ਚੁੱਕੇ ਹਨ। ਡਾ. ਬੱਤਰਾ ਇਸ ਵੇਲੇ ਆਰ.ਐਮ.ਆਈ.ਟੀ. ਯੂਨੀਵਰਸਿਟੀ, ਮੈਲਬੋਰਨ ਨਾਲ ਸੰਯੁਕਤ ਰੂਪ ਵਿੱਚ “ਇੰਪੈਕਟ ਆਫ ਇਨਫਰਮੇਸ਼ਨ ਟੈਕਨਾਲੋਜੀ ਓਨ ਕੈਪੀਟਲ ਬਜਟਿੰਗ ਐਂਡ ਮੈਨੇਜਮੈਂਟ ਅਕਾਊਂਟਿੰਗ“ ਵਿਸ਼ੇ ਤੇ ਇੱ ਖੋਜ ਪ੍ਰੌਜੈਕਟ ਤੇ ਕਾਰਜਸ਼ੀਲ ਹਨ।

Leave a Reply

Your email address will not be published. Required fields are marked *